nabaz-e-punjab.com

ਗੁਰਦੁਆਰਾ ਅੰਬ ਸਾਹਿਬ ਦੀ ਪਾਰਕਿੰਗ ਵਿੱਚ ਖੜੀ ਕਾਰ ’ਚੋਂ ਅੌਰਤ ਦਾ ਪਰਸ ਚੋਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਇੱਥੋਂ ਦੇ ਫੇਜ਼=8 ਵਿੱਚ ਸਥਿਤ ਗੁਰਦੁਆਰਾ ਅੰਬ ਸਾਹਿਬ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਇਕ ਮਹਿਲਾ ਦਾ ਪਰਸ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਸਪ੍ਰੀਤ ਕੌਰ ਪਤਨੀ ਡਾਕਟਰ ਮਨਦੀਪ ਸਿੰਘ ਸੰਧੂ ਵਸਨੀਕ ਅੰਮ੍ਰਿਤਸਰ ਨੇ ਦਸਿਆ ਕਿ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਆਪਣੀ ਕਾਰ ਖੜੀ ਕਰਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਈ ਸੀ। ਉਸ ਸਮੇੱ ਉਸਦਾ ਪਰਸ ਡਰਾਇਵਿੰਗ ਸੀਟ ਦੇ ਹੇਠਾਂ ਰਖਿਆ ਹੋਇਆ ਸੀ।
ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੀ ਕਾਰ ਲੈ ਕੇ ਮਾਰਕੀਟ ਚਲੀ ਗਈ, ਜਿੱਥੇ ਜਾ ਕੇ ਉਸਨੂੰ ਆਪਣੇ ਪਰਸ ਗਾਇਬ ਹੋਣ ਬਾਰੇ ਪਤਾ ਲੱਗਿਆ। ਉਹ ਤੁਰੰਤ ਵਾਪਸ ਗੁਰਦੁਆਰਾ ਅੰਬ ਸਾਹਿਬ ਪਹੁੰਚੀ ਤੇ ਪਾਰਕਿੰਗ ਦੇ ਸੇਵਾਦਾਰ ਨਾਲ ਗਲ ਕੀਤੀ ਤਾਂ ਉਸ ਨੇ ਉਸ ਨੂੰ ਪ੍ਰਬੰਧਕਾਂ ਨਾਲ ਮਿਲਾਇਆ ਜਦੋਂ ਪ੍ਰਬੰਧਕਾਂ ਨੇ ਸੀਸੀਟੀਵੀ ਫੁਟੇਜ ਚੈਕ ਕੀਤੀ ਤਾਂ ਬਾਕੀ ਸਾਰੇ ਕੈਂਮਰੇ ਚਲ ਰਹੇ ਸਨ ਪਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਲੱਗੇ ਕੈਮਰੇ ਬੰਦ ਸਨ। ਉਹਨਾਂ ਦੱਸਿਆ ਕਿ ਪਰਸ ਵਿੱਚ 10 ਹਜ਼ਾਰ ਰੁਪਏ, ਏ ਟੀ ਐਮ ਕਾਰਡ, ਪੈਨ ਕਾਰਡ, ਅਧਾਰ ਕਾਰਡ ਸਨ। ਉਹਨਾਂ ਨੇ ਇਸ ਦੀ ਸੂਚਨਾ ਫੇਜ਼-8 ਦੇ ਥਾਣੇ ਵਿੱਚ ਦੇ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…