Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧ: ਰਾਣਾ ਗੁਰਜੀਤ ਸਿੰਘ ਸਿੰਚਾਈ ਮੰਤਰੀ ਰਾਣਾ ਗੁਰਜੀਤ ਤੇ ਵਿਧਾਇਕ ਬਲਬੀਰ ਸਿੱਧੂ ਨੇ ਵੰਡੇ 732 ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਪੰਜਾਬ ਦੇ ਹਿੱਤਾਂ ਦੀ ਖਾਤਰ ਪਹਿਲਾਂ ਵੀ ਲੜਾਈ ਲੜਦੇ ਆ ਰਹੇ ਹਨ ਅਤੇ ਉਹ ਹੁਣ ਵੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਚਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਸਿੰਚਾਈ ਵਿਭਾਗ ਪੰਜਾਬ ਵੱਲੋਂ ਨਵ, ਨਿਯੁਕਤ ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਸਿਵਾਲਿਕ ਪਬਲਿਕ ਸਕੂਲ ਫੇਜ਼ 6 ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸਿੰਚਾਈ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮਾਗਮ ਵਿੱਚ ਖੁਦ ਆ ਕੇ ਨਵ ਨਿਯੁਕਤ ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡਣੇ ਸਨ। ਪ੍ਰੰਤੂ ਐਸ.ਵਾਈ.ਐਲ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਵੱਲੋਂ ਖਾਸ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਉਹ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਦਿਨ ਪ੍ਰਤੀ ਦਿਨ ਨੀਵਾਂ ਹੋਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਲਈ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਟਰ ਹਾਰਵੈਸਟਿੰਗ ਸਿਸਟਮ ਲਈ ਇੱਕ ਵਿਸ਼ੇਸ ਪਲਾਨ ਤਿਆਰ ਕਰਕੇ ਮਨਜੂਰੀ ਲਈ ਭਾਰਤ ਸਰਕਾਰ ਨੂੰ ਭੇਜਿਆ ਹੈ। ਜਿਸ ਨਾਲ ਬਰਸਾਤੀ ਪਾਣੀ ਦੀ ਵੀ ਹਾਰਵੈਸਟਿੰਗ ਹੋ ਸਕੇਗੀ। ਉਨ੍ਹਾਂ ਇਸ ਮੌਕੇ 732 ਨਵਨਿਯੁਕਤ ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਸਿੰਚਾਈ ਮੰਤਰੀ ਪੰਜਾਬ ਨੇ ਇਸ ਮੌਕੇ ਨਵ ਨਿਯੁਕਤ ਨਹਿਰੀ ਪਟਵਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਜਿੰਦਗੀ ਲਈ ਅੱਜ ਦਾ ਦਿਨ ਅਹਿੰਮ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿੰਚਾਈ ਵਿਭਾਗ ਜੋ ਜਿੰਮੇਵਾਰੀ ਤੁਹਾਨੂੰ ਸੋਂਪੇਗਾ ਉਸ ਨੂੰ ਤੁਸੀ ਮਿਹਨਤ ਅਤੇ ਲਗਨ ਨਾਲ ਕਰੋਗੇ। ਸਿੰਚਾਈ ਮੰਤਰੀ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਨਹਿਰੀ ਪਟਵਾਰੀ ਦੀ ਅਸਾਮੀ ਦਾ ਨਾਂ ਬਦਲ ਕੇ ਕੋਈ ਤਕਨੀਕੀ ਅਸਾਮੀ ਵਾਲਾ ਨਾਂ ਰੱਖਿਆ ਜਾਵੇ ਕਿਉਂਕਿ ਨਵਨਿਯੁਕਤ ਨਹਿਰੀ ਪਟਵਾਰੀ ਜਿਹੜੇ ਕਿ ਉੱਚ ਵਿਦਿਅਕ ਯੋਗਤਾ ਰੱਖਦੇ ਹਨ ਤੋਂ ਤਕਨੀਕੀ ਪੋਸਟ ਦਾ ਕੰਮ ਵੀ ਲਿਆ ਜਾ ਸਕੇ। ਸਿੰਚਾਈ ਮੰਤਰੀ ਪੰਜਾਬ ਨੇ ਦੱਸਿਆ ਕਿ ਇਸ ਭਰਤੀ ਦੀ ਬਹੁਤ ਲੋੜ ਸੀ ਕਿਉਂਕਿ 1997-98 ਵਿੱਚ ਸਿੰਚਾਈ ਵਿਭਾਗ ਵਿਚੋ ਲਗਭਗ 800 ਨਹਿਰੀ ਪਟਵਾਰੀ ਪੰਜਾਬ ਦੇ ਮਾਲ ਵਿਭਾਗ ਵਿੱਚ ਤਬਦੀਲ ਕਰ ਦਿੱਤੇ ਗਏ ਸਨ। ਉਦੋ ਤੋਂ ਸਿੰਚਾਈ ਵਿਭਾਗ ਨਹਿਰੀ ਪਟਵਾਰੀਆਂ ਦੀ ਵੱਡੀ ਘਾਟ ਮਹਿਸੂਸ ਕਰ ਰਿਹਾ ਸੀ ਜਿਸ ਕਰਕੇ ਵਿਭਾਗ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਸੀ। ਸ੍ਰੀ ਰਾਣਾ ਨੇ ਦੱਸਿਆ ਕਿ ਨਵੇ ਭਰਤੀ ਕੀਤੇ ਗਏ ਨਹਿਰੀ ਪਟਵਾਰੀਆਂ ਨੂੰ 236 ਸਰਹਿੰਦ ਨਹਿਰ ਹਲਕਾ ਲੁਧਿਆਣਾ, 116 ਫਿਰੋਜਪੁਰ ਨਹਿਰ ਹਲਕਾ ਫਿਰੋਜਪੁਰ, 214 ਆਈ.ਬੀ ਹਲਕਾ ਪਟਿਆਲਾ, 41 ਭਾਖੜਾ ਮੇਨ ਲਾਈਨ ਹਲਕਾ ਪਟਿਆਲਾ, 83 ਅੱਪਰ ਬਾਰੀ ਦੁਆਬ ਨਹਿਰ ਹਲਕਾ ਅ੍ਰੰਮਿਤਸਰ ਅਤੇ 42 ਬਿਸਤ ਦੁਆਬ ਮੰਡਲ ਜਲੰਧਰ ਵਿਖੇ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ ਸਿੰਚਾਈ ਵਿਭਾਗ ਵੱਲੋਂ ਤਿੰਨ ਮਹੀਨੀਆਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਇਹ ਸਾਰੀ ਪ੍ਰੀਕਿਆ ਬਹੁਤ ਥੋੜੇ ਸਮੇ ਅਤੇ ਇਕ ਪਾਰਦਰਸੀ ਢੰਗ ਨਾਲ ਮੁਕੰਮਲ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਕੇ ਪਾਣੀ ਦੀ ਦੁਰਵਰਤੋ ਰੋਕਣ ਅਤੇ ਪਾਣੀ ਦੀ ਵਰਤੋ ਸੰਜਮ ਨਾਲ ਕਰਨ ਦੀ ਲੋੜ ਹੈ। ਉਨ੍ਹਾਂ ਨਵਨਿਯੁਕਤ ਨਹਿਰੀ ਪਟਵਾਰੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਉਹ ਆਪਣੀ ਅਹਿੰਮ ਡਿਊਟੀ ਨੂੰ ਨਿਭਾਉਂਦੇ ਹੋਏ ਹਰੇਕ ਕਿਸਾਨ ਤੱਕ ਪਾਣੀ ਪੁਜਦਾ ਕਰਨ ਲਈ ਗੰਭੀਰਤਾਂ ਨਾਲ ਡਿਊਟੀ ਕਰਨ। ਇਹ ਵਿਭਾਗ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਨਾਲ ਹੇਠਲੇ ਪੱਧਰ ਤੱਕ ਜੁੜਿਆ ਹੋਇਆ ਹੈ। ਖਾਸ ਕਰਕੇ ਪੰਜਾਬ ਦਾ ਕਿਸਾਨ ਨਹਿਰੀ ਪਾਣੀ ਨੂੰ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਵਰਤੋ ਕਰਦਾ ਹੈ। ਇਸ ਲਈ ਨਹਿਰੀ ਪਟਵਾਰੀਆਂ ਦੀ ਵੱਡੀ ਭੁਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਾਣੀ ਬਚਾਉਣ ਲਈ ਗੰਭੀਰ ਨਾਂ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਵੱਡੇ ਗੰਭੀਰ ਸਿੱਟੇ ਭੁਗਤਨੇ ਪੈਣਗੇ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਸਰਕਾਰ ਸ੍ਰ: ਜਗਮੋਹਨ ਸਿੰਘ ਕੰਗ ਨੇ ਵੀ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਲੋੜ ਤੇ ਜੋਰ ਦਿੱਤਾ ਨਾਲ ਹੀ ਉਨ੍ਹਾਂ ਲੋਕਾਂ ਨੂੰ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਲਈ ਆਖਿਆ। ਉਨ੍ਹਾਂ ਸਿੰਚਾਈ ਮੰਤਰੀ ਪੰਜਾਬ ਤੋਂ ਸਿੰਚਾਈ ਸਹੂਲਤਾਂ ਲਈ ਦਸਮੇਸ ਕਨਾਲ ਦਾ ਪ੍ਰੋਜੈਕਟ ਮੁੜ ਤੋ ਚਾਲੂ ਕਰਨ ਦੀ ਮੰਗ ਕੀਤੀ ਤਾਂ ਜੋ ਇਸ ਨਹਿਰ ਰਾਹੀਂ ਇਸ ਇਲਾਕੇ ਦੇ ਕਿਸਾਨਾਂ ਨੁੰੂ ਸਿੰਚਾਈ ਸਹੂਲਤਾਂ ਮਿਲ ਸਕਣ। ਸਮਾਗਮ ਨੂੰ ਪ੍ਰਮੁੱਖ ਸਕੱਤਰ ਸਿੰਚਾਈ ਵਿਭਾਗ ਪੰਜਾਬ ਸ੍ਰੀ ਵੀ.ਕੇ ਸਿੰਘ, ਸਕੱਤਰ ਸਿੰਚਾਈ ਵਿਭਾਗ ਏ.ਐਸ. ਮਿਗਲਾਨੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਜਲੰਧਰ ਸ੍ਰੀ ਸੁਸ਼ੀਲ ਰਿੰਕੂ, ਸਿੰਚਾਈ ਵਿਭਾਗ ਦੀ ਵਧੀਕ ਸਕੱਤਰ ਸ੍ਰੀਮਤੀ ਪਰਮਪੀ੍ਰਤ ਕੌਰ ਸਿੱਧੂ, ਮੁੱਖ ਇੰਜੀ: ਸ੍ਰੀ ਪੁਸਪਿੰਦਰ ਗਰਗ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਧੀਕ ਡਿਪਟੀ ਕਮਿਸਨਰ ਸ੍ਰੀ ਚਰਨ ਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਗਰਗ, ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ ਧੀਮਾਨ, ਸਿੰਚਾਈ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ, ਹਰਕੇਸ ਚੰਦ ਸ਼ਰਮਾ ਮੱਛਲੀਕਲਾਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ