nabaz-e-punjab.com

ਖੇਤੀਬਾੜੀ ਦੇ ਅਹਿਮ ਹਿੱਸੇ ਟਰੈਕਟਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ

‘ਹਿਮਾਲੀਅਨ ਟਰੈਕਟਰ ਐਕਸਪੀਡੀਸ਼ਨ’ ਰੈਲੀ ਨੂੰ ਸਾਬਕਾ ਸਪੀਕਰ ਰਵੀਇੰਦਰ ਦੁੱਮਣਾ ਨੇ ਝੰਡੀ ਦਿਖਾ ਦੇ ਕੇ ਕੀਤਾ ਰਵਾਨਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਜੁਲਾਈ
ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ‘ਹਿਮਾਲੀਅਨ ਟਰੈਕਟਰ ਐਕਸਪੀਡੀਸ਼ਨ’ ਕੁਰਾਲੀ ਤੋਂ ਮਨਾਲੀ ਹੋ ਕੇ ਲੇਹਲੱਦਾਖ਼ ਜਾਣ ਵਾਲੀ ਰੈਲੀ ਨੂੰ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਪ੍ਰਧਾਨ ਅਕਾਲੀ ਦਲ 1920 ਨੇ ਰਵਾਨਾ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਰਵੀਇੰਦਰ ਸਿੰਘ ਦੁੱਮਣਾ ਨੇ ਕਿਹਾ ਖੇਤੀਬਾੜੀ ਦੇ ਅਹਿਮ ਹਿੱਸੇ ਟਰੈਕਟਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ‘ਹਿਮਾਲੀਅਨ ਟਰੈਕਟਰ ਐਕਸਪੀਡੀਸ਼ਨ’ ਰੈਲੀ ਦਾ ਆਯੋਜਨ ਆਈਸਰ ਟਰੈਕਟਰ ਕੰਪਨੀ ਜਰਮਨੀ ਵੱਲੋਂ ਐਗਰੀਕਿੰਗ ਟਰੈਕਟਰ ਪੰਜਾਬ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਜਿਸ ਵਿਚ ਐਗਰੀਕਿੰਗ ਕੰਪਨੀ ਦੇ ਦੋ ਟਰੈਕਟਰ ਅਤੇ ਆਈਸਰ ਕੰਪਨੀ ਦੇ ਮੌਜੂਦਾ ਮਨੇਜਿੰਗ ਡਾਇਰੈਕਟਰ ਜੋਨਸ ਆਈਸਰ ਸਾਈਕਲ ਰਾਹੀਂ ਕੁਰਾਲੀ, ਮਨਾਲੀ ਹੁੰਦੇ ਹੋਏ ਲੇਹਲੱਦਾਖ਼ ਤੱਕ ਯਾਤਰਾ ਕਰਨਗੇ।
ਇਸ ਮੌਕੇ ਹਰਬੰਸ ਸਿੰਘ ਕੰਧੋਲਾ ਚੇਅਰਮੈਨ ਖਾਲਸਾ ਸਕੂਲਜ਼ ਅਤੇ ਅਰਵਿੰਦਰ ਸਿੰਘ ਪੈਂਟਾ ਪ੍ਰਧਾਨ ਯੂਥ ਅਕਾਲੀ ਦਲ 1920 ਨੇ ਆਏ ਵਿਦੇਸ਼ੀ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਜੋਨਸ ਆਈਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬੀਆਂ ਨਾਲ ਮਿਲਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਉਹ ਆਪਣੇ ਦੇਸ਼ ਵਿਚ ਜਾ ਕੇ ਪੰਜਾਬੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਉਨ੍ਹਾਂ ਆਪਣੀ ਯਾਤਰਾ ਦਾ ਮੰਤਵ ਲੋਕਾਂ ਨੂੰ ਖੇਤੀਬਾੜੀ ਦੇ ਨਾਲ ਜੁੜੇ ਸਾਧਨਾਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਖੇਤੀਬਾੜੀ ਕਰਕੇ ਆਪਣੇ ਸਰੀਰ ਤੰਦਰੁਸਤ ਰੱਖਣ ਦੀ ਵੀ ਪ੍ਰੇਰਨਾ ਦਿੱਤੀ।
ਇਸ ਮੌਕੇ ਅਰਵਿੰਦਰ ਸਿੰਘ ਪੈਂਟਾ, ਹਰਬੰਸ ਸਿੰਘ ਕੰਧੋਲਾ, ਥੀਵਨ ਜਰਮਨੀ, ਫਰੁਗਜ ਆਇਸਰ, ਭਜਨ ਸਿੰਘ ਸ਼ੇਰਗਿੱਲ, ਬਲਵੀਰ ਸਿੰਘ ਗਿੱਲ, ਜ਼ੋਰ ਸਿੰਘ ਚੱਪੜਚਿੜੀ, ਪ੍ਰਿੰਸਪੀਲ ਸਪਿੰਦਰ ਸਿੰਘ, ਸਵਿੰਦਰ ਭੰਗੂ, ਗੁਰਸੇਵਕ ਸਿੰਘ ਸਿੰਘਪੁਰਾ, ਜਥੇ. ਜਸ਼ਮਰ ਸਿੰਘ ਚੈੜੀਆਂ, ਭਾਗ ਇੰਘ ਰੋਪੜ, ਬਾਬਾ ਦੀਪ ਸਿੰਘ ਰੋਪੜ, ਜਗਦੀਸ਼ ਸਿੰਘ ਨਗਲੀਆਂ, ਗੁਰਮੀਤ ਸਿੰਘ ਢੰਗਰਾਲੀ, ਸੁਰਮੁਖ ਸਿੰਘ ਵਜੀਦਪੁਰ, ਜਗਤਾਰ ਸਿੰਘ ਖੇੜਾ, ਸੁਰਮੁਖ ਸਿੰਘ ਭਿਓਰਾ, ਧਿਆਨ ਸਿੰਘ ਭਾਗੋਵਾਲ, ਪ੍ਰਿਤਪਾਲ ਸਿੰਘ ਬਡਾਲੀ, ਹਰੀ ਸਿੰਘ ਰੈਲੋਂ, ਦਰਸ਼ਨ ਸਿੰਘ ਕੰਸਾਲਾ, ਸੁਰਿੰਦਰ ਸਿੰਘ ਕਾਦਿਮਾਅਜਰਾ, ਨੰਬਰਦਾਰ ਜਸਪਾਲ ਸਿੰਘ ਢਕੋਰਾਂ, ਸਵਰਨ ਸਿੰਘ ਬੜੌਦੀ, ਲਾਭ ਸਿੰਘ ਕਰਤਾਰਪੁਰ, ਗੁਰਮੀਤ ਸਿੰਘ ਮੀਆਂਪੁਰ, ਮਾ. ਸਤਨਾਮ ਸਿੰਘ ਹੁਸ਼ਿਆਰਪੁਰ, ਸੁਖਦੇਵ ਸਿੰਘ ਕੰਸਾਲਾ, ਸ਼ਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਲੋਕ ਅਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…