nabaz-e-punjab.com

ਐਮ.ਪੀ. ਚੰਦੂਮਾਜਰਾ ਨੇ ਪਿੰਡਾਂ ਵਿੱਚ ਵੰਡੇ ਪਾਣੀ ਵਾਲੇ ਟੈਂਕਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਵੈਸੇ ਤਾਂ ਪਾਣੀ ਦੀ ਮਹੱਤਤਾ ਹਮੇਸ਼ਾ ਰਹੀ ਹੈ ਪ੍ਰੰਤੂ ਹੁਣ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਤਾਂ ਜ਼ਿਆਦਾ ਹੀ ਹੈ ਕਿਉਂਕਿ ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਬਿਜਲੀ ਦੇ ਲੱਗ ਰਹੇ ਵੱਡੇ ਵੱਡੇ ਕੱਟ ਪਾਣੀ ਦੀ ਸਪਲਾਈ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਇਹ ਵਿਚਾਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਮੁਹਾਲੀ, ਖਰੜ ਅਤੇ ਚਮਕੌਰ ਸਾਹਿਬ ਦੇ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਵੰਡਣ ਮੌਕੇ ਪ੍ਰਗਟ ਕੀਤੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਬਿਜਲੀ ਦੇ ਕੱਟਾਂ ਕਾਰਨ ਪਿੰਡਾਂ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਭਾਵੇਂ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਪ੍ਰੰਤੂ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਿੰਡਾਂ ਵਿੱਚ ਟੈਂਕਰ ਵੰਡਣ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਤਾਰਾਪੁਰ, ਚਾਹੜਮਾਜਰਾ, ਤ੍ਰਿਪੜੀ, ਸੋਹਾਣਾ, ਮਾਣਕਪੁਰ ਕੱਲਰ ਅਤੇ ਵਜੀਦਪੁਰ ਪਿੰਡਾਂ ਵਿੱਚ ਟੈਂਕਰ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਜਿੰਮ ਪਾਰਕਾਂ ਨੂੰ ਵੀ ਉਤਸ਼ਾਹਿਤ ਕਰਨਗੇ।
ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਲਾਈਬ੍ਰੇਰੀਆਂ ਖੋਹਲਣੀਆਂ ਜਰੂਰੀ ਹਨ ਤਾਂ ਕਿ ਪੇੱਡੂ ਲੋਕਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਉਹਨਾਂ ਕਿਹਾ ਕਿ ਮੁਹਾਲੀ ਹਲਕੇ ਦੇ ਤਿੰਨ ਪਿੰਡਾਂ ਦੇ ਨਾਲ-ਨਾਲ ਥੇੜੀ ਅਤੇ ਘੜੂੰਆਂ ਵਿੱਚ ਵੀ ਲਾਈਬ੍ਰੇਰੀਆਂ ਖੋਲੀਆਂ ਗਈਆਂ ਹਨ ਤਾਂ ਕਿ ਪੇੱਡੂ ਲੋਕਾਂ ਨੂੰ ਵੀ ਚੰਗੀਆਂ ਕਿਤਾਬਾਂ ਪੜਨ ਨੂੰ ਮਿਲਣ। ਉਹਨਾਂ ਕਿਹਾ ਕਿ ਇਹਨਾਂ ਲਾਈਬ੍ਰੇਰੀਆਂ ਵਿੱਚ ਸਿੱਖ ਧਰਮ ਦੇ ਨਾਲ-ਨਾਲ ਹੋਰਨਾਂ ਧਰਮਾਂ ਬਾਰੇ ਵੀ ਕਿਤਾਬਾਂ ਰਖੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅੱਜ ਕੱਲ ਪਿੰਡਾਂ ਦੇ ਲੋਕ ਬਹਤ ਸਿਆਣੇ ਹਨ ਅਤੇ ਉਹ ਵੀ ਚੰਗੀਆਂ ਕਿਤਾਬਾਂ ਪੜ੍ਹਨਾ ਚਾਹੁੰਦੇ ਹਨ। ਲਾਈਬ੍ਰੇਰੀਆਂ ਵਿੱਚ ਬੈਠਣ ਦਾ ਪ੍ਰਬੰਧ ਵੀ ਹੋਵੇਗਾ।
ਉਹਨਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਲਾਈਬ੍ਰੇਰੀਆਂ ਖੋਲਣ ਲਈ ਥਾਂ ਨਹੀਂ ਹੈ, ਉੱਥੇ ਨਵੇਂ ਕਮਰਿਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਜਿਹਨਾਂ ਵਿੱਚ ਲਾਈਬ੍ਰੇਰੀਆਂ ਖੋਲੀਆਂ ਜਾਣਗੀਆਂ। ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਗਮਾਡਾ ਨੂੰ 1984 ਦੇ ਦੰਗਾ ਪੀੜਤਾਂ ਨਾਲ ਧੱਕਾ ਨਹੀਂ ਕਰਨ ਦਿਤਾ ਜਾਵੇਗਾ ਅਤੇ ਦੰਗਾ ਪੀੜਤਾਂ ਦੇ ਕੁਆਟਰਾਂ ਦਾ ਮਸਲਾ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ।
ਇਸ ਮੌਕੇ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ, ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਲੇਬਰਫੈੱਡ ਪੰਜਾਬ ਦੇ ਐਮ.ਡੀ., ਪਰਮਿੰਦਰ ਸਿੰਘ ਸੋਹਾਣਾ, ਸਰਬਜੀਤ ਸਿੰਘ ਕਾਦੀਮਾਜਰਾ, ਮਨਜੀਤ ਸਿੰਘ ਮੁੰਧੋ ਸੰਗਤੀਆਂ, ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜਮਲਕੀਤ ਸਿੰਘ ਖੱਟੜਾ, ਹਰਦੇਵ ਸਿੰਘ ਹਰਪਾਲਪੁਰ ਓ.ਐਸ.ਡੀ., ਦਿਲਬਾਗ ਸਿੰਘ ਮੀਆਂਪੁਰ ਪ੍ਰਧਾਨ ਐਸ.ਸੀ. ਵਿੰਗ, ਗੁਰਧਿਆਨ ਸਿੰਘ ਪ੍ਰਧਾਨ ਨਗਰ ਪੰਚਾਇਤ ਨਵਾਂ ਗਰਾਓਂ, ਗੁਰਮੁਖ ਸਿੰਘ ਸੋਹਲ ਪ੍ਰਧਾਨ ਬੀ.ਸੀ. ਵਿੰਗ, ਬੀਬੀ ਕੁਲਦੀਪ ਕੌਰ ਕੰਗ, ਕਮਲਜੀਤ ਸਿੰਘ ਰੂਬੀ, ਸੁਰਿੰਦਰ ਸਿੰਘ ਰੋਡਾ, ਪਰਮਿੰਦਰ ਸਿੰਘ ਤਸਿੰਬਲੀ, ਓਐਸਡੀ ਹਰਦੇਵ ਸਿੰਘ ਹਰਪਾਲਪੁਰ ਆਦਿ ਸਮੇਤ ਹੋਰ ਬਹੁਤ ਸਾਰੇ ਅਕਾਲੀ ਆਗੂ ਅਤੇ ਕੌਂਸਲਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…