nabaz-e-punjab.com

ਕਲੋਨੀ ਦਾ ਨਾਮ ਡਾ. ਅੰਬੇਦਕਰ ਨਗਰ ਰੱਖਣ ਦਾ ਫ਼ੈਸਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਜੂਨ:
ਸ਼ਹਿਰ ਦੇ ਸਿੰਘਪੁਰਾ ਰੋਡ ਦੇ ਵਸਨੀਕਾਂ ਨੇ ਕਲੋਨੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯੋਜਨਾ ਤਿਆਰ ਕੀਤੀ ਹੈ। ਕਲੋਨੀ ਨਿਵਾਸੀਆਂ ਨੇ ਇਸ ਦਾ ਨਾਮ ਡਾਕਟਰ ਅੰਬੇਦਕਰ ਨਗਰ ਰੱਖਣ ਤੋਂ ਇਲਾਵਾ ਕਮੇਟੀ ਬਣਾ ਕੇ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਯਤਨ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਮੁਹੱਲਾ ਕਮੇਟੀ ਦੀ ਕੀਤੀ ਚੋਣ ਮੌਕੇ ਮਹਿਮਾ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ, ਕੈਪਟਨ ਸੁਰਜੀਤ ਸਿੰਘ ਨੂੰ ਜਨਰਲ ਸਕੱਤਰ, ਚਰਨਜੀਤ ਸਿੰਘ ਤੇ ਅਮਰੀਕ ਸਿੰਘ ਨੂੰ ਮੀਤ ਪ੍ਰਧਾਨ, ਗੁਰਦਿੱਤ ਸਿੰਘ ਨੂੰ ਖਜਾਨਚੀ, ਜਗਦੇਵ ਸਿੰਘ ਨੂੰ ਪ੍ਰੈੱਸ ਸਕੱਤਰ, ਕੁਲਦੀਪ ਰਾਣਾ ਨੂੰ ਸਕੱਤਰ, ਬਹਾਦਰ ਸਿੰਘ ਨੂੰ ਕਾਰਜਕਾਰੀ ਸਕੱਤਰ, ਭਾਗ ਸਿੰਘ ਨੂੰ ਸਲਾਹਕਾਰ ਤੇ ਦੀਦਾਰ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਕਾਲੋਨੀ ਦਾ ਨਾਮ ਅੰਬੇਦਕਰ ਨਗਰ ਰੱਖਣ ਦਾ ਫ਼ੈਸਲਾ ਕੀਤਾ।
ਇਸੇ ਦੌਰਾਨ ਜਗਦੇਵ ਸਿੰਘ ਨੇ ਦੱਸਿਆ ਕਿ ਕਾਲੋਨੀ ਦਾ ਬੋਰਡ ਲਗਾਉਣ ਸਬੰਧੀ ਨਗਰ ਕੌਂਸਲ ਨੂੰ ਵੀ ਲਿਖਤੀ ਤੌਰ ‘ਤੇ ਸੂਚਿਤ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲੋਨੀ ਨਿਵਾਸੀਆਂ ਮਹਿਮਾ ਸਿੰਘ, ਜਗਦੇਵ ਸਿੰਘ, ਅਮਰੀਕ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਲੋਨੀ ਵਿੱਚ ਸਾਫ਼-ਸਫ਼ਾਈ, ਦੂਸ਼ਿਤ ਪਾਣੀ ਦਾ ਨਿਕਾਸ, ਗਲੀਆਂ ਤੇ ਸੜਕਾਂ ਦੀ ਹਾਲਤ, ਸਟਰੀਟ ਲਾਈਟਾਂ ਅਤੇ ਹੋਰ ਅਨੇਕਾਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…