nabaz-e-punjab.com

ਮੁਹਾਲੀ ਵਾਸੀਆਂ ਦੀਆਂ ਆਸਾਂ ’ਤੇ ਖਰੀ ਨਹੀਂ ਉਤਰ ਰਹੀ ਗਮਾਡਾ ਵੱਲੋਂ ਜਾਰੀ ਨਵੀਂ ਨੀਡ ਬੇਸਡ ਪਾਲਸੀ

ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਵਿਰੋਧ, ਸਾਰੇ ਮਕਾਨਾਂ ਵਿੱਚ ਪਹਿਲਾਂ ਹੋਈਆਂ ਸਾਰੀਆਂ ਉਸਾਰੀਆਂ ਨੂੰ ਰੈਗੂਲਾਈਜ ਕਰਨ ਦੀ ਮੰਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ
ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਨਵੀਂ ਨੀਡ ਬੇਸਡ ਪਾਲਸੀ (ਜਿਸ ਵਿੱਚ ਐਲ.ਆਈ.ਜੀ, ਐਚ.ਈ ਅਤੇ ਈ ਡਬਲਿਉ ਐਸ਼ ਮਕਾਨਾਂ ਦੇ ਮਾਲਕਾਂ ਵੱਲੋਂ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਨੂੰ ਰੇਗੂਲਾਈਜ ਕਰਵਾਉਣ ਸਬੰਧੀ ਮਨਜ਼ੂਰੀ ਦਿੱਤੀ ਗਈ ਹੈ) ਨੂੰ ਸਿਰੇ ਤੋੱ ਰੱਦ ਕਰਦਿਆਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੇ ਕਿਹਾ ਹੈ ਕਿ ਗਮਾਡਾ ਦੇ ਅਧਿਕਾਰੀ ਸ਼ਹਿਰ ਵਾਸੀਆਂ ਨੂੰ ਬਣਦੀ ਰਾਹਤ ਦੇਣ ਦੀ ਥਾਂ ਉਲਟਾ ਉਹਨਾਂ ਦੀਆਂ ਮੁਸ਼ਕਿਲਾਂ ਵਧਾ ਰਹੇ ਹਨ ਅਤੇ ਗਮਾਡਾ ਵਲੋੱ ਜਾਰੀ ਕੀਤੀ ਗਈ ਇਸ ਪਾਲਸੀ ਦਾ ਕੋਈ ਅਰਥ ਨਹੀਂ ਹੈ।
ਹਾਲਾਤ ਇਹ ਹਨ ਕਿ ਗਮਾਡਾ ਵੱਲੋਂ ਜਾਰੀ ਕੀਤੀ ਗਈ ਇਹ ਨਵੀਂ ਨੀਡ ਬੇਸ ਪਾਲਸੀ ਜਾਰੀ ਹੋਣ ਦੇ ਨਾਲ ਹੀ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ ਅਤੇ ਇਸ ਦੇ ਖਿਲਾਫ ਲੋਕਾਂ ਵਿੱਚ ਰੋਸ ਵੱਧ ਗਿਆ ਹੈ। ਇਸ ਪਾਲਸੀ ਵਿੱਚ ਸਿਰਫ ਵਿਹੜੇ ਜਾਂ ਬਾਲਕਨੀ ਦੀ ਥਾਂ ਤੇ ਕਮਰਾ ਬਣਾਉਣ ਦੀ ਮੰਜੂਰੀ ਦਿਤੀ ਗਈ ਹੈ। ਜਦੋਂ ਕਿ ਲੋਕਾਂ ਨੇ ਵਿਹੜੇ ਜਾਂ ਬਾਲਕਨੀ ਵਿੱਚ ਬਣਾਏ ਕਮਰੇ ਦੀ ਛੱਤ ਤੇ ਪਹਿਲਾਂ ਤੋੱ ਹੀ ਇੱਕ ਜਾਂ ਵੱਧ ਕਮਰਿਆਂ ਦੀ ਉਸਾਰੀ ਕੀਤੀ ਹੋਈ ਹੈ ਅਤੇ ਨਵੀਂ ਪਾਲਸੀ ਵਿੱਚ ਇਹਨਾਂ ਉਸਾਰੀਆਂ ਨੂੰ ਮਨਜੂਰੀ ਨਾਂ ਦਿਤੇ ਜਾਣ ਕਾਰਨ ਇਹਨਾਂ ਉਸਾਰੀਆਂ ਤੇ ਤਲਵਾਰ ਲਟਕ ਗਈ ਹੈ।
ਸਿਟੀਜਨ ਵੈਲਫੇਅਰ ਐੱਡ ਡਿਵੈਲਪਮੈਂਟ ਫੋਰਸ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਕਹਿੰਦੇ ਹਨ ਕਿ ਗਮਾਡਾ ਵੱਲੋਂ ਆਪਣੀ ਇਸ ਪਾਲਸੀ ਵਿੱਚ ਸਿਰਫ ਐਚ.ਈ., ਐਲ.ਆਈ.ਜੀ ਅਤੇ ਈ. ਡਬਲਿਉ ਐਸ਼ ਮਕਾਨਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਦੇ ਸਮੂਹ ਮਕਾਨਾਂ ਅਤੇ ਫੈਲਟਾਂ ਨੂੰ ਇਸ ਪਾਲਸੀ ਵਿੱਚ ਸ਼ਾਮਿਲ ਕਰਨ ਅਤੇ ਹੁਣ ਤਕ ਕੀਤੀਆਂ ਗਈਆਂ ਸਾਰੀਆਂ ਉਸਾਰੀਆਂ (ਜੋ ਮਕਾਨ ਮਾਲਕਾਂ ਵੱਲੋਂ ਆਪਣੇ ਮਕਾਨ ਦੇ ਖੇਤਰ ਦੇ ਵਿੱਚ ਵਿੱਚ ਕੀਤੀਆਂ ਗਈਆਂ ਹਨ ਨੂੰ ਰੈਗੂਲਾਈਜ ਕਰਨ ਦੀ ਮੰਗ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਤੋੱ ਪਹਿਲਾਂ ਗਮਾਡਾ ਵੱਲੋਂ (2015 ਵਿੱਚ) ਜਿਹੜੀ ਪਾਲਸੀ ਜਾਰੀ ਕੀਤੀ ਗਈ ਸੀ ਉਸ ਵਿੱਚ ਫੇਜ਼-11 ਦੇ ਐਮਆਈਜੀ ਮਕਾਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਪ੍ਰੰਤੂ ਹੁਣ ਐਮ ਆਈ ਜੀ ਮਕਾਨਾਂ ਨੂੰ ਵੀ ਇਸ ਪਾਲਸੀ ਦੇ ਦਾਇਰੇ ਤੋੱ ਕੱਢ ਦਿੱਤਾ ਗਿਆ ਹੈ।
ਸਾਬਕਾ ਕੌਂਸਲਰ ਐਸ ਐਸ ਬਰਨਾਲਾ ਕਹਿੰਦੇ ਹਨ ਕਿ ਗਮਾਡਾ ਵਲੋੱ ਜਾਰੀ ਕੀਤੀ ਗਈ ਇਸ ਲੂਲੀ ਲੰਗੜੀ ਪਾਲਸੀ ਦਾ ਕੋਈ ਅਰਥ ਨਹੀਂ ਹੈ ਅਤੇ ਇਸ ਵਿੱਚ ਸ਼ਹਿਰ ਦੇ ਸਾਰੇ ਫਲੈਟਾਂ (ਐਚ ਆਈ ਜੀ, ਐਮ ਆਈ ਜੀ, ਐਚ ਐਮ, ਐਚ ਐਲ, ਐਚ ਈ, ਐਲ ਆਈ ਜੀ ਅਤੇ ਈ ਡਬਲਿਊ ਐਸ) ਨੂੰ ਸ਼ਾਮਿਲ ਕਰਨ ਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਪਲਾਟ ਲੈ ਕੇ ਬਣੇ ਮਕਾਨਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ।
ਸੰਸਥਾ ਦੇ ਜਨਰਲ ਸਕੱਤਰ ਕੇ ਐਲ ਸ਼ਰਮਾ ਨੇ ਕਿਹਾ ਕਿ ਫੋਰਮ ਵਲੋੱ ਨੀਡ ਬੇਸ ਪਾਲਸੀ ਸਬੰਧੀ ਸਮੇਂ ਸਮੇਂ ’ਤੇ ਨਾ ਸਿਰਫ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਤੱਕ ਪਹੁੰਚ ਕੀਤੀ ਜਾਂਦੀ ਰਹੀ ਹੈ ਬਲਕਿ ਇਸ ਸੰਬੰਧੀ ਪੂਰੇ ਵਿਸਤਾਰ ਵਿੱਚ ਲਿਖਤੀ ਵੇਰਵਾ ਵੀ ਦਿੱਤਾ ਜਾਂਦਾ ਰਿਹਾ ਹੈ ਅਤੇ ਇਹਨਾਂ ਤਮਾਮ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਵਲੋੱ ਉਹਨਾਂ ਨੂੰ ਭਰੋਸਾ ਵੀ ਦਿੱਤਾ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਗਮਾਡਾ ਵਲੋੱ ਨੀਡ ਬੇਸ ਪਾਲਸੀ ਦੇ ਨਾਮ ਤੇ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ। ਉਸ ਨਾਲ ਤਾਂ ਅਜਿਹਾ ਲੱਗਦਾ ਹੈ ਕਿ ਉਹਨਾਂ ਨਾਲ ਧੋਖਾ ਹੋਇਆ ਹੈ।
ਮਿਉਂਸਪਲ ਕੌਂਸਲਰ ਆਰ ਪੀ ਸ਼ਰਮਾ ਨੇ ਇਸ ਬਾਰੇ ਕਿਹਾ ਕਿ ਗਮਾਡਾ ਵੱਲੋੱ ਜਾਰੀ ਕੀਤੀ ਗਈ ਪਾਲਸੀ ਵਿੱਚ ਛੋਟੇ ਮਕਾਨਾਂ ਵਾਲਿਆਂ ਵਲੋੱ ਉਪਰਲੀ ਮੰਜਿਲ ਜਾਂ ਵਿਹੜੇ ਦੇ ਕਮਰੇ ਉੱਪਰ ਕੀਤੀ ਗਈ ਉਸਾਰੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਜਿਸ ਕਰਕੇ ਇਹ ਪਾਲਸੀ ਦਾ ਕੋਈ ਅਰਥ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਛੋਟੇ ਮਕਾਨਾਂ ਵਾਲਿਆਂ ਨੂੰ ਮਕਾਨ ਦੀ ਛਤ ਤੇ ਕਮਰਾ ਬਣਾਉਣ ਦੀ ਮੰਗ ਨੂੰ ਇਸ ਪਾਲਸੀ ਵਿਚ ਸ਼ਾਮਿਲ ਕੀਤਾ ਜਾਵੇ।
ਫੇਜ਼-11 ਦੇ ਐਮ ਆਈਜੀਐਮ, ਐਲਆਈਜੀ ਮਕਾਨਾਂ ਦੀ ਸੰਸਥਾ ਦੇ ਜਨਰਲ ਸਕੱਤਰ ਹਾਕਮ ਸਿੰਘ ਜਵੰਦਾ ਕਹਿੰਦੇ ਹਨ ਕਿ ਗਮਾਡਾ ਵੱਲੋਂ ਜਾਰੀ ਨਵੀਂ ਪਾਲਸੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧਾਉਣ ਵਾਲੀ ਹੈ। ਉਹਨਾਂ ਕਿਹਾ ਗਮਾਡਾ ਦੇ ਅਧਿਕਾਰੀ ਇਸ ਪਾਲਸੀ ਵਿੱਚ ਪਿਛਲੀ ਪਾਲਸੀ ਤੋਂ ਵੀ ਪਲਟੀ ਮਾਰ ਗਏ ਹਨ। ਜਿਸ ਵਿੱਚ ਫੇਜ਼-11 ਦੇ ਐਮ ਆਈ ਜੀ ਮਕਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਪ੍ਰੰਤੂ ਨਵੀਂ ਪਾਲਸੀ ਵਿੱਚ ਇਹਨਾਂ ਮਕਾਨਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ ਜੋ ਕਿ ਸ਼ਹਿਰ ਵਾਸੀਆਂ ਨਾਲ ਧੱਕਾ ਹੈ ਅਤੇ ਇਹ ਪਾਲਸੀ ਨਵੇੱ ਸਿਰੇ ਤੋਂ ਤਿਆਰ ਕੀਤੀ ਜਾਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…