nabaz-e-punjab.com

ਮੁਹਾਲੀ ਵਿੱਚ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਆਰ.ਪੀ ਸਿੰਘ

ਐਸਡੀਐਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਦੌਰਾਨ ਰਸਗੁੱਲੇ, ਮਿਲਕ ਕੇਕ, ਬਰਫ਼ੀ ਦੇ ਸੈਂਪਲ ਭਰੇ

ਹਰਪ੍ਰੀਤ ਡੇਅਰੀ ਐਂਡ ਸਵੀਟ ਦੀ ਦੁਕਾਨ ’ਚੋਂ ਖਰਾਬ ਰਸਗੁੱਲੇ ਬਾਹਰ ਸੁੱਟੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ
ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਵਿੱਚ ਦੁੱਧ ਅਤੇ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਗਠਿਤ ਟੀਮ ਜਿਸ ਵਿਚ ਐਸ ਡੀ ਮੁਹਾਲੀ ਸ੍ਰੀ ਆਰ ਪੀ ਸਿੰਘ, ਸਹਾਇਕ ਕਮਿਸ਼ਨਰ (ਫੂਡ) ਸ੍ਰੀ ਮਨੋਜ ਖੌਸਲਾ ਅਤੇ ਫੂਡ ਸੇਫਟੀ ਅਫਸਰ ਸ੍ਰੀ ਅਨਿਲ ਕੁਮਾਰ ਸ਼ਾਮਿਲ ਸਨ ਵੱਲੋਂ ਮੁਹਾਲੀ ਸਬ ਡਵਿਜਨ ਵਿੱਚ ਪੈਦੀਆਂ ਮਿਠਾਈ ਦੀਆਂ ਦੁਕਾਨਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਮਿਠਾਈ ਦੀਆਂ ਦੁਕਾਨਾਂ ’ਚ ਪਈਆ ਵਸਤਾਂ ਦੇ ਸੈਂਪਲ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਸ੍ਰੀ ਆਰ ਪੀ ਸਿੰਘ ਨੇ ਦੱਸਿਆ ਕਿ ਇਹ ਸਬ ਡਵੀਜਨ ਵਿਚ ਮਿਲਾਵਟ ਖੋਰਾਂ ਨੁੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਸ੍ਰੀ ਮਨੋਜ ਖੋਸਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਿਠਾਈ ਦੀਆਂ ਦੁਕਾਨਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਚਨਚੇਤੀ ਚੈਕਿੰਗ ਦੌਰਾਨ ਹਰਪ੍ਰੀਤ ਡੇਅਰੀ ਅੇਂਡ ਸਵੀਟ ਜੋ ਕਿ ਫੇਜ਼ 4 ਵਿਖੇ ਸਥਿਤ ਹੈ ਦੀ ਉਦਯੋਗਿਕ ਖੇਤਰ ਫੇਜ਼ 8ਬੀ ਮੁਹਾਲੀ ਸਥਿਤ ਵਰਕਸਾਪ ਦੀ ਜਾਂਚ ਕੀਤੀ ਗਈ ਜਿਥੇ ਕਿ ਖਰਾਬ ਰਸਗੁੱਲੇ ਨਸਟ ਕੀਤੇ ਗਏ। ਉਨ੍ਹਾਂ ਦੱਸਿਆ ਦੁਕਾਨ ਤੋਂ ਰਸਗੁੱਲੇ ਅਤੇ ਕਲਾਕੰਦ ਦੇ ਸੈਂਪਲ ਵੀ ਭਰੇ ਗਏ। ਇਸ ਤੋਂ ਇਲਾਵਾ ਜਲੰਧਰ ਸਵੀਟ ਦੀ ਵਰਕਸਾਪ ਜੋ ਕਿ ਉਦਯੋਗਿਕ ਖੇਤਰ ਫੇਜ 8 ਵਿਖੇ ਹੈ ਦੀ ਚੈਕਿੰਗ ਦੌਰਾਨ ਮਿਲਕ ਕੇਕ ਦੇ ਸੈਪਲ ਭਰੇ ਗਏ। ਅਤੇ ਇਸ ਤੋਂ ਇਲਾਵਾਂ ਕਟਾਣੀ ਸਵੀਟ ਦੀ ਵਰਕਸਾਪ ਜੋ ਕਿ ਸੈਕਟਰ 82 ਵਿਖੇ ਹੈ ਚਾਕਲੇਟ ਬਰਫੀ ਅਤੇ ਬਰਫੀ ਦੇ ਸੈਂਪਲ ਭਰੇ ਗਏ। ਨਿਰੀਖਣ ਉਪਰੰਤ ਭਰੇ ਗਏ ਸੈਂਪਲਾਂ ਦੀ ਰਿਪੋਰਟ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ, ਨਵੀਂ ਦਿੱਲੀ ਨੂੰ ਭੇਜੀ ਜਾਵੇਗੀ ਅਤੇ ਸੈਪਲਾਂ ਸਬੰਧੀ ਜੇਕਰ ਕਿਸੇ ਵੀ ਕਿਸਮ ਦੀ ਮਿਲਾਵਟ ਪਾਈ ਗਈ ਤਾਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…