nabaz-e-punjab.com

ਕੈਨੇਡਾ ਦਿਵਸ ਦੇ ਮੌਕੇ ਡਬਲਿਊ ਡਬਲਿਊ ਆਈਸੀਐਸ ਦੇ 150 ਮੁਲਾਜ਼ਮਾਂ ਵੱਲੋਂ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ
ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਰਲਡ ਵਾਈਡ ਇੰਮੀਗ੍ਰੇਸ਼ਨ ਕੰਸਲਟੇਂਸੀ ਸਰਵਿਸਿਜ (ਡਬਲਯੂ.ਡਬਲਯੂ.ਆਈ.ਸੀ.ਐਸ.) ਨੇ ਖੂਨਦਾਨ ਕੈਂਪ ਆਯੋਜਿਤ ਕਰਕੇ ਕੈਨੇਡਾ ਡੇਅ ਮਨਾਇਆ। ਇਸ ਮੌਕੇ 150 ਤੋਂ ਵੱਧ ਡਬਲਯੂ. ਡਬਲਯੂ. ਆਈ.ਸੀ.ਐਸ. ਕਰਮਚਾਰੀਆਂ ਨੇ ਇਸ ਕੈਂਪ ਵਿੱਚ ਖੂਨਦਾਨ ਕੀਤਾ। ਜਿਸ ਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਪੰਜਾਬ ਦੇ ਸਾਬਕਾ ਰਾਜਪਾਲ ਲੈਫ. ਜਨਰਲ (ਰਿਟਾਇਰ) ਬੀ. ਕੇ. ਐਨ. ਛਿੱਬੜ ਨੇ ਮੁਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਖੂਨਦਾਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ, ‘ਖੂਨਦਾਨ ਕਰਨਾ ਇਨਸਾਨੀਅਤ ਦਾ ਭਾਵ ਪ੍ਰਦਰਸ਼ਨ ਹੈ ਜਿਸ ਨਾਲ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਮੈਂ ਬੇਹੱਦ ਖੁਸ਼ ਹਾਂ ਇੱਥੇ ਦੇਖ ਕੇ ਡਬਲਯੂ. ਡਬਲਯੂ. ਆਈ.ਸੀ.ਐਸ. ਨੇ ਕੈਨੇਡਾ ਡੇਅ ਮਨਾਉਣ ਲਈ ਇੰਨਾ ਖਾਸ ਆਯੋਜਨ ਕੀਤਾ ਹੈ।’
ਡਬਲਯੂ. ਡਬਲਯੂ. ਆਈ. ਸੀ. ਐਸ. ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਲੈ. ਕਰਨਲ (ਰਿਟਾਇਰਡ) ਬੀ. ਐਸ. ਸੰਧੂ ਨੇ ਕਿਹਾ, ‘ਕੈਂਪ ਆਯੋਜਿਤ ਕਰਨ ਦਾ ਉਦੇਸ਼ ਸੀ ਕਿ ਖੂਨਦਾਨ ਦੇ ਮਹੱਤਵ ’ਤੇ ਜਾਗਰੂਕਤਾ ਫੈਲਾਈ ਜਾ ਸਕੇ। ਇਹ ਕਦਮ ਡਬਲਯੂ. ਡਬਲਯੂ. ਆਈ. ਸੀ. ਐਸ. ਵਲੋਂ ਹਰ ਸਾਲ ਉਠਾਇਆ ਜਾਂਦਾ ਹੈ ਤਾਂ ਕਿ ਖੂਨਦਾਨ ਨੂੰ ਪ੍ਰਮੋਟ ਕੀਤਾ ਜਾ ਸਕੇ।’ ਸ੍ਰੀ ਸੰਧੂ ਨੇ ਕਿਹਾ ਕੈਂਪ ਵਿਚ ਖੂਨਦਾਨ ਨੂੰ ਲੈ ਕੇ ਜੋ ਵੀ ਮਿਥਕ ਹੈ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਖੂਨਦਾਨ ਕਰਨ ਨਾਲ ਨਵੇਂ ਬਲੱਡ ਸੈਲ ਦੇ ਬਣਨ ਵਿਚ ਤੇਜ਼ੀ ਆਉਂਦੀ ਹੈ ਅਤੇ ਇਸ ਤੋਂ ਕੈਲੇਰੀ ਵੀ ਬਰਨ ਹੁੰਦੀ ਹੈ। ਡਬਲਯੂ ਡਬਲਯੂ ਆਈਸੀਐਸ ਵੱਲੋਂ ਹਰ ਸਾਲ ਕੈਨੇਡਾ ਡੇਅ ਮਨਾਇਆ ਜਾਂਦਾ ਹੈ ਕਿਉਂਕਿ ਇਹ ਕੰਪਨੀ ਉਸੇ ਦੇਸ਼ ਵਿੱਚ ਸਥਾਪਿਤ ਹੋਈ ਸੀ। ਇੰਮੀਗ੍ਰੇਸ਼ਨ ਵਿਚ ਰੁਚੀ ਰੱਖਣ ਵਾਲਿਆਂ ਦੇ ਲਈ ਕੈਨੇਡਾ ਹਮੇਸ਼ਾ ਤੋਂ ਹੀ ਮਹੱਤਵਪੂਰਨ ਸਥਾਨ ਰਿਹਾ ਹੈ ਕਿਉਂਕਿ ਉਹ ਦੇਸ਼ ਖੁੱਲ੍ਹੀਆਂ ਬਾਹਾਂ ਦੇ ਨਾਲ ਸਵਾਗਤ ਕਰਦਾ ਹੈ ਅਤੇ ਹਰ ਸਾਲ ਸੈਂਕੜੇ ਅਪ੍ਰਵਾਸੀਆਂ ਦੇ ਸੁਪਨਿਆਂ ਨੂੰ ਦਿਸ਼ਾ ਦਿੰਦਾ ਹੈ। ਇਸ ਮੌਕੇ ’ਤੇ ਚਾਹ-ਨਾਸ਼ਤੇ ਵਿੱਚ ਫਨ ਗੇਮ ਖੇਡੀ ਗਈ। ਸਾਰੇ ਕਰਮਚਾਰੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ ਅਤੇ ਕੈਨੇਡਾ ਡੇਅ ਦਰਸਾਉਣ ਲਈ ਲਾਲ ਅਤੇ ਸਫੈਦ ਰੰਗਾਂ ਦੇ ਕੱਪੜੇ ਪਹਿਨੇ। ਗੇਮ ਦੇ ਜੇਤੂਆਂ ਨੂੰ ਟਰਾਫੀ ਵੀ ਦਿੱਤੀ ਗਈ। ਸ਼ਾਮ ਦਾ ਸਮਾਪਨ ਹੱਸਦਿਆਂ-ਖੇਡਦਿਆਂ ਹੋਇਆ। ਡਬਲਯੂ. ਡਬਲਯੂ. ਆਈ. ਸੀ. ਐਸ. ਗਰੁੱਪ ਦੇ ਦਿਲ ਵਿੱਚ ਹਮੇਸ਼ਾਂ ਤੋਂ ਕੈਨੇਡਾ ਦੇ ਲਈ ਇਕ ਖਾਸ ਜਗਾ ਰਹੀ ਹੈ ਕਿਉਂਕਿ ਇਹ ਉਹ ਹੀ ਜਗਾ ਹੈ ਜਿੱਥੇ ਬਿਜਨੈਸ਼ ਦਾ ਬੀਜ ਸਭ ਤੋਂ ਪਹਿਲੀ ਵਾਰ ਬਿਜਿਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…