nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਦੇ 920 ਵਿਦਿਆਰਥੀਆਂ ਨੂੰ ਬਹੁ ਕੌਮੀ ਕੰਪਨੀਆਂ ਨੇ ਨੌਕਰੀ ਲਈ ਚੁਣਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸ਼ੈਸ਼ਨ 2016-17 ਕੈਂਪਸ ਪਲੇਸਮੈਂਟ ਪੱਖੋਂ ਬੇਹੱਦ ਸਫਲ ਰਿਹਾ ਹੈ। ਬਹੁ-ਕੌਮੀ ਕੰਪਨੀਆਂ ਦੀ ਰੁਜ਼ਗਾਰ ਮੁਹਿੰਮ ਦੌਰਾਨ ਸੀਜੀਸੀ ਲਾਂਡਰਾਂ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ 920 ਵਿਦਿਆਰਥੀਆਂ ਨੇ 10.44 ਲੱਖ ਦੇ ਆਕਰਸ਼ਕ ਤਨਖਾਹ ਪੈਕੇਜਾਂ ’ਤੇ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਕੇ ਕੈਂਪਸ ਪਲੇਸਮੈਂਟ ਦੇ ਖੇਤਰ ’ਚ ਨਵਾਂ ਰਿਕਾਰਡ ਬਣਾਇਆ ਹੈ। ਕਾਲਜ ਦੇ ਕਾਰਪੋਰੇਟ ਮਾਮਲਿਆਂ ਦੇ ਡਿਪਟੀ ਡਾਇਰੈਕਟਰ ਨਵਨੀਤ ਸਿੰਘ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਬਹੁ-ਕੌਮੀ ਸਾਈਪਰੈੱਸ ਸੈਮੀਕੰਡਕਟਰ ਲਿਮਟਿਡ ਤੋਂ 10.44 ਲੱਖ ਦਾ ਤਨਖਾਹ ਪੈਕੇਜ ਅਤੇ ਮਕੈਨੀਕਲ ਇੰਜੀਨੀਅਰਿੰਗ ਦੀ ਵਿਦਿਆਰਥਣ ਅਰਸ਼ ਸੇਤੀਆ ਨੇ ਐਵਰੈਡੀ ਇੰਡਸਟਰੀਜ਼ ਇੰਡੀਆ ਲਿਮਟਿਡ ਤੋਂ 8.6 ਲੱਖ ਦਾ ਬਿਹਤਰੀਨ ਤਨਖਾਹ ਪੈਕੇਜ ਪ੍ਰਾਪਤ ਕਰਕੇ ਕੈਂਪਸ ਪਲੇਸਮੈਂਟ ਦੇ ਖੇਤਰ ’ਚ ਆਪਣੀ ਧਾਂਕ ਜਮਾਈ ਹੈ।
ਪਲੇਸਮੈਂਟ ਅਧਿਕਾਰੀ ਨੇ ਦੱਸਿਆ ਕਿ ਸ਼ੈਸ਼ਨ 2016-17 ਦੌਰਾਨ ਵੱਖ-ਵੱਖ ਭਰਤੀ ਮੁਹਿੰਮਾਂ ਤਹਿਤ ਵਿਦਿਆਰਥੀਆਂ ਦੀ ਚੋਣ ਕਰਨ ਲਈ ਪੁੱਜੀਆਂ ਬਹੁ-ਕੌਮੀ ਕੰਪਨੀਆਂ ਦੀ ਆਮਦ ’ਚ ਵੀ ਭਾਰੀ ਇਜ਼ਾਫ਼ਾ ਦਰਜ ਕੀਤਾ ਗਿਆ ਹੈੇ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਮਹਿੰਦਰਾ ਐਂਡ ਮਹਿੰਦਰਾ, ਜਿੰਦਲ ਸਟੀਲ ਵਰਕਸ, ਟੈਫੇ, ਗੋਦਰੇਜ਼, ਬੋਆਇਸੀ ਮੈਨੂਫੈਕਚਰਿੰਗ, ਰੌਇਲ ਐਨਫੀਲਡ, ਅੇੱਮ.ਆਰ.ਐੱਫ. ਟਾਇਰਜ਼, ਟਾਟਾ ਟੈਕਨਾਲੌਜੀਜ਼, ਟਾਟਾ ਪਾਵਰ ਅਤੇ ਐੱਸ.ਈ.ਡੀ. ਜਿਹੀਆਂ ਮਕੈਨੀਕਲ ਦੀਆਂ ਉੱਚ ਕੋਟੀ ਦੀਆਂ ਕੰਪਨੀਆਂ ਤੋਂ ਇਲਾਵਾ ਇਲੈਕਟ੍ਰੋਨਿਕਸ ਖੇਤਰ ਨਾਲ ਜੁੜੀਆਂ ਪੈਨਸੌਨਿਕ ਇੰਡੀਆ, ਬਜਾਜ ਇਲੈਕਟ੍ਰੀਕਲ, ਸਾਈਪਰੈੱਸ ਸੈਮੀਕੰਡਕਟਰ, ਭਾਰਤੀ ਏਅਰਟੈਲ, ਆਈ.ਅੇੱਫ.ਬੀ. ਇੰਡਸਟਰੀਜ਼, ਨੋਕੀਆ ਸਲਿਊਸ਼ਨਜ਼ ਇੰਡੀਆ, ਮਦਰਸੰਨ ਸੂਮੀ ਸਿਸਟਮ ਜਿਹੀਆਂ ਨਾਮੀ ਕੰਪਨੀਆਂ ਨੇ ਕੈਂਪਸ ਪਲੇਸਮੈਂਟ ਲਈ ਸੀ.ਜੀ.ਸੀ. ਲਾਂਡਰਾਂ ਦੇ ਰਿਕਾਰਡ 920 ਵਿਦਿਆਰਥੀਆਂ ਦੀ ਚੋਣ ਕਰਕੇ ਸੰਸਥਾ ਦੇ ਮਿਆਰੀ ਵਿੱਦਿਅਕ ਪ੍ਰਬੰਧਾਂ ਦੀ ਪ੍ਰੋੜਤਾ ਕੀਤੀ ਹੈ।
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਾਲਜ ਦੇ ਪਲੇਸਮੈਂਟ ਸੈੱਲ ਦੀ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਵਾਸਤੇ ਪੁੱਜੀਆਂ ਉਕਤ ਬਹੁ-ਕੌਮੀ ਕੰਪਨੀਆਂ ਦੀ ਆਮਦ ਨੇ 2016-17 ਦੀ ਭਰਤੀ ਪ੍ਰਕਿਰਿਆ ਨੂੰ ਸੀ.ਜੀ.ਸੀ. ਲਾਂਡਰਾਂ ਲਈ ਹਮੇਸ਼ਾਂ ਵਾਸਤੇ ਯਾਦਗਾਰੀ ਬਣਾ ਦਿੱਤਾ ਹੈ। ਡਿਪਟੀ ਡਾਇਰੈਕਟਰ ਪਲੇਸਮੈਂਟ ਨੇ ਦੱਸਿਆ ਕਿ ਇਸ ਵਰ੍ਹੇ ਇੰਜੀਨੀਅਰਿੰਗ ਵਿਦਿਆਰਥੀਆਂ ਦਾ ਅੌਸਤਨ ਸਾਲਾਨਾ ਤਨਖਾਹ ਪੈਕੇਜ 5 ਲੱਖ ਰੁਪਏ ਤੋਂ ਵੱਧ ਰਿਹਾ ਜਦਕਿ ਚੁਣੇ ਗਏ ਵਿਦਿਆਰਥੀਆਂ ’ਚੋਂ ਜ਼ਿਆਦਾਤਰ ਵਿਦਿਆਰਥੀ ਮਲਟੀਪਲ ਆਫਰ ਲੈਟਰ ਪ੍ਰਾਪਤ ਕਰਨ ਵਿੱਚ ਸਫਲ ਰਹੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…