nabaz-e-punjab.com

ਪਰਸੂ ਰਾਮ ਭਵਨ ਵਿੱਚ ਕੈਂਪ ਵਿੱਚ 155 ਵਿਅਕਤੀਆਂ ਨੇ ਕੀਤਾ ਖੂਨਦਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਜੁਲਾਈ
ਪਰਸੂ ਰਾਮ ਭਵਨ ਖਰੜ ਵਿੱਚ ਅੱਜ ਫਰੈਡਜ਼ ਫੋਰਐਵਰ ਵੈਲਫੇਅਰ ਸੁਸਾਇਟੀ ਖਰੜ ਵੱਲੋਂ ਸੁਸਾਇਟੀ ਦੇ ਮੈਂਬਰ ਦਿਨੇਸ਼ ਕੁਮਾਰ ਦੀ ਸਵਰਗਵਾਸੀ ਲੜਕੀ ਕੇਸ਼ਵੀ ਦੀ ਯਾਦ ਨੂੰ ਸਮਰਪਿਤ ‘ਤੀਜਾ ਖੂਨਦਾਨ ਕੈਂਪ’ ਲਗਾਇਆ ਗਿਆ। ਜਿਸ ਦਾ ਉਦਘਾਟਨ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਦੇ ਪਿੰ੍ਰਸੀਪਲ ਜਤਿੰਦਰ ਗੁਪਤਾ ਨੇ ਕੀਤਾ। ਕੈਂਪ ਵਿੱਚ ਪੀ.ਜੀ.ਆਈ ਬਲੱਡ ਬੈਂਕ ਦੇ ਡਾ. ਸੰਗੀਤਾ ਚੌਧਰੀ, ਡਾ. ਪ੍ਰੋਸ਼ਤਮ ਤ੍ਰਿਪਾਠੀ, ਡਾ. ਕਿਰਨ ਦੀ ਰਹਿਨੁਮਾਈ ਵਿਚ 155 ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ 37 ਦੇ ਕਰੀਬ ਦਾਨੀਆਂ ਨੇ ਆਪਣੇ ਅੰਗਦਾਨ ਕਰਨ ਲਈ ਵੀ ਫਾਰਮ ਭਰੇ। ਖੂਨਦਾਨ ਕਰਨ ਵਾਲਿਆਂ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਸੰਜੀਵ ਕਰਵਲ, ਪੰਕਜ ਕੁਮਾਰ, ਸੰਦੀਪ ਕੁਮਾਰ, ਦਿਨੇਸ਼ ਕੁਮਾਰ, ਸਤੀਸ਼ ਕੁਮਾਰ, ਗੁਰਿੰਦਰ ਹੀਰਾ, ਕੌਸਲਰ ਕਮਲ ਕਿਸ਼ੋਰ ਸ਼ਰਮਾ ਸਮੇਤ ਸੁਸਾਇਟੀ ਦੇ ਅਹੁਦੇਦਾਰ, ਸ਼ਹਿਰ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…