nabaz-e-punjab.com

ਪੰਜਾਬ ਪੁਲੀਸ ਐਪ ਸਬੰਧੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 25 ਜੁਲਾਈ:
ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਵੱਲੋਂ ਇਲਾਕੇ ਨੂੰ ਨਸਾ ਮੁਕਤ ਕਰਨ ਲਈ ਮੁਹਿੰਮ ਆਰੰਭੀ ਮੁਹਿੰਮ ਤਹਿਤ ਡੀ.ਐਸ.ਪੀ ਅਮਰੋਜ ਸਿੰਘ ਦੀ ਦੇਖ-ਰੇਖ ਹੇਠ ਇੰਚਾਰਜ ਸਾਂਝ ਕੇਂਦਰ ਕੁਰਾਲੀ ਮੋਹਣ ਸਿੰਘ ਸਹਾਇਕ ਥਾਣੇਦਾਰ ਵੱਲੋਂ ਪਿੰਡ ਬੂਥਗੜ੍ਹ ਦੇ ਸਰਕਾਰੀ ਸਕੂਲ ਵਿਚ ਸਕੂਲੀ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੀਆਂ ਮੋਬਾਇਲ ਐਪ ਦੀ ਜਾਣਕਾਰੀ ਦੇਣ ਲਈ ਕੈਂਪ ਲਗਾਇਆ ਗਿਆ ।ਇਸ ਮੌਕੇ ਮੋਹਣ ਸਿੰਘ ਸਹਾਇਕ ਥਾਣੇਦਾਰ ਵੱਲੋਂ ਲੋਕਾਂ ਨੂੰ ਪੁਲਿਸ ਦੀਆਂ ਤਿੰਨ ਐਪ ਨੋ ਯੂਅਰ ਪੁਲਿਸ ਐਪ, ਪੀ.ਪੀ ਸਾਂਝ ਐਪ, ਸ਼ਕਤੀ ਪੁਲਿਸ ਐਪ ਫਾਰ ਵੂਮੇਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਐਪ ਤੇ ਜਾ ਕੇ ਤੁਸੀ ਕਿਸੇ ਵੀ ਗੁੰਮਸੁਦਗੀ ਦੀ ਡੀ.ਡੀ.ਆਰ ਦਰਜ ਕਰ ਸਕਦੇ ਹੋ, ਤੇ ਅਨਟਰੇਸ ਕਾਪੀ, ਪਾਸਪੋਰਟ ਦੀ ਸਥਿਤੀ, ਐਨ.ਓ.ਸੀ, ਪੀ.ਸੀ.ਸੀ, ਆਪਣੀ ਸਿਕਾਇਤ ਦੀ ਸਥਿਤੀ, ਅਨਕਲੇਮਡ ਵਹੀਕਲ, ਚੋਰੀ ਹੋਏ ਵਾਹਨ, ਗੁਆਚੇ ਵਿਅਕਤੀਆਂ ਦੀ ਲਿਸਟ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਮੌਕੇ ਗੁਰਬਿੰਦਰਪਾਲ ਸਿੰਘ ਮੁਖ ਅਧਿਆਪਕ ਵੱਲੋਂ ਸਾਂਝ ਕੇਂਦਰ ਦੇ ਉਪਰਾਲੇ ਦੀ ਸਲਾਘਾ ਕੀਤੀ । ਇਸ ਮੌਕੇ ਉਪਾਸਨਾ ਚੋਪੜਾ, ਸੁਰੀਨਾ ਰਾਏ, ਭੁਪਿੰਦਰ ਕੌਰ, ਸੰਦੀਪ ਕੌਰ, ਰਾਜਪਾਲ ਕੌਰ, ਦਿਲਬਰ ਸਿੰਘ, ਕੁਲਵੰਤ ਸਿੰਘ ਡੀ.ਪੀ, ਰਾਕੇਸ਼ ਬਾਲਾ, ਕੁਲਵਿੰਦਰ ਸਿੰਘ, ਵਿਸ਼ਾਲ ਕੁਮਾਰ, ਮਨਵੀਰ ਕੌਰ, ਕਮਲਦੀਪ ਕੌਰ, ਰੇਣੂ ਬਾਲਾ, ਸਰੋਜ ਬਾਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…