nabaz-e-punjab.com

ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ 7 ਰੋਜ਼ਾ ਪੋਲਟਰੀ ਫਾਰਮਿੰਗ ਸਿਖਲਾਈ ਕੋਰਸ ਸਮਾਪਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਜੁਲਾਈ
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 7 ਦਿਨਾਂ ਦਾ ਪੋਲਟਰੀ ਫਾਰਮਿੰਗ ਕੋਰਸ ਲਗਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ 11 ਸਿਖਿਆਰਥੀਆਂ ਨੇ ਹਿੱਸਾ ਲਿਆ। ਇਸ ਟਰੇਨਿੰਗ ਕੋਰਸ ਵਿੱਚ ਡਾ. ਰਣਧੀਰ ਸਿੰਘ ਸਹਾਇਕ ਪ੍ਰੋਫੈਸਰ ਪਸ਼ੂ ਪਾਲਣ ਨੇ ਸਿੱਖਿਆਰਥੀਆਂ ਨੂੰ ਪੰਜਾਬ ਵਿੱਚ ਪੋਲਟਰੀ ਫਾਰਮਿੰਗ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਪੋਲਟਰੀ ਦੀ ਨਸਲਾਂ, ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਯਸ਼ਵੰਤ ਸਿੰਘ, ਡਿਪਟੀ ਡਾਇਰੈਕਟਰ ਨੇ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਪੋਲਟਰੀ ਫਾਰਮ ਦੀ ਬਣਾਵਟ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਵਰਗ ਦੇ ਪੋਲਰਟੀ ਪੰਛੀਆਂ ਦੇ ਰੱਖ-ਰੱਖਾਵ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪਰਮਿੰਦਰ ਸਿੰਘ ਅਤੇ ਡਾ. ਉਦੈਵੀਰ ਸਿੰਘ, ਪਸ਼ੂ ਅਹਾਰ ਵਿਭਾਗ, ਗੁਰੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੋਲਟਰੀ ਆਰਥਿਕਤਾ, ਮੰਡੀਕਰਨ ਅਤੇ ਪੋਲਟਰੀ ਖੁਰਾਕ ਬਾਰੇ ਜਾਣਕਾਰੀ ਦਿੱਤੀ। ਡਾ. ਪਾਰੁਲ ਗੁਪਤਾ (ਗ੍ਰਹਿ ਵਿਗਿਆਨ) ਅਤੇ ਡਾ. ਵਿਕਾਸ ਫੁਲੀਆ (ਮੱਛੀ ਪਾਲਣ) ਨੇ ਪੋਲਟਰੀ ਦੇ ਗੁਣਵੱਤਾ ਵਿੱਚ ਵਾਧੇ ਅਤੇ ਪੋਲਟਰੀ ਦੇ ਨਾਲ ਮੱਛੀ ਪਾਲਣ ਦੇ ਸੁਮੇਲ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਟਰੇਨਿੰਗ ਕੋਰਸ ਵਿੱਚ ਰਤਨ ਸਿੰਘ, ਡਿਪਟੀ ਡਾਇਰੈਕਟਰ (ਪੀ ਐਨ ਬੀ) ਨੇ ਪੋਲਟਰੀ ਲੋਨ ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਸਿੱਖਿਆਰਥੀਆਂ ਨੂੰ ਪੋਲਟਰੀ ਫਾਰਮਿੰਗ ਉੱਤੇ ਡਾਕੂਮੈਂਟਰੀ ਵੀ ਦਿਖਾਈ ਗਈ। ਕੋਰਸ ਦੇ ਅਖੀਰਲੇ ਦਿਨ ਸਿੱਖਿਆਰਥੀਆਂ ਨੂੰ ਕੋਰਸ ਸਰਟੀਫਿਕੇਟ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…