nabaz-e-punjab.com

ਧਾਰਮਿਕ ਪੁਸਤਕ ਸ਼ਿਵ ਬਾਣੀ ਭਾਗ 4 ਰਿਲੀਜ਼

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਜੁਲਾਈ
ਸਥਾਨਕ ਸ਼ਹਿਰ ਦੇ ਨਿਹੋਲਕਾ ਰੋਡ ’ਤੇ ਸਥਿਤ ਕੈਲਾਸ਼ ਧਾਮ ਨਦੀ ਪਾਰ ਸੁਆਮੀ ਜੀ ਦੀ ਕੁਟੀਆ ਵਿਖੇ ਗੁਰਪੂਰਨਿਮਾ ਮੌਕੇ ਸੁਆਮੀ ਜੀ ਦੇ ਬਚਨਾਂ ਦੀ ਅਗਲੀ ਲੜੀ ਦੀ ਪੁਸਤਕ ਸ਼ਿਵ ਬਾਣੀ ਬਾਣੀ ਭਾਗ 4 ਜਾਰੀ ਕੀਤੀ ਗਈ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਕਾਂਗਰਸ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਪੀ ਧੀਮਾਨ ਅਤੇ ਐਡਵੋਕੇਟ ਗੁਰਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਵ ਬਾਣੀ ਭਾਗ 4 ਨੂੰ ਸ਼੍ਰੀ ਪੀ.ਐਲ.ਧਾਮੀ ਅਤੇ ਕਰਮਜੀਤ ਸਿੰਘ ਦੀ ਟੀਮ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤਾ ਗਿਆ। ਇਸ ਦੌਰਾਨ ਵਰਿੰਦਰ ਵਿੱਕੀ, ਮਦਨ ਸੌਂਕੀ ਅਤੇ ਮਾਸਟਰ ਰਣਬੀਰ ਜੀ ਕੁਰਾਲੀ ਵਾਲਿਆਂ ਸਮੇਤ ਹੋਰਨਾਂ ਭਜਨ ਮੰਡਲੀਆਂ ਨੇ ਸੁਆਮੀ ਜੀ ਦਾ ਗੁਣਗਾਣ ਕੀਤਾ ਤੇ ਦੂਰ ਦੁਰਾਡੇ ਤੋਂ ਸੰਗਤਾਂ ਨੇ ਹਾਜ਼ਰੀ ਭਰਦਿਆਂ ਸੁਆਮੀ ਜੀ ਕੁਟੀਆ ਵਿਚ ਨਤਮਸਤਕ ਹੋਈਆਂ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਕਾਂਗਰਸ, ਪੀ.ਐਲ.ਧਾਮੀ, ਸੁਨੀਲ ਸ਼ਰਮਾ, ਸੁਰਜੀਤ ਸਿੰਘ, ਹਰੀ ਓਮ, ਸੁਰਿੰਦਰ ਧੀਮਾਨ, ਕੁਲਦੀਪ ਸ਼ਰਮਾ, ਰਜਵਿੰਦਰ ਸਿੰਘ, ਲੱਖਾ, ਹਰਜ਼ੇਸ, ਦਲਵਿੰਦਰ ਸਿੰਘ, ਬਾਬਾ ਗੁਰਮੀਤ ਸਿੰਘ ਨਿਹੋਲਕਾ, ਹਰਿੰਦਰ ਧੀਮਾਨ, ਗੋਪਾਲ ਸ਼ਰਮਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਕੁੰਭੜਾ ਵਿੱਚ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ, ਹਮਲਾਵਰ ਫ਼ਰਾਰ

ਮੁਹਾਲੀ: ਕੁੰਭੜਾ ਵਿੱਚ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ, ਹਮਲਾਵਰ ਫ਼ਰਾਰ ਪੀੜਤ ਪਰਿਵਾਰਾਂ ਤੇ ਪਿੰ…