nabaz-e-punjab.com

ਕੌਂਸਲਰ ਸ਼ਿਵ ਵਰਮਾ ਨੇ ਅਫਲਾਤੂਨ ਕਲੋਨੀ ਵਿੱਚ ਵਿਕਾਸ ਕਾਰਜ਼ ਸ਼ੁਰੂ ਕਰਵਾਏ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਜੁਲਾਈ
ਸਥਾਨਕ ਸ਼ਹਿਰ ਦੇ ਦਿੱਗਜ ਕਾਂਗਰਸੀ ਆਗੂ ਅਤੇ ਕੌਂਸਲਰ ਸ਼ਿਵ ਵਰਮਾ ਵੱਲੋਂ ਵਾਰਡ ਨੰਬਰ 14 ਦੀ ਅਫਲਾਤੂਨ ਕਲੋਨੀ ਵਿਚ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ। ਇਸ ਕਲੋਨੀ ਵਾਸੀਆਂ ਦੀ ਲੰਮੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੌਂਸਲਰ ਸ਼ਿਵ ਵਰਮਾ ਵੱਲੋਂ ਅਫਲਾਤੂਨ ਕਲੋਨੀ ਵਿਚ ਗਲੀਆਂ ਨਾਲੀਆਂ ਦਾ ਨਿਰਮਾਣ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਕੌਂਸਲਰ ਸ਼ਿਵ ਵਰਮਾ ਦੀ ਮਿਹਨਤ ਸਦਕਾ ਸ਼ੁਰੂ ਹੋ ਚੁੱਕਿਆ ਹੈ। ਇਥੇ ਦੱਸਣਾ ਬਣਦਾ ਹੈ ਕਿ ਇਸ ਕਲੋਨੀ ਵਿਚ ਨਗਰ ਕੌਂਸਲ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਹੀ ਨਹੀਂ ਦਿੱਤੀ ਗਈ ਅਤੇ ਬਾਕੀ ਕੰਮ ਤਾਂ ਰੱਬ ਆਸਰੇ ਸਨ ਕਲੋਨੀ ਵਾਸੀਆਂ ਦੀਆਂ ਸਮਸਿਆਵਾਂ ਨੂੰ ਵੇਖਦਿਆਂ ਦਿੱਗਜ ਕਾਂਗਰਸੀ ਆਗੂ ਸ਼ਿਵ ਵਰਮਾ ਨੇ ਕਲੋਨੀ ਵਿਚ ਸਾਰੇ ਵਿਕਾਸ ਕਾਰਜ ਕਰਵਾਉਣ ਦੇ ਪ੍ਰੋਜੈਕਟਾਂ ਦੇ ਮਤੇ ਪਾਸ ਕਰਵਾ ਲਈ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਸ਼ਿਵ ਵਰਮਾ ਨੇ ਦੱਸਿਆ ਕਿ 24 ਲੱਖ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਮੁਕੰਮਲ ਕੀਤੇ ਜਾਣਗੇ। ਜਿਸ ਵਿਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ, ਅਰਥ ਫੀਲਿੰਗ, ਗਰੇਵੀਲਾ, ਪੇਵਰ ਬਲਾਕ ਆਦਿ ਕੰਮ ਸਮੁੱਚੀ ਕਲੋਨੀ ਵਿਚ ਕੀਤਾ ਜਾਵੇਗਾ। ਇਸ ਮੌਕੇ ਕਲੋਨੀ ਵਾਸੀਆਂ ਨੇ ਕੌਂਸਲਰ ਸ਼ਿਵ ਵਰਮਾ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਸ਼ਿਵ ਵਰਮਾ ਨੇ ਕਲੋਨੀ ਵਾਸੀਆਂ ਦੀ ਚਿਰਕੋਨੀ ਮੰਗ ਨੂੰ ਪੂਰਾ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…