Share on Facebook Share on Twitter Share on Google+ Share on Pinterest Share on Linkedin ਠੱਗ ਲਾਈਫ਼’ ਵਿੱਚ ਹੋਵੇਗੀ ਪੰਜਾਬੀ ਗਾਇਕ ਜੱਸ ਬਾਜਵਾ ਦੀ ਧਮਾਕੇਦਾਰ ਐਂਟਰੀ ਨੌਜਵਾਨਾਂ ਨੂੰ ਸਫਲਤਾ ਲਈ ਸ਼ਾਰਟਕਟ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਕਾਮੇਡੀ ’ਚ ਨਵਾਂ ਇਤਿਹਾਸ ਸਿਰਜੇਗੀ ਠੱਗ ਲਾਈਫ: ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ ਪੰਜਾਬੀ ਗਾਇਕੀ ‘ਚ ਥੋੜੇ ਸਮੇਂ ਵਿੱਚ ਹੀ ਵੱਖਰਾ ਮੁਕਾਮ ਹਾਸਲ ਕਰਨੇ ਵਾਲੇ ਪੰਜਾਬੀ ਗਾਇਕ ਜੱਸ ਬਾਜਵਾ ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਵਿੱਚ ਬਤੌਰ ਹੀਰੋ ਪਹਿਲੀ ਵਾਰ ਡੈਬਿਊ ਕਰ ਰਿਹਾ ਹੈ। 21 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਜ਼ਰੀਏ ਜੱਸ ਬਾਵਾ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰੇਗਾ। ਆਪਣੀ ਇਸ ਪਹਿਲੀ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਜੱਸ ਬਾਜਵਾ ਨੂੰ ਦਰਸ਼ਕਾਂ ਦਾ ਖੂਬ ਹੁੰਗਾਰਾ ਮਿਲ ਰਿਹਾ ਹੈ। ਕਾਬਲੇਗੌਰ ਹੈ ਕਿ ਇਸ ਫ਼ਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਯੂ ਟਿਊਬ ‘ਤੇ ਆਇਆ ਹੈ, ਜਿਸ ਨੂੰ ਹੁਣ ਤੱਕ 25 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਜ਼ਿਕਰਯੋਗ ਹੈ ਕਿ ‘ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ’ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਵੱਲੋਂ ‘ਤੇਗ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਨੂੰ ਮੁਕੇਸ਼ ਵੋਹਰਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ‘ਚ ਜੱਸ ਬਾਜਵਾ ਦੇ ਨਾਲ ਹਰੀਸ਼ ਵਰਮਾ, ਰਾਜੀਵ ਠਾਕੁਰ, ਇਹਾਨਾ ਢਿੱਲੋਂ, ਯੋਗਰਾਜ ਸਿੰਘ, ਅਨੀਤਾ ਦੇਵਗਣ, ਕਰਮਜੀਤ ਅਨਮੋਲ ਅਤੇ ਹਰਦੀਪ ਗਿੱਲ ਸਮੇਤ ਕਈ ਨਾਮੀ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ‘ਚ ਅਹਿਮ ਭੂਮਿਕਾ ਨਿਭਾ ਰਹੇ ਜੱਸ ਬਾਜਵਾ ਨੇ ਦੱਸਿਆ ਕਿ ਉਹ ਅਜਿਹੇ ਨੌਜਵਾਨ ਦੀ ਭੂਮਿਕਾ ਵਿਚ ਹੈ ਜੋ ਜ਼ਿੰਦਗੀ ‘ਚ ਕੁਝ ਵੱਖਰਾ ਕਰਨ ਲਈ ਕੋਈ ਵੀ ਸ਼ਾਰਟਕਟ ਅਪਣਾ ਸਕਦਾ ਹੈ। ਛੇਤੀ ਕਾਮਯਾਬ ਹੋਣ ਲਈ ਉਹ ਗਲਤ ਰਾਹ ਚੁਣ ਬੈਠਦਾ ਹੈ, ਜਿਸ ਦਾ ਉਸ ਨੂੰ ਜੇਲ੍ਹ ਵਿਚ ਪੁੱਜ ਕੇ ਖਮਿਆਜ਼ਾ ਭੁਗਤਣਾ ਪੈਂਦਾ ਹੈ ਅਤੇ ਹਾਲਾਤ ਇਹ ਹੋ ਜਾਂਦੇ ਹਨ ਕਿ ਉਸ ਦੇ ਨਾਲ ਨਾਲ ਉਸਦੇ ਸਾਥੀਆਂ ਖਿਲਾਫ ਬੰਬ ਧਮਾਕੇ ਕਰਨ ਦਾ ਮਾਮਲਾ ਦਰਜ ਹੋ ਜਾਂਦਾ ਹੈ। ਜੱਸ ਮੁਤਾਬਕ ਉਸ ਨੂੰ ਉਮੀਦ ਹੈ ਕਿ ਉਸਦੀ ਗਾਇਕੀ ਵਾਂਗ ਦਰਸ਼ਕ ਉਸਦੀ ਅਦਾਕਾਰੀ ਨੂੰ ਵੀ ਪਿਆਰ ਦੇਣਗੇ। ਅਦਾਕਾਰੀ ਦੇ ਨਾਲ ਨਾਲ ਫ਼ਿਲਮ ‘ਚ ਉਸ ਨੇ ਗੀਤ ਵੀ ਗਾਏ ਹਨ। ਫ਼ਿਲਮ ਦੇ ਗੀਤ ਛੇਤੀ ਹੀ ਦਰਸ਼ਕ ਯੂ ਟਿਊਬ ਅਤੇ ਵੱਖ ਵੱਖ ਚੈਨਲਾਂ ‘ਤੇ ਦੇਖ ਸਕਣਗੇ। ਜੱਸ ਬਾਜਵਾ ਨੇ ਦਾਅਵਾ ਕੀਤਾ ਕਿ ਠੱਗ ਲਾਈਫ ਨੌਜਵਾਨਾਂ ਨੂੰ ਸਫਲਤਾ ਲਈ ਸ਼ਾਰਟ ਕਟ ਅਪਨਾਉਣ ਤੋਂ ਦੂਰ ਰਹਿਣ ਲਈ ਪ੍ਰੇਰਿਤ ਤਾਂ ਕਰੇਗੀ ਹੀ, ਨਾਲ ਹੀ ਇਹ ਫਿਲਮ ਪੰਜਾਬੀ ਕਾਮੇਡੀ ਵਿਚ ਨਵਾਂ ਇਤਿਹਾਸ ਸਿਰਜੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ