Share on Facebook Share on Twitter Share on Google+ Share on Pinterest Share on Linkedin ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੂੰ ਸਮੂਹ ਸਟਾਫ ਨੇ ਦਿੱਤੀ ਵਿਦਾਇਗੀ ਪਾਰਟੀ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ 30 ਜੂਨ: ਅੱਜ ਪੰਜਾਬ ਦੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹਰਵਿੰਦਰਜੀਤ ਸਿੰਘ ਸੰਧਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਡਾਕਟਰ ਸੰਧਾ ਨੇ ਪਸ਼ੂ ਪਾਲਣ ਵਿਭਾਗ ਵਿੱਚ 1980 ਦੇ ਦਹਾਕੇ ਵਿੱਚ ਬਤੌਰ ਵੈਟਰਨਰੀ ਅਫਸਰ ਸ਼ੁਰੂਆਤ ਕੀਤੀ ਸੀ।ਇਸ ਤੋਂ ਬਾਅਦ ਉਹ ਆਪਣੀ ਕਾਬਲੀਅਤ ਸਦਕਾ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ,ਜੋਇੰਟ ਡਾਇਰੈਕਟਰ ,ਸੀ ਈ ਓ ਪੰਜਾਬ ਲਾਈਵਸਟੋਕ ਦੇ ਤੌਰ ਤੇ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਦੀਆਂ ਕਾਨਫਰੈਂਸ ਅਤੇ ਵਰਕਸ਼ਾਪ ਅਟੈਂਡ ਕੀਤੀਆਂ ।ਅੱਜ ਸਮੂਹ ਸਟਾਫ ਵੱਲੋ ਉਨ੍ਹਾਂ ਦੀ ਸੇਵਾਮੁਕਤੀ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨਿੱਘੀ ਵਿਦਾਇਗੀ ਦਿੱਤੀ।ਇਸ ਮੌਕੇ ਉਨਾਂ ਨਾਲ ਡਾਕਟਰ ਪ੍ਰੇਮ ਕੁਮਾਰ ਉੱਪਲ ਅਡਵਾਈਜ਼ਰ ,ਡਾਕਟਰ ਅਮਰਜੀਤ ਸਿੰਘ ਜੋਇੰਟ ਡਾਇਰੈਕਟਰ ,ਡਾਕਟਰ ਅਮਰਜੀਤ ਸਿੰਘ ਮੁਲਤਾਨੀ ਜੋਇੰਟ ਡਾਇਰੈਕਟਰ ,,ਡਾਕਟਰ ਗੁਰਦੀਪ ਸਿੰਘ ਜੋਇੰਟ ਡਾਇਰੈਕਟਰ ,ਡਾਕਟਰ ਸੰਜੀਵ ਖੋਸਲਾ ਡਿਪਟੀ ਸੀ ਈ ਓ ,ਡਾਕਟਰ ਨਿਤਿਨ ਚੋਪੜਾ ਡਿਪਟੀ ਡਾਇਰੇਕਟਰ ਪੋਲਟਰੀ ,ਡਾਕਟਰ ਰਾਕੇਸ਼ ਕੁਮਾਰ ਅਸਸਿਸਟੇਂਟ ਡਾਇਰੈਕਟਰ ,ਮਨਜੀਤ ਸਿੰਘ ,ਬਲਜੀਤ ਸਿੰਘ ,ਅਮਰਜੀਤ ਸਿੰਘ ,ਸਰਬਜੀਤ ਕੌਰ ,ਪਰਮਜੀਤ ਕੌਰ ,(ਸਾਰੇ ਸੁਪਰਟੈਂਡੈਂਟ )ਅਵਤਾਰ ਸਿੰਘ ਭੰਗੂ ਹਾਜਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ