nabaz-e-punjab.com

ਗਿਆਨ ਜਯੋਤੀ ਕਾਲਜ ਵਿੱਚ 15 ਦਿਨਾਂ ਮੁਫ਼ਤ ਪੀਐੱਚਪੀ ਕਲਾਸਾਂ ਦਾ ਆਯੋਜਨ

ਲੋੜਵੰਦ ਵਿਦਿਆਰਥੀਆਂ ਨੇ ਹਾਸਲ ਕੀਤੀ ਵਡਮੁੱਲੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ, ਫੇਜ਼ 2 ਵੱਲੋਂ ਕਾਬਿਲ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮੰਤਵ ਨਾਲ ਕੈਂਪਸ ਵਿੱਚ ਦੋ ਹਫਦੇ ਦਾ ਮੁਫ਼ਤ ਪੀਐੱਚਪੀ ਕਲਾਸਾਂ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੀਐੱਚਪੀ ਦੀ ਇਸ ਸਮੇਂ ਆਈ ਟੀ ਸਨਅਤਾਂ ਵਿਚ ਭਾਰੀ ਮੰਗ ਹੈ ਜਦੋਂ ਕਿ ਇਸ ਦੀ ਟਰੇਨਿੰਗ ਦਾ ਖਰਚਾ 20 ਹਜ਼ਾਰ ਤੋਂ ਵੀ ਜ਼ਿਆਦਾ ਆਉਂਦਾ ਹੈ। ਟਰੇਨਿੰਗ ਦੇਣ ਵਾਲੇ ਅਧਿਆਪਕ ਪ੍ਰੋ. ਕਰਨਲ ਐੱਸ ਸੀ ਸੂਦ ਅਨੁਸਾਰ ਇਸ ਟਰੇਨਿੰਗ ਤੋਂ ਬਾਅਦ ਨਾ ਸਿਰਫ਼ ਵਿਦਿਆਰਥੀ ਵਧੀਆਂ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਹਨ ਬਲਕਿ ਉਨ੍ਹਾਂ ਲਈ ਆਪਣਾ ਸਿਖਲਾਈ ਸੈਂਟਰ ਵੀ ਸ਼ੁਰੂ ਕਰਨ ਦੇ ਮੌਕੇ ਪੈਦਾ ਹੋ ਜਾਂਦੇ ਹਨ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਦੱਸਿਆ ਕਿ ਚੰਡੀਗੜ੍ਹ ਮੁਹਾਲੀ ਆਈਟੀ ਹੱਬ ਬਣਨ ਕਾਰਨ ਇੱਥੇ ਬੇਸ਼ੱਕ ਨੌਕਰੀ ਦੇ ਚੰਗੇ ਮੌਕੇ ਉਪਲਬਧ ਹਨ ਪਰ ਅਕਸਰ ਵੇਖਿਆ ਗਿਆ ਹੈ ਲੋੜਵੰਦ ਵਿਦਿਆਰਥੀ ਡਿਗਰੀ ਪੂਰੀ ਕਰਨ ਤੋਂ ਬਾਅਦ ਧਨ ਦੀ ਕਮੀ ਕਾਰਨ ਅੱਗੇ ਹੋਰ ਟਰੇਨਿੰਗ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਗਿਆਨ ਜਯੋਤੀ ਗਰੁੱਪ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਦੋ ਹਫ਼ਤੇ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਐਮਸੀਏ ਅਤੇ ਬੀਸੀਏ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਟਰੇਨਿੰਗ ਦਿੱਤੀ ਗਈ। ਇਸ ਮੌਕੇ ਚੇਅਰਮੈਨ ਬੇਦੀ ਨੇ ਵਿਦਿਆਰਥੀਆਂ ਨੂੰ ਸਰਟੀਫ਼ੀਕੇਟ ਵੀ ਵੰਡੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…