nabaz-e-punjab.com

ਅਕਾਲੀ ਭਾਜਪਾ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ: ਜਗਮੋਹਨ ਕੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 23 ਜੁਲਾਈ:
ਕਾਂਗਰਸ ਪਾਰਟੀ ਲਈ ਰਾਜ ਸੱਤਾ ਦਾ ਸਫ਼ਰ ਬਹੁਤ ਹੀ ਚੁਣੌਤੀਆਂ ਭਰਿਆ ਹੈ, ਕਿਉਕਿ ਅਕਾਲੀ ਭਾਜਪਾ ਸਰਕਾਰ ਦੁਆਰਾ ਪਿਛਲੇ ਦਸ ਵਰਿਆਂ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਬੁਰੀ ਤਰ੍ਹਾਂ ਲੁੱਟਣ ਕਾਰਨ ਦੇਸ਼ ਦਾ ਨੰਬਰ ਵੰਨ ਸੂਬਾ ਪੰਜਾਬ ਹੁਣ ਬਹੁਤ ਪਿੱਛੇ ਰਹਿ ਗਿਆ ਹੈ, ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਦੂਰਅੰਦੇਸ਼ੀ ਸੋਚ ਨਾਲ ਵਿਕਾਸ ਅਤੇ ਖੁਸ਼ਹਾਲੀ ਦੇ ਕੀਤੇ ਸਮੁੱਚੇ ਵਾਅਦੇ ਪੂਰੇ ਕੀਤੇ ਜਾਣਗੇ। ਇਹ ਵਿਚਾਰ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਦੇਰ ਸ਼ਾਮ ਪਿੰਡ ਮਾਜਰੀ ਦੀ ਚੌਧਰੀ ਧਰਮਸ਼ਾਲਾ ਵਿਖੇ ਕਾਂਗਰਸੀ ਵਰਕਰਾਂ ਦੀ ਕੀਤੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਇਲਾਕੇ ਦੇ ਪਿੰਡਾਂ ਦੇ ਮੋਹਤਬਰਾਂ ਅਤੇ ਕਾਂਗਰਸੀ ਆਗੂਆਂ ਵੱਲੋਂ ਇਲਾਕੇ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਕੰਗ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਬਲਕਾਰ ਸਿੰਘ ਭੰਗੂ ਚੈਅਰਮੈਨ ਕਿਸਾਨ ਖੇਤ ਮਜ਼ਦੂਰ ਸੈਲ, ਰਾਣਾ ਕੁਸ਼ਲਪਾਲ ਪ੍ਰਧਾਨ ਯੂਥ ਕਾਂਗਰਸ, ਸਤਨਾਮ ਸਿੰਘ ਸੱਤਾ, ਰਣਜੀਤ ਸਿੰਘ ਦੁੱਲਵਾਂ, ਰਣਜੀਤ ਸਿੰਘ ਨਗਲੀਆਂ, ਅਮਰ ਸਿੰਘ ਸਰਪੰਚ ਮਾਜਰੀ, ਹਰਜੀਤ ਸਿੰਘ ਮਾਣਕਪੁਰ ਸ਼ਰੀਫ਼, ਰਣਧੀਰ ਸਿੰਘ ਸਾਬਕਾ ਸਰਪੰਚ ਫ਼ਤੇਪੁਰ, ਕਮਲਜੀਤ ਅਰੋੜਾ, ਹਰਕੀਰਤ ਸਿੰਘ ਸਰਪੰਚ ਵਜੀਦਪੁਰ, ਮਦਨ ਸਿੰਘ ਮਾਣਕਪੁਰ ਸ਼ਰੀਫ਼, ਗਿਆਨ ਸਿੰਘ ਘੰਢੋਲੀ, ਕਿਰਪਾਲ ਸਿੰਘ ਖਿਜਰਾਬਾਦ, ਮੀਹਾਂ ਗਿਰ ਸਰਪੰਚ ਚੰਦਪੁਰ, ਸੁਦਾਗਰ ਸਿੰਘ ਢੋਡੇਮਾਜਰਾ, ਭਾਗ ਸਿੰਘ ਸਾਬਕਾ ਸਰਪੰਚ, ਅਮਰਦੀਪ ਸਿੰਘ, ਭੁਪਿੰਦਰ ਸਿੰਘ ਭੰਗੂ, ਕਰਮਜੀਤ ਸਿੰਘ ਗਿੱਲ, ਬਲਵੀਰ ਸਿੰਘ ਮੰਗੀ ਖਿਜਰਾਬਾਦ, ਚਰਨਜੀਤ ਸਿੰਘ ਚੰਨੀ ਖਿਜਰਾਬਾਦ, ਤੇਜਵਿੰਦਰ ਸਿੰਘ ਰਾਣੀਮਾਜਰਾ, ਜਸਵਿੰਦਰ ਸਿੰਘ ਰਾਣੀਮਾਜਰਾ ਸਮੇਤ ਇਲਾਕੇ ਦੇ ਮੋਹਤਬਰ ਅਤੇ ਕਾਗਰਸੀ ਆਗੂ ਹਾਜਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…