nabaz-e-punjab.com

ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਇੱਕਜੁਟਤਾ ਦਾ ਪ੍ਰਗਟਾਵਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਜੁਲਾਈ
ਸਥਾਨਕ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਕ੍ਰਿਸਨਾ ਦੇਵੀ ਧੀਮਾਨ ਦੀ ਰਹਿਨੁਮਾਈ ਵਿਚ ਅਕਾਲੀ-ਭਾਜਪਾ ਕੌਂਸਲਰਾਂ ਨੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਦਵਿੰਦਰ ਠਾਕੁਰ, ਪਰਮਜੀਤ ਪੰਮੀ, ਗੁਰਚਰਨ ਸਿੰਘ ਰਾਣਾ, ਕੁਲਵੰਤ ਕੌਰ ਪਾਬਲਾ, ਗੌਰਵ ਗੁਪਤਾ ਵਿਸ਼ੂ, ਲਖਵੀਰ ਲੱਕੀ ਮੀਤ ਪ੍ਰਧਾਨ ਨਗਰ ਕੌਂਸਲ, ਰਾਜਦੀਪ ਸਿੰਘ ਹੈਪੀ, ਲਾਡੀ, ਅਮ੍ਰਿਤਪਾਲ ਕੌਰ ਬਾਠ ਸਾਰੇ ਕੌਂਸਲਰਾਂ ਨੇ ਕਿਹਾ ਕਿ ਪਿਛਲੇ ਦਿਨੀ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਟੇਡੀਅਮ ਵਿਚ ਪਾਰਕ ਜਿੰਮ ਦੇ ਉਦਘਾਟਨ ਮੌਕੇ ਸਮੁੱਚੇ ਕੌਂਸਲਰਾਂ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਉਲੀਕੇ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ ਗਿਆ ਸੀ। ਜਿਸ ਦਾ ਕਾਰਨ ਜਿੰਮ ਦਾ ਨਾਮ ਰਾਜਬੀਰ ਸਿੰਘ ਪਡਿਆਲਾ ਦੇ ਨਾਮ ਤੇ ਰੱਖਣਾ ਸੀ।
ਉਨ੍ਹਾਂ ਕਿਹਾ ਕਿ ਪਡਿਆਲਾ ਸਮਰਥਕਾਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਦਾ ਖੁੱਲੇਆਮ ਵਿਰੋਧ ਕੀਤਾ ਸੀ ਅਤੇ ਪਡਿਆਲਾ ਸਮਰਥਕਾਂ ਵੱਲੋਂ ਚੋਣਾਂ ਵਿੱਚ ਅਕਾਲੀ ਉਮੀਦਵਾਰ ਗਿੱਲ ਖਿਲਾਫ਼ ਬੈਨਰ ਲਗਾ ਕੇ ਵਿਰੋਧਤਾ ਕੀਤੀ ਸੀ। ਜਿਸ ਕਾਰਨ ਜਿੰਮ ਦਾ ਨਾਮ ਪ੍ਰੋ. ਚੰਦੂਮਾਜਰਾ ਵੱਲੋਂ ਰਾਜਬੀਰ ਸਿੰਘ ਪਡਿਆਲਾ ਦੇ ਨਾਮ ਤੇ ਰੱਖਣ ਕਾਰਨ ਉਹ ਵਿਰੋਧ ਕਰਦੇ ਸੀ ਤੇ ਆਊਣ ਵਾਲੇ ਸਮੇਂ ਵਿਚ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਕੌਂਸਲਰ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਵਿਚ ਇੱਕ ਬੈਨਰ ਥੱਲੇ ਇੱਕਜੁਟ ਹਨ ਤੇ ਆਉਣ ਵਾਲੇ ਸਮੇਂ ਵਿਚ ਇੱਕਜੁਟ ਰਹਿਣਗੇ। ਇੱਕਤਰ ਕੌਂਸਲਰਾਂ ਨੇ ਸ਼ਹਿਰ ਵਾਸੀਆਂ ਨੂੰ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਕੂੜਪ੍ਰਚਾਰ ਤੋਂ ਬਚਣ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਸਕੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…