nabaz-e-punjab.com

ਧਾਰਮਿਕ ਸਮਾਗਮ ਵਿੱਚ ਅਕਾਲੀ ਆਗੂ ਰਣਜੀਤ ਗਿੱਲ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਜੁਲਾਈ
ਸ਼ਹਿਰ ਦੇ ਕ੍ਰਿਸ਼ਨਾ ਕੱਲਬ ਵੱਲੋਂ ਵਾਰਡ ਨੰਬਰ 5 ਵਿਖੇ ਸਥਿਤ ਕ੍ਰਿਸ਼ਨਾ ਮੰਡੀ ਵਿੱਚ ਕਰਵਾਏ ਸ਼੍ਰੀਮਦ ਭਾਗਵਤ ਕਥਾ ਸਪਤਾਹ ਦੌਰਾਨ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਅਜਿਹੇ ਧਾਰਮਿਕ ਸਮਾਗਮ ਕਰਵਾਉਣੇ ਲਾਜਮੀ ਹਨ ਇਨ੍ਹਾਂ ਸਮਾਗਮਾਂ ਵਿੱਚ ਆ ਕੇ ਲੋਕਾਂ ਦੇ ਮਨਾਂ ਨੂੰ ਸਕੂਨ ਮਿਲਦਾ ਹੈ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਨੇ ਕਿਹਾ ਕਿ ਹਿੰਦੂ ਧਰਮ ਦੇ ਰੀਤੀ ਅਨੁਸਾਰ ਕਰਵਾਈ ਜਾ ਰਹੀ ਸ੍ਰੀਮਦ ਭਗਵਤ ਕਥਾ ਦਾ ਬਹੁਤ ਵੱਡਾ ਮਹੱਤਵ ਹੈ । ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਰੋਹ ਕਰਾਊਣ ਨਾਲ ਸ਼ਹਿਰ ਅਤੇ ਇਲਾਕੇ ਵਿਚ ਸੁਖ ਸ਼ਾਂਤੀ ਬਣੀ ਰਹਿੰਦੀਹੈ। ਪੰਡਿਤ ਨੱਥੀ ਲਾਲ ਬ੍ਰਿਜਵਾਸੀ ਨੇ ਸ੍ਰੀਮਦ ਭਗਵਤ ਕਥਾ ਦਾ ਵਿਸਥਾਰ ਨਾਲ ਵਰਨਣ ਕਰਦਿਆਂ ਭਗਤਾਂ ਨੂੰ ਭਜਨਾਂ ਨਾਲ ਝੂਮਣ ਲਾ ਦਿੱਤਾ।
ਇਸ ਦੌਰਾਨ ਪ੍ਰਬੰਧਕਾਂ ਵੱਲੋਂ ਮੋਨੂੰ ਵਿਨਾਇਕ ਦੀ ਅਗਵਾਈ ਵਿਚ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਚੰਨਾ ਕਾਲੇਵਾਲ, ਕੁਲਵੰਤ ਕੌਰ ਪਾਬਲਾ, ਬਿੱਟੂ ਖੁੱਲਰ, ਦਵਿੰਦਰ ਠਾਕੁਰ, ਗੌਰਵ ਗੁਪਤਾ ਵਿਸ਼ੂ, ਰਣਧੀਰ ਸਿੰਘ ਧੀਰਾ, ਕੁਲਵਿੰਦਰ ਸਿੰਘ, ਰਾਜਦੀਪ ਹੈਪੀ, ਤਰਲੋਕ ਚੰਦ ਧੀਮਾਨ, ਵਿਨੀਤ ਕਾਲੀਆ ਕੌਂਸਲਰ, ਗੋਲਡੀ ਅਕਾਲਗੜ੍ਹ, ਸੁਨੀਲ ਕੁਮਾਰ ਪ੍ਰਧਾਨ ਬ੍ਰਾਹਮਣ ਸਭਾ, ਗੁਰਚਰਨ ਸਿੰਘ ਰਾਣਾ, ਪਵਨ ਕਾਲੀਆ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…