Share on Facebook Share on Twitter Share on Google+ Share on Pinterest Share on Linkedin ਪੈਰਾਗਾਨ ਸਕੂਲ ਵਿੱਚ ਐਨਐਸਐਸ ਵਾਲੰਟੀਅਰਾਂ ਨੇ ਵਣ ਮਹਾਂ-ਉਤਸਵ ਮਨਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੁਹਾਲੀ ਦੀ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਯੂਨਿਟ ਵੱਲੋਂ ਸਕੂਲ ਦੀ ਐਨ.ਸੀ.ਸੀ. ਵਿੰਗ ਦੇ ਸਹਿਯੋਗ ਸਦਕਾ ਵਣ ਮਹਾਂ-ਉਤਸਵ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਦਰਖਤਾਂ ਦੀ ਮਹਤੱਤਾ ਸੰਬੰਧੀ ਪੋਸਟਰਾਂ ਅਤੇ ਨਾਰਿਆਂ ਰਾਹੀਂ ਰੈਲੀ ਦੇ ਰੂਪ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਬੱਚਿਆਂ ਵੱਲੋੱ ਇਸ ਮੌਕੇ 25 ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਲਾਏ ਗਏ ਅਤੇ ਚਾਹਵਾਨ ਬੱਚਿਆਂ ਅਤੇ ਅਧਿਆਪਕਾਂ ਨੂੰ ਵੰਡੇ ਗਏ। ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਮਨਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਆਪਣੇ ਸਾਕ-ਸੰਬੰਧੀਆਂ ਨੂੰ ਤੀਜ ਤਿਉਹਾਰਾਂ ਪੌਦੇ ਸੁਗਾਤ ਵੱਜੋੱ ਦੇਣ ਲਈ ਪ੍ਰੇਰਿਆ। ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਅਤੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਾ ਸ਼ਰਮਾ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਐਨ.ਸੀ.ਸੀ. ਵਿੰਗ ਇੰਚਾਰਜ ਮੁਕੇਸ਼ ਕੁਮਾਰ, ਸੰਜੇ ਸ਼ਰਮਾ, ਲਵਲੀਨ ਕੌਰ ਅਤੇ ਜਤਿੰਦਰ ਕੌਰ ਸ਼ਾਮਿਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ