nabaz-e-punjab.com

ਪੁਲੀਸ ਦੀ ਅੱਧੀ ਅਧੂਰੀ ਕਾਰਵਾਈ ਨਾਲ ਹੱਲ ਹੋਣ ਵਾਲੀ ਨਹੀਂ ਹੈ ਅਣਅਧਿਕਾਰਤ ਪੀਜੀ ਕੇਂਦਰਾਂ ਦੀ ਸਮੱਸਿਆ

ਗਮਾਡਾ, ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਸਾਂਝੀ ਟੀਮ ਬਣਾ ਕੇ ਕੀਤੀ ਜਾਵੇ ਕਾਰਵਾਈ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਲਗਾਤਾਰ ਵੱਧਦੀ ਜਾ ਰਹੀ ਅਣਅਧਿਕਾਰਤ ਪੀ ਜੀ ਕੇਂਦਰਾਂ ਦੀ ਸਮੱਸਿਆ ਦੇ ਹਲ ਲਈ ਪ੍ਰਸ਼ਾਸ਼ਨ ਵੱਲੋਂ ਕੋਈ ਠੋਸ ਨੀਤੀ ਅਖ਼ਤਿਆਰ ਨਾ ਕੀਤੇ ਜਾਣ ਕਾਰਨ ਅਤੇ ਪ੍ਰਸ਼ਾਸਨ ਦੇ ਵੱਖ ਵੱਖ ਮੰਗਾਂ ਵਿੱਚ ਲੋੜੀਂਦਾਂ ਤਾਲਮੇਲ ਨਾ ਹੋਣ ਕਾਰਨ ਇਹ ਸਮੱਸਿਆ ਹੋਰ ਵੀ ਵੱਧਦੀ ਜਾ ਰਹੀ ਹੈ ਅਤੇ ਥਾਂ ਥਾਂ ’ਤੇ ਖੁੱਲ੍ਹੇ ਇਹ ਅਣਅਧਿਕਾਰਤ ਪੀਜੀ ਕੇਂਦਰ ਆਮ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ।
ਸ਼ਹਿਰ ਵਿੱਚ ਚਲਦੇ ਇਹਨਾਂ ਅਣਅਧਿਕਾਰਤ ਪੀ ਜੀ ਕੇੱਦਰਾਂ ਵੱਲੋੱ ਨਾਂ ਤਾਂ ਗਮਾਡਾ ਵਿੱਚ ਲੋੜੀਂਦੀ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਅਤੇ ਨਾ ਹੀ ਇਹਨਾਂ ਵੱਲੋਂ ਆਪਣੇ ਕੋਲ ਰੱਖੇ ਜਾਂਦੇ ਪੀਜੀ ਨੌਜਵਾਨਾਂ (ਮੁੰਡੇ ਕੁੜੀਆਂ) ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਹੋਰ ਤਾਂ ਹੋਰ ਇਹਨਾਂ ਅਣਅਧਿਕਾਰਤ ਪੀਜੀ ਕੇਂਦਰਾਂ ਵੱਲੋਂ ਆਪਣੇ ਕੋਲ ਰੱਖੇ ਜਾਣ ਵਾਲੇ ਪੀਜੀ ਨੌਜਵਾਨਾਂ ਦੀ ਪੁਲੀਸ ਵੈਰੀਫੀਕੇਸ਼ਨ ਵੀ ਨਹੀਂ ਕਰਵਾਈ ਜਾਂਦੀ ਅਤੇ ਇਹ ਕੰਮ ਬਿਨਾਂ ਕਿਸੇ ਰਿਕਾਰਡ ਦੇ ਹੀ ਚੱਲ ਰਿਹਾ ਹੈ।
ਇਸ ਸਬੰਧੀ ਭਾਵੇਂ ਸਥਾਨਕ ਪੁਲੀਸ ਵਾਲੇ ਸਮੇਂ ਸਮੇਂ ਤੇ ਸ਼ਹਿਰ ਵਿੱਚ ਚਲਦੇ ਪੀਜੀ ਕੇਂਦਰਾਂ ਦੀ ਜਾਂਚ ਕੀਤੀ ਜਾਂਦੀ ਹੈ ਪ੍ਰੰਤੂ ਇਹ ਜਾਂਚ ਵੀ ਅੱਧੀ ਅਧੂਰੀ ਹੀ ਹੁੰਦੀ ਹੈ। ਪੁਲੀਸ ਦੀ ਇਹ ਜਾਂਚ ਪੀਜੀ ਕੇਂਦਰਾਂ ਦੀ ਤਲਾਸ਼ੀ ਤਕ ਹੀ ਸੀਮਿਤ ਰਹਿੰਦੀ ਹੈ। ਜਿਸ ਦੌਰਾਨ ਪੀਜੀ ਵਿੱਚ ਰਹਿਣ ਵਾਲੇ ਨੌਜਵਾਨਾਂ ਦੇ ਸਾਮਾਨ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਕਿਸੇ ਇਤਰਾਯੋਗ ਵਸਤੂ ਦੇ ਮਿਲਣ ਤੇ ਪੁਲੀਸ ਵੱਲੋੱ ਆਮ ਤੌਰ ਤੇ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਂਦਾ ਹੈ। ਇਸ ਦੌਰਾਨ ਪੁਲੀਸ ਵੱਲੋਂ ਨਾ ਤਾਂ ਪੀਜੀ ਕੇਂਦਰ ਦੀ ਰਜਿਸਟ੍ਰੇਸ਼ਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਨਾਂ ਇਸ ਵਾਸਤੇ ਗਮਾਡਾ ਦੇ ਕਿਸੇ ਅਧਿਕਾਰੀ ਨੇ ਨਾਲ ਲਿਆਂ ਜਾਂਦਾ ਹੈ। ਪੁਲੀਸ ਵੱਲੋਂ ਪੀ ਜੀ ਕੇੱਦਰਾਂ ਦੇ ਮਾਲਕਾਂ ਵੱਲੋਂ ਆਪਣੇ ਕੋਲ ਰਹਿਣ ਵਾਲੇ ਇਹਨਾਂ ਨੌਜਵਾਨਾਂ ਦੀ ਪੁਲੀਸ ਵੈਰੀਫਿਕੇਸ਼ਨ ਨਾ ਕਰਵਾਏ ਜਾਂਣ ਇਹਨਾਂ ਪੀਜੀ ਕੇੱਦਰਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਨਹੀੱ ਹੁੰਦੀ ਜਦੋੱਕਿ ਇਸ ਸਬੰਧੀ ਪੀ ਜੀ ਕੇੱਦਰਾਂ ਦੇ ਮਾਲਕਾਂ ਦੇ ਖਿਲਾਫ ਬਾਕਾਇਦਾ ਮਾਮਲੇ ਦਰਜ ਕੀਤੇ ਜਾਣੇ ਬਣਦੇ ਹਨ।
ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਇਸ ਸਬੰਧੀ ਕਹਿੰਦੇ ਹਨ ਕਿ ਅਣਅਧਿਕਾਰਤ ਪੀਜੀ ਕੇਂਦਰਾਂ ਦੀ ਇਸ ਸਮੱਸਿਆ ’ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਗਮਾਡਾ, ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਸਾਂਝੀਆਂ ਟੀਮਾਂ ਬਣਾ ਕੇ ਸ਼ਹਿਰ ਵਿੱਚ ਚਲਦੇ ਪੀ ਜੀ ਕੇੱਦਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਚਲਾਏ ਜਾ ਰਹੇ ਅਣਅਧਿਕਾਰਤ ਪੀ ਜੀ ਕੇੱਦਰਾਂ ਤੇ ਲਗਾਮ ਕਸੀ ਜਾਵੇ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਫੇਜ਼-7 ਦੀ ਇੱਕ ਕੋਠੀ ਵਿੱਚ ਪੁਲੀਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉੱਥੇ ਰਹਿੰਦੀਆਂ ਕੁੜੀਆਂ ਕੋਲੋਂ ਸ਼ਰਾਬ ਬਰਾਮਦ ਹੋਈ ਸੀ ਅਤੇ ਕੋਠੀ ਮਾਲਕ ਵੱਲੋੱ ਨਾ ਤਾਂ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਅਤੇ ਨਾ ਹੀ ਉਸ ਵੱਲੋੱ ਪੁਲੀਸ ਨੂੰ ਆਪਣੇ ਕੋਲ ਰਹਿੰਦੀਆਂ ਇਹਨਾਂ ਨੌਜਵਾਨ ਕੁੜੀਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰੰਤੂ ਉਸ ਦੇ ਖਿਲਾਫ ਕੁੱਝ ਵੀ ਨਹੀਂ ਹੋਇਆ ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਪੁਲੀਸ ਵੱਲੋੱ ਤਲਾਸ਼ੀ ਮੁਹਿੰਮ ਤੋੱ ਬਾਅਦ ਲੈ ਦੇ ਕੇ ਮਾਮਲਾ ਠੱਪ ਕਰ ਦਿੱਤਾ ਜਾਂਦਾ ਹੈ।
ਸ੍ਰੀ ਬੇਦੀ ਕਹਿੰਦੇ ਹਨ ਕਿ ਇਸ ਸਮੱਸਿਆ ਦੇ ਹੱਲ ਲਈ ਜਿੱਥੇ ਪ੍ਰਸ਼ਾਸ਼ਨ, ਗਮਾਡਾ ਅਤੇ ਪੁਲੀਸ ਵੱਲੋਂ ਸਾਂਝੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉੱਥੇ ਸ਼ਹਿਰ ਵਿੱਚ ਰਹਿੰਦੇ ਪੀ ਜੀ ਨੌਜਵਾਨਾਂ ਦੀਆਂ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਸਰਕਾਰ ਵੱਲੋੱ ਮੁੰਡਿਆਂ ਅਤੇ ਕੁੜੀਆਂ ਦੇ ਵੱਖਰੇ ਯੂਥ ਹੋਸਟਲ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…