nabaz-e-punjab.com

ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਦਾ ਡੈਲੀਗੇਸ਼ਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲਿਆ

ਪੰਜਾਬ ਸਰਕਾਰ ਨੂੰ ਸਕਾਲਰਸ਼ਿਪ ਦੇ 115 ਕਰੋੜ ਰੁਪਏ ਤੁਰੰਤ ਜਾਰੀ ਕਰਨੇ ਚਾਹੀਦੇ ਹਨ: ਜੈਕ

ਪੋਸਟ ਮੈਟਰਿਕ ਸਕਾਲਰਸ਼ਿਪ ਦੇ ਅਧੀਨ ਤਕਰੀਬਨ 1100 ਕਰੋੜ ਹੁਣ ਵੀ ਕੇਂਦਰ ਸਰਕਾਰ ਵੱਲ ਬਕਾਇਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ,30 ਜੂਨ:
ਪੰਜਾਬ ਦੇ 13 ਵੱਖ-ਵੱਖ ਐਸੋਸੀਏਸ਼ਨ ਦੀ ਸੰਯੁਕਤ ਕਮੇਟੀ ਜੁਆਇੰਟ ਐਕਸ਼ਨ ਕਮੇਟੀ (ਜੈਕ) (ਜੋ ਕਿ ਪੰਜਾਬ ਦੇ 1000 ਤੋਂ ਜ਼ਿਆਦਾ ਅਨਏਡਿਡ ਕਾਲਜਿਜ਼ ਦਾ ਪ੍ਰਤੀਨਿੱਧਤਾ ਕਰ ਰਹੀ ਹੈ) ਨੇ ਪੰਜਾਬ ਸਰਕਾਰ ਨੂੰ 115 ਕਰੋੜ ਰੁਪਏ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਜਾਰੀ ਕਰਨ ਦੀ ਅਪੀਲ ਕੀਤੀ ਹੈ ਜੋ ਕਿ ਕੇਂਦਰ ਸਰਕਾਰ, ਪੰਜਾਬ ਨੂੰ ਜਾਰੀ ਕਰ ਚੁੱਕੀ ਹੈ। ਜੈਕ ਦਾ ਇੱਕ ਵਫ਼ਦ ਜਿਸ ਵਿੱਚ ਡਾ. ਅੰਸ਼ੂ ਕਟਾਰੀਆ, ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ ( ਪੁੱਕਾ) ਅਤੇ ਸਪੋਕਸਮੈਨ ਜੈਕ; ਸ਼੍ਰੀ ਚਰਨਜੀਤ ਸਿੰਘ ਵਾਲੀਆ, ਪ੍ਰੈਜ਼ੀਡੈਂਟ, ਨਰਸਿੰਗ ਐਸੋਸਿਏਸ਼ਨ; ਸ਼੍ਰੀ ਤਰਵਿੰਦਰ ਸਿੰਘ ਰਾਜੂ, ਪ੍ਰੈਜ਼ੀਡੈਂਟ , ਦੁਆਬਾ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਦੁੱਕਾ); ਸ਼੍ਰੀ ਰਮਨ ਭੱਲਾ, ਸਾਬਕਾ-ਮੰਤਰੀ ਅੱਜ; ਸ: ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਿਏਸ਼ਨ (ਪੀਯੂਡੀਸੀਏ) ਆਦਿ ਸ਼ਾਮਿਲ ਹਨ ਬਕਾਇਆ ਪੀਐਮਐਸ ਫੰਡ ਦੇ ਲਈ ਅੱਜ ਪੰਜਾਬ ਦੇ ਫਾਈਨਾਂਸ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਿਆ। ਡਾ: ਅੰਸ਼ੂ ਕਟਾਰੀਆ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਤੋ ਹੀ ਪੰਜਾਬ ਸਰਕਾਰ ਨੂੰ 115 ਕਰੋੜ ਰੁਪਏ ਜਾਰੀ ਕਰ ਚੁੱਕੀੇ ਹੈ। ਉਹਨਾਂ ਨੇ 115 ਕਰੌੜ ਰੁਪਏ ਜਲਦੀ ਜਾਰੀ ਕਰਨ ਦੇ ਲਈ ਬਾਦਲ ਨੂੰ ਅਪੀਲ ਕੀਤੀ ਜੋਕਿ ਪੰਜਾਬ ਦੇ ਐਸਸੀ ਵਿਦਿਆਰਥੀਆਂ ਦੀ ਪੰਜਾਬ ਸਰਕਾਰ ਵੱਲ ਬਕਾਇਆ ਹੈ।
ਡਾਕਟਰ ਕਟਾਰੀਆ ਨੇ ਅੱਗੇ ਬਾਦਲ ਨੂੰ ਅਪੀਲ ਕੀਤੀ ਕਿ 115 ਕਰੋੜ ਜਾਰੀ ਕਰਨ ਤੋਂ ਬਾਅਦ, ਪੰਜਾਬ ਸਰਕਾਰ ਨੂੰ ਸਾਲ 2015-16 ਦੇ ਲਈ 325 ਕਰੋੜ ਅਤੇ ਸਾਲ 2016-17 ਦੇ ਲਈ 715 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੇ ਲਈ ਕਹਿਣਾ ਚਾਹੀਦਾ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ 45 ਕਰੋੜ ਰੁਪਏ ਵੀ ਜਾਰੀ ਕਰਨ ਦੀ ਬੇਨਤੀ ਕੀਤੀ ਜੋ ਰਾਜ ਸਰਕਾਰ ਵੱਲ ਬਕਾਇਆ ਹੈ। ਤਰਵਿੰਦਰ ਸਿੰਘ ਰਾਜੂ ਨੇ ਬੋਲਦੇ ਹੋਏ ਕਿਹਾ ਕਿ ਕਈ ਰਾਜ ੳਬੀਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਦਾ ਕਰ ਚੁੱਕੇ ਹਨ ਜਿਵੇਂ ਕਿ ਹਿਮਾਚਲ ਪ੍ਰਦੇਸ਼, ਬਿਹਾਰ ਆਦਿ । ਰਾਜੂ ਨੇ ਪ੍ਰਸ਼ਨ ਕੀਤਾ ਕਿ ਜੇ ਕੇਂਦਰ ਸਰਕਾਰ ੳਬੀਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਦਾ ਕਰਨ ਦੀ ਪਾਲਿਸੀ ਹੈ, ਤਾਂ ਪੰਜਾਬ ਵਿੱਚ ਇਹ ਕਿਉਂ ਨਹੀਂ ਹੈ? ਇਸ ਮੌਕੇ ਜਿਹਨਾਂ ਵਿੱਚ ਸ਼੍ਰੀ ਵਿਪਿਨ ਸ਼ਰਮਾ, ਸ਼੍ਰੀ ਦਵਿੰਦਰ ਸਿੰਘ ਬੱਲ, ਸ਼੍ਰੀ ਸੰਜੀਵ ਚੋਪੜਾ, ਸ਼੍ਰੀ ਯੁੱਧਵੀਰ ਸੈਨੀ, ਸੁਖਜਿੰਦਰ ਸਿੰਘ, ਯੁੱਗਮਾਰਕ ਸ਼ਰਮਾ ਵੀ ਮੌਜੂਦ ਸਨ।
ਉਧਰ, ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਜ਼ਿਆਦਾਤਰ ਦਲਿਤ ਵਿਦਿਆਰਥੀਆਂ ਦੇ ਮਾਪੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ, ਜੋ ਕਾਲਜਾਂ ਦੀ ਫੀਸ ਦੇਣ ਦੇ ਸਮਰੱਥ ਨਹੀਂ ਹੈ ਲੇਕਿਨ ਸਰਕਾਰ ਦੀ ਸਕਾਲਰਸ਼ਿਪ ਯੋਜਨਾ ਤਹਿਤ ਉਨ੍ਹਾਂ ਦੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਨ ਪਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਈ ਪ੍ਰਾਈਵੇਟ ਕਾਲਜਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀ ਬੇਰੁਖ਼ੀ ਦੇ ਚੱਲਦਿਆਂ ਸਕਾਲਰਸ਼ਿਪ ਯੋਜਨਾ ਅਧੀਨ ਮਿਆਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਆਪਣੀ ਫੀਸ ਜਮ੍ਹਾਂ ਕਰਵਾਉਣ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਫਜ਼ੂਲ ਖ਼ਰਚੇ ਘਟਾ ਕੇ ਪ੍ਰਾਈਵੇਟ ਕਾਲਜਾਂ ਨੂੰ ਤੁਰੰਤ ਸਾਰੇ ਬਕਾਇਆ ਦਿੱਤੇ ਜਾਣ ਤਾਂ ਜੋ ਗ਼ਰੀਬ ਬੱਚਿਆਂ ਦੀ ਪੜ੍ਹਾਈ ਨਿਰੰਤਰ ਜਾਰੀ ਰੱਖੀ ਜਾ ਸਕੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…