nabaz-e-punjab.com

ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅਤੇ ਯੂ.ਕੇ ਵਿਚਕਾਰ ਸਮਝੌਤਾ ਸਹੀਬੱਧ

ਵਿਦੇਸ਼ੀ ਰੁਜ਼ਗਾਰ ਲਈ ਮਿਆਰੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਵਿੱਚ ਅੰਤਰਰਾਸ਼ਟਰੀ ਹੁਨਰ ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾਣਗੇ: ਚੰਨੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਜੂਨ:
ਪੰਜਾਬ ਸਰਕਾਰ ਅਤੇ ਯੂ.ਕੇ. ਨੇ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸਟਰੀ ਪੱਧਰ ਦੀ ਹੁਨਰ ਵਿਕਾਸ ਸਿਖਲਾਈ ਮੁਹੱਈਆ ਕਰਵਾਉਣ ਦੇ ਲਈ ਅੱਜ ਸਮਝੌਤਾ ਸਹੀਬੰਦ ਕੀਤਾ। ਯੂ. ਕੇ ਵਲੋਂ ਬ੍ਰਿਟੇਸ਼ ਡਿਪਟੀ ਹਾਈ ਕਮਿਸਨਰ ਚੰਡੀਗੜ ਸ੍ਰੀ ਐਂਡਰਿਊ ਆਯਰ ਅਤੇ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਦੇ ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਸ੍ਰੀ ਜੀ. ਵਜਰਾਲਿੰਗਮ ਨੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਸਮਝੌਤਾ ਸਹੀਬੰਦ ਕੀਤਾ। ਇਸ ਮੌਕੇ ਡਾ. ਸੰਦੀਪ ਸਿੰਘ ਕੌੜਾ, ਸਲਾਹਕਾਰ, ਪੰਜਾਬ ਸਕਿਲ ਡਿਵੈਲਪਮੈਂਟ ਮਿਸਨ, ਪੰਜਾਬ ਵੀ ਹਾਜ਼ਿਰ ਸਨ।
ਇਸ ਮੌਕੇ ਬੋਲਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦੇਸੀ ਰੋਜਗਾਰ ਲਈ ਪੰਜਾਬੀ ਨੌਜਵਾਨਾਂ ਨੂੰ ਮਿਆਰੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਵਿੱਚ ਅੰਤਰਰਾਸਟਰੀ ਹੁਨਰ ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਬ੍ਰਿਟਿਸ ਡਿਪਟੀ ਹਾਈ ਕਮਿਸਨ ਚੰਡੀਗੜ ਨੇ ਵਿਭਾਗ, ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਅਤੇ ਯੂਕੇ ਦੇ ਹੁਨਰ ਪ੍ਰੋਵਾਈਡਰਜ ਵਿਚਕਾਰ ਸਬੰਧਾਂ ਨੂੰ ਬਣਾਉਣ ਵਿੱਚ ਸੁਵਿਧਾਜਨਕ ਭੂਮਿਕਾ ਨਿਭਾਉਣ ਦਾ ਭਰੋਸਾ ਦਿੱਤਾ ਹੈ। ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਯੂ.ਕੇ. ਵਿੱਚ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਕਾਲਜ ਸਥਾਪਤ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ, ਜਿੱਥੇ ਪੰਜਾਬੀ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਪੱਧਰ ਦੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂ.ਕੇ. ਅੰਬੈਸੀ ਦੇ ਨਾਲ ਸੁਰੂਆਤੀ ਗੱਲਬਾਤ ਚੱਲ ਰਹੀ ਹੈ ਅਤੇ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਨੂੰ ਯੂ.ਕੇ ਦੇ ਪ੍ਰਤੀਨਿਧਾਂ ਵਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਤਕਨੀਕੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਨਾਮ ਤੇ ਨਿੱਜੀ ਏਜੰਟਾਂ ਦੇ ਹੱਥਾਂ ਵਿੱਚ ਨੌਜਵਾਨਾਂ ਦੇ ਸੋਸਣ ਨੂੰ ਰੋਕਣ ਲਈ ਤਕਨੀਕੀ ਸਿੱਖਿਆ ਵਿਭਾਗ ਵਲੋਂ ਵਿਦੇਸੀ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਮਝੌਤੇ ਸਹੀਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਵਿਦੇਸੀ ਸੰਸਥਾਵਾਂ ਨਾਲ ਤਾਲਮੇਲ ਸਥਾਪਤ ਕਰ ਰਿਹਾ ਹੈ, ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਵਿਦੇਸਾਂ ਵਿੱਚ ਪੜ੍ਹਨ ਦੇ ਅਸਾਨ ਅਤੇ ਵਧੀਆ ਮੌਕੇ ਮਿਲ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਰਾਲਿਆਂ ਦੇ ਤਹਿਤ ਅਜਿਹੇ ਕੋਰਸਾਂ ਬਾਰੇ ਸਮਝੌਤੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਚਾਰ ਸਾਲਾ ਕੋਰਸ ਵਾਲਾ ਵਿਦਿਆਰਥੀ ਦੋ ਸਾਲ ਪੰਜਾਬ ਵਿਚ ਅਤੇ ਦੋ ਸਾਲ ਵਿਦੇਸ਼ ਵਿਚ ਪੜਾਈ ਕਰ ਸਕੇਗਾ।
ਇਸ ਮੌਕੇ ਬ੍ਰਿਟਿਸ਼ ਡਿਪਟੀ ਹਾਈ ਕਮਿਸਨਰ ਟੌਨਡੀਅਰ ਐਂਡਰਿਊ ਅਯਰੇ ਨੇ ਕਿਹਾ ਕਿ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿਚ ਪੰਜਾਬ ਸਰਕਾਰ ਨਾਲ ਇਸ ਕਿਸਮ ਦਾ ਪਹਿਲਾ ਸਮਝੌਤਾ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪੰਜਾਬ ਦੀ ਨਵੀਂ ਸਰਕਾਰ ਨਾਲ ਮਜਬੂਤ ਭਾਈਵਾਲੀ ਬਣਾਉਣ ਦਾ ਪਹਿਲਾ ਪੜਾਅ ਹੈ, ਜੋ ਪੰਜਾਬ ਅਤੇ ਯੂ.ਕੇ ਦੇ ਮਜਬੂਤ ਸਬੰਧਾਂ ਨੂੰ ਹੋਰ ਅੱਗੇ ਲਿਜਾਣ ਵਿਚ ਕਾਰਗਰ ਸਾਬਤ ਹੋਵੇਗਾ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…