Share on Facebook Share on Twitter Share on Google+ Share on Pinterest Share on Linkedin ਪਿੰਡ ਮਟੌਰ ਵਿੱਚ ਧੀਆਂ ਦਾ ਸਨਮਾਨ ਸਮਾਰੋਹ 23 ਜੁਲਾਈ ਨੂੰ: ਪਰਮਦੀਪ ਬੈਦਵਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ: ਬਾਬਾ ਬਾਲ ਭਾਰਤੀ ਮੰਦਰ ਸੇਵਾ ਕਮੇਟੀ ਮਟੌਰ ਦੀ ਇੱਕ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਚੇਅਰਮੈਨ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਦਸਿਆ ਕਿ ਇਸ ਮੀਟਿੰਗ ਵਿੱਚ 23 ਜੁਲਾਈ ਨੂੰ ਸਨਮਾਨ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਿਸ ਵਿੱਚ ਮਟੌਰ ਪਿੰਡ ਦੀਆਂ ਸਾਰੀਆਂ ਵਿਆਹੁਤਾ ਧੀਆਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਯੂਥ ਆਫ਼ ਪੰਜਾਬ ਸੰਸਥਾ ਵੱਲੋਂ ਧੀਆਂ ਨੂੰ ਸੂਟ ਵੰਡੇ ਜਾਣਗੇ। ਉਹਨਾਂ ਦੱਸਿਆ ਕਿ ਇਸ ਦਿਨ ਸਵੇਰੇ 8 ਵਜੇ ਹਵਨ ਹੋਵੇਗਾ। ਇਸ ਉਪਰੰਤ ਮਹਿਲਾ ਕੀਰਤਨ ਹੋਵੇਗਾ। ਇਸ ਉਪਰੰਤ ਪਿੰਡ ਦੀਆਂ ਧੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਪੇਂਡੂ ਸੰਘਰਸ਼ ਕਮੇਟੀ, ਯੂਥ ਆਫ਼ ਪੰਜਾਬ, ਮੁਸਲਿਮ ਵੈਲਫੇਅਰ ਕਮੇਟੀ, ਰਾਮਲੀਲਾ ਕਮੇਟੀ, ਸ੍ਰੀ ਰਾਮਦਾਸੀਆ ਕਮੇਟੀ, ਸ੍ਰੀ ਬਾਲਮੀਕੀ ਕਮੇਟੀ ਅਤੇ ਮਹਿਲਾ ਮੰਡਲ, ਗੁਰਦੁਆਰਾ ਸਿੰਘ ਸਭਾ ਮਟੌਰ ਵੱਲੋੱ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਅਮਰੀਕ ਸਿੰਘ ਸਰਪੰਚ, ਪੰਡਿਤ ਬਾਲ ਕ੍ਰਿਸ਼ਨ, ਕਾਮਰੇਡ ਜਸਵੰਤ ਸਿੰਘ, ਨਰਿੰਦਰ ਬਾਤਿਸ਼, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਰਮੇਸ਼ਵਰ ਸੂਦ, ਕੁਲਦੀਪ ਚੰਦ, ਗੁਰਜੀਤ ਸਿੰਘ, ਵਰਿੰਦਰ ਕੁਮਾਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ