nabaz-e-punjab.com

ਜ਼ਿਲ੍ਹਾ ਮੁਸਲਿਮ ਵੈਲਫੇਅਰ ਤੇ ਰੋਜ਼ਾ ਕਮੇਟੀ ਵੱਲੋਂ ਮਾਣਕਪੁਰ ਸ਼ਰੀਫ਼ ਮੇਲੇ ਦਾ ਪੋਸਟਰ ਰਿਲੀਜ਼

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 6 ਜੁਲਾਈ
ਪਿੰਡ ਮਾਣਕਪੁਰ ਸ਼ਰੀਫ ਵਿੱਚ ਪਾਕ ਅਤੇ ਪਵਿੱਤਰ ਇਤਿਹਾਸਕ ਦਰਗਾਹ ਹਜਰਤ ਹਾਫਿਜ ਮੁਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਦੇ ਦਰਬਾਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 190 ਵਾਂ ਸਾਲਾਨਾ ਉਰਸ/ਮੇਲਾ ਜ਼ਿਲ੍ਹਾ ਮੁਸਲਿਮ ਵੈਲਫੇਅਰ ਅਤੇ ਰੋਜ਼ਾ ਕਮੇਟੀ ਮਾਣਕਪੁਰ ਸ਼ਰੀਫ਼ ਦੀ ਰਹਿਨੁਮਾਈ ਵਿਚ 8 ਤੋਂ 10 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਦਰਗਾਹ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸੈਕਟਰੀ ਫਕੀਰ ਮੁਹੰਮਦ ਸਾਬਰੀ ਨੇ ਦੱਸਿਆ ਕਿ ਇਸ ਮੌਕੇ ਖਤਮ ਦਰੂਦ ਦੀਆਂ ਰਸਮਾਂ ਹੋਣ ਮਗਰੋਂ ਸੂਫੀ ਕੱਵਾਲੀਆਂ, ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਸਮਾਜ ਭਲਾਈ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਇਲਾਕੇ ਤੋਂ ਸਿਜਦਾ ਕਰਨ ਲਈ ਆਉਣ ਜਾਣ ਵਾਲੇ ਸ਼ਰਧਾਲੂਆਂ ਲਈ ਭੰਡਾਰਾ ਅਤੁੱਟ ਚਲਾਇਆ ਜਾਵੇਗਾ। ਇਸ ਮੌਕੇ ਚਰਨਜੀਤ ਚੰਨੀ ਕੰਸਾਲਾ, ਅਬਦੁਲ ਸਤਾਰ ਮਾਜਰੀ, ਪ੍ਰਧਾਨ ਮੰਗਤ ਖਾਨ, ਦਿਲਦਾਰ ਖਾਨ, ਮੁਹੰਮਦ ਅਲੀ ਰੌਣਕੀ, ਮੈਂਹਦੀ ਹਸਨ, ਖੁਵਾਜ਼ਾ ਖਾਨ ਬੂਟਾ ਸਰਪੰਚ ਚਾਹੜ ਮਾਜਰਾ, ਸੁਦਾਗਰ ਖਾਨ ਮਟੌਰ, ਗੁੱਡੂ, ਸਲੀਮ ਖਾਨ, ਇਕਬਾਲ ਖਾਨ ਸੂੰਕ, ਅਸਲਮ ਲਾਲੀ ਸਿਆਲਬਾ, ਸਿਕੰਦਰ ਮਾਣਕਪੁਰ ਸ਼ਰੀਫ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …