nabaz-e-punjab.com

ਬਲਵਿੰਦਰ ਕੁੰਭੜਾ ਕੇਸ: ਮੁਹਾਲੀ ਅਦਾਲਤ ਵੱਲੋਂ ਜਾਂਚ ਅਧਿਕਾਰੀ ਨੂੰ ਅਸਲ ਰਿਕਾਰਡ ਲੈ ਕੇ ਹਾਜ਼ਰ ਹੋਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਪੰਚਾਇਤ ਯੂਨੀਅਨ ਜਿਲਾ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਉੱਤੇ 25-5-14 ਨੂੰ ਹੋਏ ਹਮਲੇ ਦੇ ਕੇਸ ਵਿੱਚ ਅਡੀਸ਼ਨਲ ਸੈਸ਼ਨ ਜੱਜ ਸ੍ਰੀਮਤੀ ਅੰਸ਼ੁਲ ਬੇਰੀ ਨੇ ਅੱਜ ਸੁਣਵਾਈ ਕਰਦਿਆਂ ਪੁਲੀਸ ਨੂੰ ਝਾੜ ਪਾਈ ਅਤੇ ਥਾਣਾ ਫੇਜ਼-8 ਦੀ ਪੁਲੀਸ ਨੂੰ 28 ਅਗਸਤ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ 25-5-14 ਨੂੰ ਪਿੰਡ ਕੁੰਭੜਾ ਦੇ ਹੀ ਕੁੱਝ ਵਿਅਕਤੀਆਂ ਨੇ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਸੀ ਪਰ ਪੁਲੀਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ। ਉਹਨਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਵਾਉਣ ਲਈ ਉਹਨਾਂ ਵੱਲੋਂ ਐਸਐਸਪੀ ਦਫਤਰ ਦਾ ਘਿਰਾਉ ਵੀ ਕੀਤਾ ਗਿਆ ਸੀ। ਉਸ ਸਮੇਂ ਦੇ ਜ਼ਿਲ੍ਹਾ ਪੁਲੀਸ ਮੁਖੀ ਨੇ ਡੀਐਸਪੀ ਸਿਟੀ-2 ਰਵਨੀਤ ਵਿਰਕ ਨੂੰ ਮੌਕਾ ਵੇਖਣ ਭੇਜਿਆ ਸੀ। ਜਿਹਨਾਂ ਵੱਲੋਂ ਪਿੰਡ ਵਿੱਚ ਤਫਤੀਸ਼ ਕਰਕੇ ਐਫ ਆਈ ਆਰ ਨੰਬਰ 72 ਦਰਜ ਹੋਈ। ਇਸ ਦੀ ਜਾਂਚ ਉੱਚ ਅਧਿਕਾਰੀਆਂ ਨੇ ਕੀਤੀ ਸੀ ਤੇ ਇਸ ਕੇਸ ਵਿੱਚ ਸਾਬਕਾ ਇੰਸਪੈਕਟਰ ਰਣਜੀਤ ਸਿੰਘ ਦੇ ਬਿਆਨ ਮੁੱਖ ਗਵਾਹ ਵਜੋਂ ਦਰਜ ਕੀਤੇ ਗਏ ਸਨ।
ਉਹਨਾਂ ਦੋਸ਼ ਲਗਾਇਆ ਕਿ ਥਾਣਾ ਫੇਜ਼-8 ਦੇ ਪੁਲੀਸ ਅਧਿਕਾਰੀਆਂ ਨੇ ਇਸ ਕੇਸ ਦੀ ਜਾਂਚ ਵਿੱਚੋਂ ਉਪਰੋਕਤ ਗਵਾਹ ਦੇ ਬਿਆਨ ਹੀ ਗਾਇਬ ਕਰ ਦਿੱਤੇ ਅਤੇ ਐਫਆਈਆਰ ਨੰਬਰ 72, 2014 ਦੀ ਕੈਂਸਲੇਸ਼ਨ ਭਰਕੇ ਮਾਣਯੋਗ ਮੁਹਾਲੀ ਅਦਾਲਤ ਨੂੰ ਪੇਸ਼ ਕਰਕੇ ਉਹਨਾਂ (ਬਲਵਿੰਦਰ ਸਿੰਘ ਕੁੰਭੜਾ) ਖਿਲਾਫ ਹੀ ਧਾਰਾ 182 ਤਹਿਤ ਕੇਸ ਦਰਜ ਕਰਨ ਦੇ ਆਡਰ ਪਾਸ ਕਰਵਾ ਦਿੱਤੇ ਸਨ। ਇਸ ਦੇ ਨਾਲ ਮਾਣਯੋਗ ਹਾਈ ਕੋਰਟ ਵਿੱਚ ਵੀ ਝੂਠੀ ਰਿਪੋਰਟ ਦੇ ਕੇ ਇਹ ਕੰਪਲੇਟ ਬੰਦ ਕਰਵਾ ਦਿੱਤੀ ਗਈ ਸੀ। ਉਹਨਾਂ ਵੱਲੋਂ ਇਸ ਵਿਰੁੱਧ ਐਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਕੋਲ ਮੁੜ ਅਪੀਲ ਦਾਇਰ ਕੀਤੀ ਗਈ। ਇਸ ਉਪਰੰਤ ਐਡੀਸ਼ਨਲ ਸੈਸ਼ਨ ਜੱਜ ਸ੍ਰੀਮਤੀ ਆਂਸ਼ਲ ਬੇਰੀ ਨੇ ਪਹਿਲਾਂ ਕੀਤੀ ਗਈ ਕੈਂਨਸਲੇਸ਼ਨ ਨੂੰ ਰੱਦ ਕਰਕੇ ਹੇਠਲੀ ਅਦਾਲਤ ਨੂੰ ਇਸ ਕੇਸ ਦੀ ਮੁੜ ਸੁਣਵਾਈ ਕਰਨ ਲਈ 21 ਜੁਲਾਈ ਦੀ ਤਾਰੀਕ ਨਿਰਧਾਰਤ ਕੀਤੀ ਸੀ। ਇਸ ਸਬੰਧੀ ਅੱਜ ਹੋਈ ਸੁਣਵਾਈ ਮੌਕੇ ਮਾਣਯੋਗ ਹੇਠਲੀ ਅਦਾਲਤ ਨੇ ਥਾਣਾ ਫੇਜ਼-8 ਦੀ ਪੁਲੀਸ ਨੂੰ 28 ਅਗਸਤ ਨੂੰ ਇਸ ਕੇਸ ਨਾਲ ਸਬੰਧਿਤ ਅਸਲ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…