nabaz-e-punjab.com

ਸਿਗਰਟਨੋਸ਼ੀ: ਦੇਸ਼ ਭਰ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਨਹੀਂ ਹੋ ਰਹੀ ਪਾਲਣਾ

ਹਰਿਆਣਾ ਬੱਸ ਕਾਂਡ: ਬੱਸ ਦੇ ਡਰਾਈਵਰ ਅਤੇ ਕੰਡਕਟਰ ਵਿਰੁੱਧ ਵੀ ਕਾਰਵਾਈ ਹੋਵੇ: ਬਾਬਾ ਸੁਖਵਿੰਦਰ ਸਿੰਘ ਜੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਵਿੱਚ ਬੱਸ ਵਿੱਚ ਸਫ਼ਰ ਕਰਨ ਵੇਲੇ ਇੱਕ ਹਿੰਦੂ ਜੈਂਟਲਮੈਨ ਨੂੰ ਸਿਗਰਟ ਪੀਣ ਤੋਂ ਰੋਕਣ ਦੀ ਅਪੀਲ ਕਰ ਰਹੇ ਇੱਕ ਸਿੱਖ ਨੌਜਵਾਨ ਉੱਤੇ ਜਾਨਲੇਵਾ ਹਮਲੇ ਤੋਂ ਬਾਅਦ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗੁਰਮਤਿ ਗਿਆਨ ਦੇ ਰੂਹਾਨੀ ਮਿਸ਼ਨ ਰਤਵਾੜਾ ਸਾਹਿਬ ਦੇ ਨੁਮਾਇੰਦੇ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ ਨੇ ਇਸ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਧੱਜੀਆਂ ਉੱਡਾ ਕੇ ਜਨਤਕ ਥਾਵਾਂ ਉੱਤੇ ਤੰਬਾਕੂਨੋਸ਼ੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਕਾਂਡ ਸਬੰਧੀ ਬੱਸ ਦੇ ਡਰਾਈਵਰ, ਕੰਡਕਟਰ ਅਤੇ ਜਨਰਲ ਮੈਨੇਜਰ ਦੇ ਖ਼ਿਲਾਫ਼ ਵੀ ਹਮਲਾਵਰਾਂ ਦੇ ਬਰਾਬਰ ਸਖ਼ਤ ਕਾਰਵਾਈ ਕੀਤੀ ਜਾਵੇ।
ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਬੱਸ ਵਿੱਚ ਤੰਬਾਕੂਨੋਸ਼ੀ ਰੋਕਣ ਦਾ ਕੰਮ ਪਹਿਲਾਂ ਕੰਡਕਟਰ ਅਤੇ ਡਰਾਈਵਰ ਦਾ ਹੋਣਾ ਚਾਹੀਦਾ ਸੀ ਇਸ ਜੇਕਰ ਇਨ੍ਹਾਂ ਦੋਹਾਂ ਦਾ ਜ਼ਮੀਰ ਨਹੀਂ ਸੀ ਜਾਗਿਆ ਤਾਂ ਸਿੱਖ ਨੌਜਵਾਨ ਨੇ ਕੋਰਟ ਦਾ ਹਵਾਲਾ ਦੇ ਕੇ ਇਹ ਸਿਗਰਟ ਬੰਦ ਕਰਨ ਗੱਲ ਕਹੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸਰਵ ਉੱਚ ਅਦਾਲਤ ਦੇ ਹੁਕਮਾਂ ਅੱਜ ਭਾਰਤ ਦੇ ਕੋਨੇ ਕੋਨੇ ਵਿੱਚ ਧੱਜੀਆਂ ਉੱਡ ਰਹੀਆਂ ਹਨ ਅਤੇ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖ਼ਰ ਜਨਤਕ ਥਾਵਾਂ ਤੇ ਸ਼ਰੇਆਮ ਹੋ ਰਹੀ ਸਿਗਰਟਨੋਸ਼ੀ ਦਾ ਅਸਲ ਜ਼ਿੰਮੇਵਾਰ ਕੌਣ ਹੈ? ਇਹ ਕੋਈ ਪਹਿਲਾ ਮਾਮਲਾ ਨਹੀਂ ਅਜਿਹੇ ਮਾਮਲੇ ਪਹਿਲਾਂ ਵੀ ਵਾਪਰ ਚੁੱਕੇ ਹਨ ਜੋ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੀ ਪਤਾ ਚਲਦੇ ਹਨ।
ਉਨ੍ਹਾਂ ਕਿਹਾ ਕਿ, ਰੇਲ ਗੱਡੀ ਵਿੱਚ ਵੀ ਸਿਗਰਟਨੋਸ਼ੀ ਆਮ ਹੁੰਦੀ ਹੈ ਜਿਥੇ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਰੇਲਵੇ ਵਿਭਾਗ ਲਵੇ ਤਾਂ ਹੀ ਅਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆਂ। ਭਾਈ ਸੁਖਵਿੰਦਰ ਸਿੰਘ ਨੇ ਕਿਹਾ ਕਿ, ਅਪਰਾਧੀਆਂ ਦੇ ਹੌਸਲੇ ਐਨੇ ਜ਼ਿਆਦਾ ਵੱਧਦੇ ਜਾ ਰਹੇ ਹਨ ਕਿ ਕਾਨੂੰਨ ਅਤੇ ਨਿਯਮ ਦਮ ਤੋੜ ਰਹੇ ਹਨ। ਸਿੱਕੇ ਦਾ ਦੂਜਾ ਪਹਿਲੂ ਹੈ ਕਿ ਪੁਲਿਸ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ ਕਿ ਪੰਜਾਬ ਤੋਂ ਗਈਆਂ ਸਿੱਖ ਜਥੇਬੰਦੀਆਂ ਦੇ ਦਖ਼ਲ ਨਾਲ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ। ਬਾਬਾ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੋਈ ਜਨਤਕ ਪਟੀਸ਼ਨ ਦਾਇਰ ਕੀਤੀ ਜਾਣੀ ਚਾਹੀਦੀ ਹੈ ਸੀ ਪਰ ਅਜਿਹਾ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਿੱਖ ਹੀ ਕਿਉਂ ਫ਼ੈਸਲੇ ਲਾਗੂ ਕਰਵਾਉਣ ਲਈ ਅਪਣੇ ਸਿਰ ਪੜਵਾਉਣ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਇਸ ਮਾਮਲੇ ਤੇ ਆਪ ਦਖ਼ਲ ਦੇਵੇ ਅਤੇ ਇਸ ਘਟਨਾਂ ਨਾਲ ਜਿਹੜੇ ਲੋਕਾਂ ਦੇ ਤਾਰ ਜੁੜੇ ਹੋਏ ਹਨ ਉਨ੍ਹਾਂ ’ਤੇ ਕਾਰਵਾਈ ਹੋਵੇ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…