nabaz-e-punjab.com

ਪੰਜਾਬ ਸਰਕਾਰ ਵੱਲੋਂ 20 ਪੁਲੀਸ ਅਧਿਕਾਰੀਆਂ ਦਾ ਤਬਾਦਲਾ ਤੇ ਤਾਇਨਾਤੀਆਂ

ਦਰਸ਼ਨ ਸਿੰਘ ਮਾਨ ਨੂੰ ਤਰਨ ਤਾਰਨ ਅਤੇ ਰਾਜਬਚਨ ਸਿੰਘ ਸੰਧੂ ਨੂੰ ਰੂਪਨਗਰ ਦਾ ਨਵਾਂ ਐਸਐਸਪੀ ਲਗਾਇਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ,30 ਜੂਨ:
ਪੰਜਾਬ ਸਰਕਾਰ ਵੱਲੋਂ ਅੱਜ 12 ਆਈਪੀਐਸ ਅਤੇ 8 ਪੀਪੀਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਦਿਨਕਰ ਗੁਪਤਾ ਨੂੰ ਡੀ ਜੀ ਪੀ ਇੰਟੈਲੀਜੈਂਸ, ਪੰਜਾਬ, ਸੀ ਐਸ ਆਰ ਰੈਡੀ ਨੂੰ ਡੀ ਜੀ ਪੀ, ਇਨਵੈਸਟੀਗੇਸ਼ਨ, ਲੋਕਪਾਲ ਪੰਜਾਬ, ਐਮ ਕੇ ਤਿਵਾਰੀ ਨੁੂੰ ਡੀ ਜੀ ਪੀ -ਕਮ- ਐਮ ਡੀ, ਪੀ ਪੀ ਐਚ ਸੀ, ਵੀ ਕੇ ਭੰਵਰਾ ਨੂੰ ਡੀ ਜੀ ਪੀ ਪ੍ਰੋਵਿਜਨਿੰਗ ਤੇ ਮੋਡਰਨਾਇਜੇਸ਼ਨ ਪੰਜਾਬ ਅਤੇ ਵਧੀਕ ਚਾਰਜ ਆਈ ਟੀ ਤੇ ਟੀ ਵਿੰਗ, ਹਰਪ੍ਰੀਤ ਸਿੰਘ ਸਿੱਧੂ ਨੁੂੰ ਏ ਡੀ ਜੀ ਪੀ ਸਪੈਸ਼ਲ ਟਾਸਕ ਫੋਰਸ ਮੁੱਖ ਮੰਤਰੀ ਦਫਤਰ ਅਤੇ ਵਧੀਕ ਚਾਰਜ ਏ ਡੀ ਜੀ ਪੀ ਬਾਰਡਰ, ਦਿਲਬਾਗ ਸਿੰਘ ਨੂੰ ਡੀ ਆਈ ਜੀ, ਟਰੇਨਿੰਗ ਪੰਜਾਬ, ਚੰਡੀਗੜ੍ਹ (ਕਰੰਟ ਡਿਊਟੀ ਚਾਰਜ), ਬਲਜੋਤ ਸਿੰਘ ਰਾਠੌੜ ਨੂੰ ਡੀ ਆਈ ਜੀ, ਜੀ ਆਰ ਪੀ, ਪਟਿਆਲਾ (ਕਰੰਟ ਡਿਊਟੀ ਚਾਰਜ), ਪਰਮਪਾਲ ਸਿੰਘ ਨੁੂੰ ਐਸ ਐਸ ਪੀ ਅੰਮ੍ਰਿਤਸਰ (ਦਿਹਾਤੀ), ਜੇ ਇਲਨਚੈਜੀਅਨ ਨੂੰ ਐਸ ਐਸ ਪੀ ਹੁਸ਼ਿਆਰਪੁਰ, ਹਰਚਰਨ ਸਿੰਘ ਭੁੱਲਰ ਨੂੰ ਏ ਆਈ ਜੀ ਕਰਾਇਮ, ਬੀ ਓ ਆਈ ਪੰਜਾਬ ਵਿਖੇ ਤਇਨਾਤ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਸੀਨੀਅਰ ਪੀਪੀਐਸ ਅਫ਼ਸਰ ਸ੍ਰ. ਰਾਜ ਬਚਨ ਸਿੰਘ ਸੰਧੂ ਨੂੰ ਜ਼ਿਲ੍ਹਾ ਰੂਪਨਗਰ ਦਾ ਐਸਐਸਪੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਪਿਛਲੇ ਕਾਫੀ ਸਮੇਂ ਪੰਜਾਬ ਦੇ ਰਾਜਪਾਲ ਨਾਲ ਏਡੀਸੀ ਦੇ ਅਹੁਦੇ ’ਤੇ ਤਾਇਨਾਤ ਸਨ। ਇਸ ਤੋਂ ਪਹਿਲਾਂ ਮੁਹਾਲੀ ਦੇ ਐਸਪੀ ਸੁਰੱਖਿਆ ਤੇ ਟਰੈਫ਼ਿਕ ਅਤੇ ਖਰੜ ਵਿੱਚ ਡੀਐਸਪੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਸ੍ਰੀ ਸੰਧੂ ਰਾਜ ਦੇ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਅਤੇ ਇਮਾਨਦਾਰ ਪੁਲੀਸ ਅਫ਼ਸਰ ਹਨ। ਇਸੇ ਤਰ੍ਹਾਂ ਦਰਸ਼ਨ ਸਿੰਘ ਮਾਨ ਨੂੰ ਤਰਨ-ਤਾਰਨ ਦਾ ਐਸਐਸਪੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਫਰੀਦਕੋਟ ਦੇ ਐਸਐਸਪੀ ਰਹਿ ਚੁੱਕੇ ਹਨ ਅਤੇ ਇਸ ਤੋਂ ਵੀ ਪਹਿਲਾਂ ਮੁਹਾਲੀ ਵਿੱਚ ਡੀਐਸਪੀ ਅਤੇ ਫਿਰ ਐਸਪੀ ਹੈਡਕਵਾਟਰ ਵਧੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸ੍ਰੀ ਮਾਨ ਵੀ ਕਾਫੀ ਹਰਮਨ ਪਿਆਰੇ ਅਤੇ ਮਿਲਾਪੜੇ ਪੁਲੀਸ ਅਫ਼ਸਰ ਹਨ।
ਉਧਰ, ਓਪਿੰਦਰਜੀਤ ਸਿੰਘ ਘੁੰਮਣ ਨੂੰ ਐਸ ਐਸ ਪੀ ਬਟਾਲਾ, ਦੀਪਕ ਹਿਲੋਰੀ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਹਰਜੀਤ ਸਿੰਘ ਨੂੰ ਐਸਐਸਪੀ ਬਰਨਾਲਾ, ਜਗਦੇਲ ਨਿਲੰਬਰੀ ਵਿਜੈ ਨੂੰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ, ਐਮਆਰਐਸ, ਪੀਪੀਏ, ਫਿਲੌਰ, ਲਖਵਿੰਦਰ ਪਾਲ ਸਿੰਘ ਨੂੰ ਏ ਸੀ ਸੱਤਵੀ ਆਈ ਆਰ ਬੀ ਕਪੂਰਥਲਾ, ਭੁਪਿੰਦਰ ਸਿੰਘ ਨੂੰ ਏਆਈਜੀ ਮੋਡਰਨਾਇਜੇਸ਼ਨ, ਪੰਜਾਬ, ਚੰਡੀਗੜ੍ਹ, ਨਰੇਸ਼ ਕੁਮਾਰ ਨੂੰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਆਉਟਡੋਰ), ਐਮਆਰਐਸ, ਪੀਪੀਏ, ਫਿਲੌਰ ਅਤੇ ਭੁਪਿੰਦਰ ਸਿੰਘ ਨੂੰ ਕਮਾਂਡੈਂਟ ਪੀਆਰਟੀਸੀ, ਜਹਾਨ ਖੇਲ੍ਹਾਂ ਲਗਾਇਆ ਗਿਆ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…