nabaz-e-punjab.com

ਚੰਡੀਗੜ੍ਹ ਜਾ ਰਹੀ ਪਨਬਸ ਬੱਸ ਜੰਡਿਆਲਾ ਗੁਰੂ ਨੇੜੇ ਪਲਟੀ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 13 ਜੁਲਾਈ
ਅੱਜ ਅੰਮ੍ਰਿਤਸਰ ਤੋਂ ਚੰਡੀਗੜ ਜਾ ਰਹੀ ਅੰਮ੍ਰਿਤਸਰ ਡਿੱਪੂ-2 ਦੀ ਪਨਬਸ ਪੀ ਬੀ 02 ਬੀ ਯੂ 9756 ਪਲਟ ਗਈ। ਜਿਸ ਵਿੱਚ 16 ਸਵਾਰੀਆਂ ਸਫਰ ਕਰ ਰਹੀਆਂ ਸਨ ਜਿਸ ਵਿੱਚੋਂ 5 ਨੂੰ ਛੋਟੀਆਂ ਮੋਟੀਆਂ ਸੱਟਾਂ ਲੱਗੀਆਂ ਜਦੋਂ ਕੇ ਇਕ ਸਵਾਰੀ ਗੰਭੀਰ ਜ਼ਖ਼ਮੀ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਸ ਵਲੋਂ ਜਖਮੀਆਂ ਨੂੰ ਮਾਨਾਂਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਬੱਸ ਦੇ ਡਰਾਈਵਰ ਨੇ ਦੱਸਿਆ ਕੇ ਜਦੋਂ ਬੱਸ ਪਿੰਡ ਮੱਲੀਆਂ ਪੁੱਜੀ ਤਾਂ ਮੇਰੇ ਅੱਗੇ ਇਕ ਮਹਿੰਦਰਾ ਪਿਕਅੱਪ ਜਾ ਰਹੀ ਸੀ ਜਿਸਦਾ ਡਰਾਈਵਰ ਬੜੀ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਉਹ ਕਦੀ ਸੱਜੇ ਕਦੀ ਖੱਬੇ ਗੱਡੀ ਕਰ ਰਿਹਾ ਸੀ। ਜਿਸ ਨਾਲ ਬੱਸ ਟਕਰਾਉਣ ਤੋਂ ਬਚਾਉਂਦੇ ਸਮੇਂ ਮੇਰੀ ਬਸ ਫੁਟਪਾਥ ਉਪਰ ਚੱੜ ਗਈ। ਮੇਰੇ ਬਹੁਤ ਕੋਸ਼ਿਸ਼ ਕਰਨ ਦੇ ਬਾਵਯੂਦ ਵੀ ਬਸ ਪਲਟ ਗਈ। ਥਾਣਾ ਜੰਡਿਆਲਾ ਗੁਰੂ ਦੀ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਐਕਸੀਡੈਂਟ ਕਾਰਨ ਜੀ ਟੀ ਰੋਡ ਉਪਰ ਲੱਗਾ ਜਾਮ ਖੁਲਵਾਇਆ ਅਤੇ ਆਵਾਜਾਈ ਬਹਾਲ ਕਰਵਾਈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…