nabaz-e-punjab.com

ਭਾਰਤ ਭਰ ਵਿੱਚ ਦਲਿਤਾਂ ਤੇ ਘੱਟ ਗਿਣਤੀਆਂ ਖ਼ਿਲਾਫ਼ ਸਰਕਾਰ ਵੱਲੋਂ ਕੀਤੇ ਜਾ ਰਹੇ ਤਸਦੱਦ ਦੀ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ
ਭਾਰਤ ਵਿੱਚ ਘੱਟ ਗਿਣਤੀਆਂ ਤੇ ਦਲਿਤਾਂ ਉੱਤੇ ਹੋ ਰਹੇ ਜਬਰ ਦੇ ਖ਼ਿਲਾਫ਼ ਸੰਘਰਸ਼ ਕਰਨ ਲਈ ਪੰਜਾਬ ਭਰ ਵਿੱਚ ਚੋਣਵੇਂ ਨੇਤਾਵਾਂ ਦੀ ਇਕ ਵਿਸ਼ੇਸ਼ ਮੀਟਿੰਗ ਜਥੇਦਾਰ ਸੇਵਾ ਸਿੰਘ ਸੇਖਵਾਂ ਸਾਬਕਾ ਕੈਬਨਿਟ ਮੰਤਰੀ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਹੋਈ। ਮੀਟਿੰਗ ਵਿੱਚ ਭਾਰਤੀ ਘੱਟ ਗਿਣਤੀਆਂ ਤੇ ਦਲਿਤ ਫਰੰਟ ਨੂੰ ਜਥੇਬੰਦ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਫਰੰਟ ਦੇ ਪ੍ਰੈਸ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਜੱਥੇਦਾਰ ਸੇਖਵਾਂ ਵੱਲੋਂ ਭਾਰਤ ਭਰ ਵਿੱਚ ਦਲਿਤਾਂ ਤੇ ਘੱਟ ਗਿਣਤੀਆਂ ਖ਼ਿਲਾਫ਼ ਸਰਕਾਰ ਵੱਲੋਂ ਕੀਤੇ ਜਾ ਰਹੇ ਤਸਦੱਦ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਲਖਨਊ ਪ੍ਰੈਸ ਕਲੱਬ ਵਿੱਚ ਦਲਿਤਾਂ ਵੱਲੋਂ ਕੀਤੇ ਜਾਣ ਵਾਲੇ ਸੈਮੀਨਾਰ ’ਤੇ ਯੋਗੀ ਸਰਕਾਰ ਵੱਲੋਂ ਪਾਬੰਦੀ ਲਾਉਣਾ, ਸਨਮਾਨਿਤ ਦਲਿਤ ਚਿੰਤਕਾਂ ਨੂੰ ਝੂਠੇ ਕੇਸ ਬਣਾਕੇ ਥਾਣੇ ਡੱਕਣਾ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਸਰਕਾਰ ਵਿਰੋਧੀਆਂ ਨੂੰ ਥੋੜਾ ਜਿਨਾਂ ਵੀ ਸਹਿਣ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਯੂ.ਪੀ., ਰਾਜਸਥਾਨ, ਮਹਾਂਰਾਸਟਰ, ਗੁਜਰਾਤ ਤੇ ਮੱਧ ਪ੍ਰਦੇਸ ਵਿੱਚ ਦਲਿਤਾਂ ਤੇ ਮੁਸਲਮਾਨਾਂ ਉਤੇ ਅੰਨ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਹੈ ਜੋ ਕਿਸੇ ਜਮਹੂਰੀ ਤੇ ਸਭਿਆ ਸਮਾਜ ’ਚ ਸਹਿਣਯੋਗ ਨਹੀ। ਜਥੇਦਾਰ ਸੇਖਵਾਂ ਨੇ ਕਿਹਾ ਕਿ ਲਖਨਊ ਪ੍ਰੈਸ ਕਲੱਬ ਵਿੱਚ ਸਾਂਤਮਈ ਸੰਮਪੋਜੀਅਮ ਨੂੰ ਧੱਕੇ ਨਾਲ ਬੰਦ ਕਰਵਾਕੇ ਯੂਪੀ ਸੁਰਕਾਰ ਨੇ ਦਲਿਤ ਖਿਲਾਫ ਅਪਣਾ ਚਿਹਰਾ ਨੰਗਾ ਕਰ ਲਿਆ ਹੈ। ਉਨ੍ਹਾਂ ਫਰੰਟ ਦੇ ਦੋ ਮੈਂਬਰਾਂ ਡਾ. ਸਤਵੰਤ ਸਿੰਘ ਮੋਹੀ ਸਾਬਕਾ ਵਿਧਾਇਕ ਤੇ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਤੇ ਅਧਾਰਿਤ ਕਮੇਟੀ ਦਾ ਗਠਨ ਦਾ ਐਲਾਨ ਕਰਦਿਆਂ ਕਿਹਾ ਕਿ ਕਮੇਟੀ ਲਖਨਊ ਜਾਕੇ ਸੈਮੀਨਾਰ ਦੇ ਆਯੋਜਕਾਂ ਤੇ ਬੁਲਾਰਿਆਂ ਨਾਲ ਸੰਪਰਕ ਕਰੇਗੀ ਅਤੇ ਉਨ੍ਹਾਂ ਨੂੰ ਇਸੇ ਵਿਸ਼ੇ ਉਤੇ ਫਰੰਟ ਵੱਲੋਂ ਪੰਜਾਬ ਵਿੱਚ ਇਸੇ ਵਿਸ਼ੇ ਤੇ ਕੀਤੇ ਜਾਣ ਵਾਲੇ ਸੈਮੀਨਾਰ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਵੇਗੀ ਤਾਂ ਕਿ ਦੇਸ਼ ਭਰ ਦੇ ਦਲਿਤਾਂ ਤੇ ਘੱਟ ਗਿਣਤੀਆਂ ਦੀ ਅਵਾਜ ਉੱਚੀ ਕੀਤੀ ਜਾ ਸਕੇ।
ਮੀਟਿੰਗ ’ਚ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਫਰੰਟ ਦਾ ਕੌਮੀ, ਪੰਜਾਬ ਅਤੇ ਜ਼ਿਲ੍ਹਾ ਪੱਧਰੀ ਢਾਂਚਾ ਤਿਆਰ ਕਰਨ ਦੇ ਅਧਿਕਾਰ ਵੀ ਦਿਤੇ ਗਏ। ਮੀਟਿੰਗ ’ਚ ਪੰਜਾਬ ਭਰ ਵਿੱਚ ਫਰੰਟ ਦੀਆਂ ਜ਼ਿਲ੍ਹਾ ਇਕਾਈਆਂ ਬਣਾ ਕੇ ਸਰਗਰਮੀ ਸ਼ੁਰੂ ਕੀਤੀ ਜਾਵੇ ਅਤੇ ਸਾਰੇ ਪੰਜਾਬ ਵਿੱਚ ਰੁੱਖ ਲਾਓ, ਕੁੱਖ ਬਚਾਓ ਤੇ ਨੱਸਿਆਂ ਤਾ ਵਿਰੋਧ ਕਰਨ ਹਿਤ ਕੰਮ ਕੀਤਾ ਜਾਵੇਗਾ।
ਮੀਟਿੰਗ ਵਿੱਚ ਦਰਬਾਰਾ ਸਿੰਘ ਕਾਹਲੋਂ ਕਾਲਮ ਨਵੀਸ਼, ਸੁਖਦੇਵ ਸਿੰਘ ਪਟਵਾਰੀ, ਬਲਜੀਤ ਸਿੰਘ ਜਲਾਲ ਉਸਮਾਂ ਸਾਬਕਾ ਵਿਧਾਇਕ, ਡਾ. ਸਤਵੰਤ ਸਿੰਘ ਮੋਹੀ ਸਾਬਕਾ ਵਿਧਾਇਕ, ਸਤਨਾਮ ਸਿੰਘ ਧਨੋਆ, ਕੁਲਦੀਪ ਸਿੰਘ ਖਾਲਸਾ, ਜੋਗਿੰਦਰ ਸਿੰਘ ਪੰਛੀ ਪਟਿਆਲਾ, ਬਹਾਦਰ ਸਿੰੰਘ ਕਪੂਰਥਲਾ, ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ, ਟਿੱਕਾ ਜੀ ਤਰਨਤਾਰਨ, ਬੋਹੜ ਸਿੰਘ ਮੁਕਤਸਰ ਅਤੇ ਹਰਨੇਕ ਸਿੰਘ ਬਡਾਲੀ , ਪਰਮਿੰਦਰ ਸਿੰਘ ਫਤਿਹਗੜ੍ਹ ਸਾਹਿਬ, ਡਾ ਨਸੀਬ ਸਿੰਘ, ਜਸਵਿੰਦਰ ਸਿੰਘ ਬਰਸਟ, ਹਰਮਨਜੀਤ ਸਿੰਘ ਜੋਗੀ, ਜਥੇਦਾਰ ਸੰਤੌਖ ਸਿੰਘ ਮੱਲਾ ਨਵਾਂਸਹਿਰ, ਕੁਲਦੀਪ ਸਿੰਘ ਖਾਲਸਾ ਲੁਧਿਆਣਾ, ਕੁਲਦੀਪ ਸਿੰਘ ਖਾਲਸਾ ਲੁਧਿਆਣਾ ਆਦਿ ਨੇ ਅਪਣੇ ਵਿਚਾਰ ਪ੍ਰਗਟ ਕੀਤੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…