nabaz-e-punjab.com

ਮੁਹਾਲੀ ਵਿੱਚ ਸੜਕਾਂ ਕਿਨਾਰੇ ਦਰੱਖਤਾਂ ਉੱਤੇ ਲੱਗੇ ਬਲਮ ਖੀਰੇ ਤੋੜਨ ਦੀ ਮੰਗ: ਵਿਨੀਤ ਵਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਵਿਚ ਸੜਕਾਂ ਕਿਨਾਰੇ ਲੱਗੇ ਰੁੱਖਾਂ ਨੂੰ ਲੱਗੇ ਬੱਲਮ ਖੀਰੇ ਤੋੜੇ ਜਾਣ। ਆਪਣੇ ਪੱਤਰ ਵਿਚ ਸ੍ਰੀ ਵਰਮਾ ਨੇ ਲਿਖਿਆ ਹੈ ਕਿ ਮੁਹਾਲੀ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰਿਆਂ ਉਪਰ ਲੱਗੇ ਦਰਖਤਾਂ ਨੂੰ ਬਹੁਤ ਵੱਡੀ ਗਿਣਤੀ ਵਿਚ ਬੱਲਮ ਖੀਰੇ ਲੱਗੇ ਹੋਏੇ ਹਨ, ਜੋ ਕਿ ਕਦੇ ਵੀ ਟੁੱਟ ਕੇ ਹੇਠਾਂ ਡਿਗ ਸਕਦੇ ਹਨ। ਉਹਨਾਂ ਕਿਹਾ ਕਿ ਇਕ ਬੱਲਮ ਖੀਰੇ ਦਾ ਭਾਰ 5-6 ਕਿਲੋ ਹੁੰਦਾ ਹੈ ਅਤੇ ਇਹ ਪੱਥਰ ਵਾਂਗ ਸਖਤ ਹੁੰਦੇ ਹਨ। ਇਹਨਾਂ ਬੱਲਮ ਖੀਰਿਆਂ ਕਾਰਨ ਪਿਛਲੇ ਸਮੇਂ ਦੌਰਾਨ ਕਈ ਵਿਅਕਤੀ ਜਖਮੀ ਹੋ ਚੁੱਕੇ ਹਨ। ਇਸ ਤੋੱ ਇਲਾਵਾ ਕੁਝ ਸਾਲ ਪਹਿਲਾਂ ਇਹਨਾਂ ਬੱਲਮ ਖੀਰਿਆਂ ਕਾਰਨ ਇਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ। ਇਹ ਭਾਰੀ ਬੱਲਮ ਖੀਰੇ ਜਦੋਂ ਦਰਖਤ ਨਾਲੋੱ ਟੁੱਟ ਦੇ ਹੇਠਾਂ ਡਿਗਦੇ ਹਨ ਤਾਂ ਹੇਠਾਂ ਸੜਕ ਉਪਰ ਜਾ ਰਹੇ ਵਿਅਕਤੀਆਂ ਦੇ ਸਿਰ ਵਿਚ ਵੱਜ ਕੇ ਉਹਨਾਂ ਨੂੰ ਜ਼ਖ਼ਮੀ ਕਰ ਦਿੰਦੇ ਹਨ ਅਤੇ ਵਾਹਨਾਂ ਉਪਰ ਡਿੱਗ ਕੇ ਵਾਹਨਾਂ ਦੀ ਤੋੜ ਫੋੜ ਕਰ ਦਿੰਦੇ ਹਨ।
ਉਹਨਾਂ ਲਿਖਿਆ ਹੈ ਕਿ ਮੁਹਾਲੀ ਸ਼ਹਿਰ ਵਿਚ ਸੈਕਟਰ=53 ਤੇ ਸੈਕਟਰ=60 ਨੂੰ ਵੰਡਦੀ ਸੜਕ ਅਤੇ ਫੇਜ=3ਬੀ1 ਅਤੇ ਫੇਜ਼=7 ਨੂੰ ਵੰਡਦੀ ਸੜਕ ਕਿਨਾਰੇ ਲੱਗੇ ਦਰੱਖਤਾਂ ਉਪਰ ਇਹ ਬੱਲਮ ਖੀਰੇ ਬਹੁਤ ਵੱਡੀ ਮਾਤਰਾ ਵਿਚ ਲੱਗੇ ਹੋਏ ਹਨ ਜੋ ਕਿ ਕਦੇ ਵੀ ਟੁੱਟ ਕੇ ਡਿੱਗ ਸਕਦੇ ਹਨ ਅਤੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰ ਸਕਦੇ ਹਨ। ਉਹਨਾਂ ਮੰਗ ਕੀਤੀ ਹੈ ਕਿ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸੜਕਾਂ ਕਿਨਾਰੇ ਲੱਗੇ ਦਰੱਖਤਾਂ ਨੂੰ ਲਗੇ ਬੱਲਮ ਖੀਰਿਆਂ ਨੂੰ ਤੁੜਵਾਇਆ ਜਾਵੇ ਤਾਂ ਕਿ ਇਹਨਾਂ ਬੱਲਮ ਖੀਰਿਆਂ ਕਾਰਨ ਹੁੰਦੇ ਨੁਕਸਾਨ ਤੋੱ ਬਚਾਓ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…