nabaz-e-punjab.com

ਰਾਜਮਾਤਾ ਮੋਹਿੰਦਰ ਕੌਰ ਇੱਕ ਅਗਾਂਹਵਧੂ ਅੌਰਤ ਸਨ ਜੋ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣਾ ਚਾਹੁੰਦੀ ਸੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੁਲਾਈ:
ਸਵਰਗੀ ਰਾਜਮਾਤਾ ਮੋਹਿੰਦਰ ਕੌਰ ਇਕ ਅਗਾਂਹਵਧੂ ਅਤੇ ਬੜੇ ਉੱਚੇ ਵਿਚਾਰਾਂ ਵਾਲੀ ਅੌਰਤ ਸੀ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਸੀ। ਖੁਸ਼ਵੰਤ ਸਿੰਘ ਵੱਲੋਂ ਲਿਖੀ ਗਈ ਕੈਪਟਨ ਅਮਰਿੰਦਰ ਸਿੰਘ ਦੀ ਅਧਿਕਾਰਿਤ ਜੀਵਨੀ-ਦੀ ਪੀਪਲਜ਼ ਮਹਾਰਾਜਾ-ਵਿਚ ਸਵਰਗੀ ਰਾਜਮਾਤਾ ਦੇ ਸ਼ਬਦਾਂ ਨੂੰ ਅੰਕਿਤ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ, ‘‘ਇਹ ਮਹਾਰਾਜਾ ਅਤੇ ਮੇਰੀ ਇੱਛਾ ਸੀ ਕਿ ਸਾਡੇ ਬੱਚੇ ਵਧੀਆ ਸੰਭਵੀ ਸਿੱਖਿਆ ਪ੍ਰਾਪਤ ਕਰਨ।’’ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦੇ ਉਨ੍ਹਾ ਅੱਗੇ ਕਿਹਾ, ‘‘ ਮੈਂ ਇਹ ਮਹਿਸੂਸ ਕੀਤਾ ਕਿ ਛੋਟੀ ਉਮਰ ਵਿਚ ਬੋਡਿੰਗ ਸਕੂਲ ਵਿਚ ਜਾਣਾ ਯੁਵਰਾਜ ਲਈ ਬਹੁਤ ਮਹੱਤਵਪੂਰਨ ਸੀ। ਉਸ ਦੀਆਂ ਭੈਣਾਂ ਪਹਿਲਾਂ ਹੀ ਬੋਡਿੰਗ ਵਿਚ ਸਨ ਅਤੇ ਉਹ ਘਰ ਵਿਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ।
ਅਸਲ ਵਿਚ ਮੇਰਾ ਛੋਟਾ ਪੁੱਤਰ ਮਲਵਿੰਦਰ, ਅਮਰਿੰਦਰ ਨਾਲੋਂ ਵੀ ਘੱਟ ਉਮਰ ਵਿਚ ਹੀ ਬੋਡਿੰਗ ਵਿਚ ਚਲਾ ਗਿਆ ਸੀ ਇਸ ਕਰਕੇ ਉਹ ਇਕੱਲਾ ਘਰ ਵਿਚ ਢੁਕਵੇਂ ਢੰਗ ਨਾਲ ਨਹੀਂ ਰਹਿ ਸਕਦਾ ਸੀ ਕਿਉਂਕਿ ਸਾਰੇ ਬੱਚੇ ਚਲੇ ਗਏ ਸਨ।’’ ਦੋਵੇਂ ਰਾਜਮਾਤਾ ਅਤੇ ਮਹਾਰਾਜਾ ਇਹ ਮਹਿਸੂਸ ਕਰਦੇ ਸਨ ਕਿ ਸਿੱਖਿਆ ਨਾ ਕੇਵਲ ਵਿਕਾਸ ਅਤੇ ਪ੍ਰਗਤੀ ਲਈ ਮਹੱਤਵਪੂਰਨ ਹੈ ਸਗੋਂ ਕਿਸੇ ਦਾ ਚਰਿੱਤਰ ਤਰਾਸ਼ਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਵਿਅਕਤੀ ਜਿਹੜੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਦਾ ਹੈ ਉਹ ਉਸ ਦੇ ਨਾਲ ਜੀਵਨ ਭਰ ਨਿਭਦੀਆਂ ਹਨ। ਆਪਣੇ ਪਰਉਪਕਾਰੀ ਮੰਨ ਦੇ ਨਾਲ ਰਾਜਮਾਤਾ ਬਹੁਤ ਸਾਰੇ ਸਮਾਜਿਕ ਕਾਰਜਾਂ ਵਿਚ ਸਰਗਰਮ ਸਨ। ਆਜ਼ਾਦੀ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪੈਪਸੂ ਲਈ ਕੰਮ ਕੀਤਾ। ਇਹ ਇਕ ਅਜਿਹੀ ਜੱਥੇਬੰਦੀ ਸੀ ਜੋ ਦੇਸ਼ ਦੇ ਬਟਵਾਰੇ ਤੋਂ ਬਾਅਦ ਆਏ ਹਿਜਰਤੀਆਂ ਲਈ ਖੁਰਾਕ ਅਤੇ ਡਾਕਟਰੀ ਸਹਾਇਤਾ ਦੀ ਮਦਦ ਕਰਦੀ ਸੀ।
ਉਹ 1964 ਵਿੱਚ ਸਿਆਸਤ ਨਾਲ ਜੁੜੇ ਅਤੇ ਪਹਿਲੀ ਵਾਰ 1967 ਵਿੱਚ ਸੰਸਦ ਲਈ ਚੁਣੇ ਗਏ। ਉਨ੍ਹਾਂ ਦਾ ਪਰਿਵਾਰ 1971 ਵਿੱਚ ਨੀਦਰਲੈਂਡ ਚਲਾ ਗਿਆ। ਜਿਥੇ ਉਨ੍ਹਾਂ ਦੇ ਪਤੀ ਭਾਰਤੀ ਰਾਜਦੂਤ ਨਿਯੁਕਤ ਕੀਤੇ ਗਏ ਸਨ। ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਟਿਆਲਾ ਵਾਪਸ ਆਏ ਅਤੇ ਉਸ ਸਮੇਂ ਤੋਂ ਹੀ ਨਿਊ ਮੋਤੀ ਬਾਗ ਮਹਿਲ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਬਾਅਦ ਦੇ ਸਮੇਂ ਦੌਰਾਨ ਆਪਣਾ ਸਾਰਾ ਜੀਵਨ ਸਮਾਜਿਕ ਕਾਰਜਾਂ ਨੂੰ ਸਮਰਪਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…