nabaz-e-punjab.com

ਡਾਕਟਰਾਂ ਦੀ ਸੇਵਾਮੁਕਤੀ ਦਾ ਵਾਧਾ ਵਾਪਸ ਲਿਆ ਜਾਵੇ: ਡਾ. ਮੁਲਤਾਨੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਜੂਨ:
ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਅਤੇ ਸੀ.ਐਚ.ਸੀ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਲੇਰ ਸਿੰਘ ਮੁਲਤਾਨੀ ਨੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰ ਲਿਖ ਕੇ 58 ਸਾਲ ਦੀ ਉਮਰ ਤੋਂ ਬਾਅਦ ਡਾਕਟਰਾਂ ਦੀ ਸੇਵਾ ਮੁਕਤੀ ਵਿਚ ਦੋ ਸਾਲ ਦੇ ਦਿੱਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੇਵਾਮੁਕਤੀ ਵਿਚ ਡਾਕਟਰਾਂ ਨੂੰ ਦੋ ਸਾਲਾਂ ਦਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਤਾਂ ਜੋ ਨੌਜੁਆਨ ਡਾਕਟਰਾਂ ਨੂੰ ਨੌਕਰੀਆਂ ਮਿਲ ਸਕਣ।
ਉਨ੍ਹਾਂ ਕਿਹਾ ਕਿ ਗੁਆਂਢੀ ਸੂਬਾ ਹਰਿਆਣਾ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਹੈ ਅਤੇ ਹਸਪਤਾਲ ਦੇ ਕਲੀਨੀਕਲ ਡਾਕਟਰਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਹੈ ਅਗਰ ਇਸੇ ਤਰਜ਼ ਤੇ ਪੰਜਾਬ ਵਿਚ ਇਸੇ ਤਰਜ਼ ਤੇ ਸੇਵਾਮੁਕਤੀ ਨਿਰਧਾਰਿਤ ਕਰ ਦਿੱਤੀ ਜਾਵੇ ਤਾਂ ਸੂਬੇ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਪੂਰੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2014 ਵਿੱਚ ਨਵੇਂ ਭਰਤੀ ਕੀਤੇ ਡਾਕਟਰਾਂ ਨੂੰ ਸਰਕਾਰ ਵੱਲੋਂ ਦੋ ਸਾਲ ਤੱਕ ਬੇਸਿਕ ਪੇ ਸਕੇਲ ਦਿੱਤਾ ਜਾਂਦਾ ਜਿਸ ਕਾਰਨ ਸਰਕਾਰੀ ਹਸਪਤਾਲਾਂ ਖਾਸਕਰ ਨੌਜਵਾਨ ਮਹਿਲਾ ਡਾਕਟਰਾਂ ਨੂੰ ਪ੍ਰਸ਼ਾਨੀ ਆਉਂਦੀ ਹੈ। ਕਿਉਂਕਿ ਮਹਿੰਗੀ ਪੜਾਈ ਕਰਕੇ ਘੱਟ ਤਨਖਾਹਾਂ ਤੇ ਸਰਕਾਰੀ ਹਸਪਤਾਲਾਂ ਵਿਚ ਨੌਕਰੀਆਂ ਕਰਨੀਆਂ ਅੌਖੀਆਂ ਹਨ ਕਿਉਂਕਿ ਘੱਟ ਤਨਖ਼ਾਹ ਅਤੇ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ। ਡਾ. ਮੁਲਤਾਨੀ ਨੇ ਮੰਗ ਕੀਤੀ ਕਿ ਸਰਕਾਰ ਡਾਕਟਰਾਂ ’ਤੇ ਲਗਾਈ ਵੇਸਿਕ ਪੇ ਸਕੇਲ ਵਾਲੀ ਸ਼ਰਤ ਹਟਾ ਦੇਵੇ ਤਾਂ ਜੋ ਨਵੇਂ ਡਾਕਟਰਾਂ ਨੂੰ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…