nabaz-e-punjab.com

ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਗੁਰਮਤਿ ਕਲਾਸਾਂ ਦੇ ਬੱਚਿਆਂ ਵੱਲੋਂ ਵਿਸ਼ੇਸ਼ ਸਮਾਗਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ
ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਗੁਰਮਤਿ ਕਲਾਸਾਂ ਦੇ ਬੱਚਿਆਂ ਵੱਲੋਂ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰ: ਅਮਰਜੀਤ ਸਿੰਘ ਪਾਹਵਾ, ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁਹਾਲੀ ਦੇ ਸਹਿਯੋਗ ਨਾਲ ਵੱਖ ਵੱਖ ਉਮਰ ਦੇ ਬੱਚਿਆਂ ਲਈ ਗੁਰਮਤਿ ਕਲਾਸਾਂ ਲਗਾਈਆਂ ਗਈਆਂ। ਜਿਸ ਵਿੱਚ 150 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਇਹਨਾਂ ਕਲਾਸਾਂ ਵਿੱਚ ਬੱਚਿਆਂ ਨੂੰ ਪੰਜਾਬੀ ਪੜਾਉਣ ਤੋਂ ਇਲਾਵਾ ਪੰਜ ਬਾਣੀਆਂ ਦੇ ਪਾਠ ਦੇ ਨਾਲ ਸਿੱਖ ਇਤਿਹਾਸ, ਗੁਰਬਾਣੀ ਵਿਚਾਰਾਂ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ। ਇਸ ਕੈਂਪ ਦੌਰਾਨ ਬੱਚਿਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸਹਿਬਾਨਾਂ ਦੀ ਯਾਤਰਾ ਦੇ ਨਾਲ ਇਹਨਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ।
ਵਿਸੇਸ ਸਮਾਗਮ ਬੱਚਿਆਂ ਵਲੋਂ ਸ਼ਾਮ 6 ਵਜੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਆਰੰਭ ਕੀਤਾ ਗਿਆ ਅਤੇ ਇਸ ਉਪਰੰਤ ਬੱਚਿਆਂ ਵਲੋਂ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਨਾਲ ਜ਼ੋੜਿਆ ਗਿਆ। ਕੀਰਤਨ, ਕਥਾ, ਗੁਰਮਤਿ ਵਿਚਾਰਾਂ ਅਤੇ ਦਸਤਾਰ ਸਜਾਉਣ ਸਬੰਧੀ ਮੁਕਾਬਲਿਆਂ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਮੋਮੈਂਟੋ ਅਤੇ ਇਨਾਮ ਦੇ ਕੇ ਇਲਾਕੇ ਦੇ ਅਕਾਲੀ ਦਲ ਦੇ ਕੌਂਸਲਰ ਗੁਰਮੁੱਖ ਸਿੰਘ ਸੋਹਲ, ਅਮਰਜੀਤ ਸਿੰਘ ਪਾਹਵਾ, ਪ੍ਰਧਾਨ, ਸ੍ਰ:ਮਹਿੰਦਰ ਸਿੰਘ, ਸਕੱਤਰ, ਡਾ: ਸੰਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਰਾਹੀਂ ਸਨਮਾਨਿਤ ਕੀਤਾ ਗਿਆ।
ਇਨਾਮ ਪ੍ਰਾਪਤ ਕਰਨ ਵਾਲੇ ਬੱਚਿਆਂ ਵਿੱਚ ਪਹਿਲੀ ਤੋਂ ਤੀਜੀ ਜਮਾਤ ਦੇ (1) ਪਰਮਵੀਰ ਸਿੰਘ (2) ਜ਼ਸ਼ਨਵੀਰ ਸਿੰਘ (3) ਪ੍ਰਭÎਜੀਤ ਕੌਰ (4) ਕਰਮਲਜੀਤ ਕੌਰ, ਚੋਥੀ ਤੇ ਪੰਜਵੀਂ ਜਮਾਤ ਦੇ (1) ਅਗਮਜੀਤ ਸਿੰਘ (2) ਸਹਿਜਵੀਰ ਸਿੰਘ (3) ਗੁਰਸਮੀਪ ਸਿੰਘ (4) ਅਗਮਨੂਰ ਕੌਰ (5) ਜਪਨਾਮ ਕੌਰ (6) ਰੁਪਿੰਦਰ ਸਿੰਘ, ਛੇਵੀਂ ਤੇ ਸਤਵੀਂ ਜਮਾਤ ਦੇ (1) ਸਾਹਿਬਵੀਰ ਸਿੰਘ (2) ਗੁਰਸਾਹਿਬ ਸਿੰਘ (3) ਹਰਤੇਜ਼ ਸਿੰਘ (4) ਗੁਰਮਹਿਕ ਕੌਰ (5) ਜ਼ਸ਼ਨੀਤ ਸਿੰਘ, ਅੱਠਵੀਂ ਤੋਂ ਦਸਵੀਂ ਜਮਾਤ ਦੇ (1) ਸਹਿਜਪ੍ਰੀਤ ਕੌਰ (2) ਅਰਸ਼ਪ੍ਰੀਤ ਕੌਰ (3) ਸਹਿਜਕੌਰ (4) ਗੁਰਨੂਰ ਸਿੰਘ (5) ਗੁਰਮਹਿਕ ਕੌਰ (6) ਜ਼ਸਨੀਤ ਸਿੰਘ ਸ਼ਾਮਿਲ ਹਨ। ਦਸਤਾਰਬੰਦੀ ਮੁਕਾਬਲੇ ਵਿੱਚ (1) ਨਿਵਜੋਤ ਸਿੰਘ ਅਤੇ (2) ਇਮਾਨਜੋਤ ਸਿੰਘ ਅੱਵਲ ਰਹੇ। ਬਾਕੀ ਬੱਚਿਆਂ ਨੂੰ ਸਰਟੀਫੀਕੇਟ ਅਤੇ ਨਿਸ਼ਾਨ ਚਿੰਨ ਵੀ ਦਿੱਤੇ ਗਏ। ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਟ੍ਰਾਈਸਿਟੀ ਜ਼ੋਨ) ਦੇ ਜ਼ੋਨਲ ਪ੍ਰਧਾਨ, ਜੇ.ਪੀ. ਸਿੰਘ, ਜ਼ੋਨਲ ਸਕੱਤਰ, ਮਨਜੀਤ ਸਿੰਘ, ਖੇਤਰੀ ਪ੍ਰਧਾਨ ਚੰਡੀਗਡ੍ਹ, ਇੰਦਰਜੀਤ ਸਿੰਘ ਅਤੇ ਵਿੱਤੀ ਸਕੱਤਰ, ਸ੍ਰ:ਜਗਜੀਤ ਸਿੰਘ ਜੀ ਦਾ ਵਿਸੇਸ਼ ਯੌਗਦਾਨ ਰਿਹਾ ਅਤੇ ਇਹਨਾਂ ਅਹੁੱਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸ੍ਰ: ਅਮਰਜੀਤ ਸਿੰਘ ਪਾਹਵਾ, ਪ੍ਰਧਾਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਕੈਂਪ ਦੀ ਕਾਮਯਾਬੀ ਲਈ ਬੱਚਿਆਂ ਦੇ ਮਾਤਾ ਪਿਤਾ ਅਤੇ ਸਮੂਹ ਸਾਧ ਸੰਗਤ ਵਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਨ ਲਈ ਸਭ ਦਾ ਧੰਨਵਾਦ ਕੀਤਾ ਗਿਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …