Share on Facebook Share on Twitter Share on Google+ Share on Pinterest Share on Linkedin ਸੰਘਰਸ਼ ਕਮੇਟੀ ਨੇ ਸੈਕਟਰ-78 ਦੇ ਨਿਰਮਾਣ ਅਧੀਨ ਗੁਰਦੁਆਰਾ ਅਤੇ ਮੰਦਰ ਵਿੱਚ ਪੌਦੇ ਲਗਾਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ: ਇਥੋ ਦੇ ਨਵ ਨਿਰਮਾਣ ਸੈਕਟਰਾਂ ਦੇ ਪਲਾਟਾ ਦੀ ਪ੍ਰਾਪਤੀ ਅਤੇ ਵਿਕਾਸ ਲਈ ਸਾਲ 2004 ਤੋ ਸੰਘਰਸ ਕਰ ਰਹੀ ਸੈਕਟਰ 76-80 ਪਲਾਟ ਅਲਾਟਮੈਂਟ ਸੰਘਰਸ ਕਮੇਟੀ ਵੱਲੋ ਇਨ੍ਹਾਂ ਸੈਕਟਰਾਂ ਵਿੱਚ ਨਵੇੱ ਬੁੱਟੇ ਲਾਉਣ ਦਾ ਕੰਮ ਸੈਕਟਰ-78 ਦੇ ਨਿਰਮਾਣ ਅਧੀਨ ਗੁਰਦੁਆਰਾ ਅਤੇ ਮੰਦਿਰ ਵਿੱਚ ਬੁੱਟੇ ਲਗਾ ਕੇ ਸਰੂ ਕਰ ਦਿੱਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੰਘਰਸ ਕਮੇਟੀ ਦੇ ਚੇਅਰਮੈਨ ਸਮਾਜਸੇਵੀ ਪਰਮਦੀਪ ਸਿੰਘ ਭਬਾਤ, ਜਨਰਲ ਸਕੱਤਰ ਭੁਪਿੰਦਰ ਸਿੰਘ ਸੋਮਲ ਨੇ ਦੱਸਿਆਂ ਕਿ ਉਨ੍ਹਾਂ ਇਨ੍ਹਾਂ ਸੈਕਟਰਾ ਅਤੇ ਇਥੋ ਦੇ ਨਜਦੀਕੀ ਪਿੰਡਾ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਉਥੇ ਸਥਿਤ ਸਮਸਾਨ ਘਾਟਾ ਵਿੱਚ ਵੱਡੀ ਪੱਧਰ ਤੇ ਬੁੱਟੇ ਲਾਏ ਜਾਣਗੇ ਤਾ ਜੋ ਇਥੇ ਰਹਿ ਰਹੇ ਵਿਅਕਤੀ ਇਨ੍ਹਾਂ ਦੀ ਸਮੇੱ ਸਮੇੱ ਤੇ ਦੇਖ ਭਾਲ ਕਰਦੇ ਰਹਿੰਣ। ਇਨ੍ਹਾਂ ਬੁਟਿੱਆਂ ਵਿੱਚ ਜਿਆਦਾ ਤਰ ਬੁੱਟੇ ਰੋਜ ਮਰਾ ਦੀ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਜੜੀ ਬੁਟੀਆਂ ਦੇ ਹੋਣਗੇ। ਇਸ ਮੋਕੇ ਸੰਘਰਸ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਿਉਲ, ਸੈਕਟਰ 78 ਦੀ ਰੈਜੀਡੈਟ ਵੈਲਫੇਅਰ ਐਸੋਸੀੲੈਸਨ ਦੇ ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਬਾਜਵਾ, ਮੀਤ ਪ੍ਰਧਾਨ ਬਲਦੀਪ ਬਰਾੜ, ਸੈਕਟਰ 77 ਦੇ ਪ੍ਰਧਾਨ ਅਨੋਖ ਸਿੰਘ ਕਾਹਲੋ, ਚੌਧਰੀ ਨਰਿੰਦਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ, ਮੰਦਿਰ ਕਮੇਟੀ ਦੇ ਜਨਰਲ ਸਕੱਤਰ ਡੀ.ਪੀ.ਨੇਗੀ, ਲਾਭ ਸਿੰਘ, ਗੁਰਨਾਮ ਸਿੰਘ ਅੰਟਾਲ, ਹਰਬੰਸ ਸਿੰਘ ਸਿੱਧੂ, ਰਵਿੰਦਰ ਸਿੰਘ ਸੰਧੂ, ਸਨਦੀਪ ਸਰਮਾਂ, ਦਿਨੇਸ ਸਰਮਾ, ਗੁਰਸਰਨ ਸਿੰਘ, ਇੰਜੀਨਅਰ ਮੁਕੇਸ ਪੁਰੀ, ਸਰਵਣ ਸਿੰਘ ਅਟਾਲ ਹਾਜਰ ਸਨ। ਇਸ ਮੋਕੇ ਚਾਹ ਪਾਣੀ ਦਾ ਪ੍ਰਬੰਧ ਜਗਜੀਤ ਸਿੰਘ ਵੱਲੋ ਕੀਤਾ ਗਿਆਂ ਅਤੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਰਿਫਰੈਸਮੈਟ ਦਾ ਪ੍ਰਬੰਧ ਜਦੋ ਤੱਕ ਪੁਰੇ ਬੁੱਟੇ ਨਹੀ ਲੱਗ ਜਾਦੇ ਕਰਦੇ ਰਹਿੰਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ