nabaz-e-punjab.com

ਸ੍ਰੀ ਪ੍ਰਾਚੀਨ ਸ਼ਿਵ ਸ਼ਕਤੀ\ਸ਼ਨੀ ਮੰਦਰ ਫੇਜ਼-9 ਵਿੱਚ 5 ਰੋਜ਼ਾ ਸ੍ਰੀ ਸ਼ਿਵ ਕਥਾ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਸ੍ਰੀ ਪ੍ਰਾਚੀਨ ਸ਼ਿਵ ਸ਼ਕਤੀ ਅਤੇ ਸ਼ਨੀ ਮੰਦਿਰ ਫੇਜ਼-9 ਮੁਹਾਲੀ ਦੁਆਰਾ ਮੰਦਿਰ ਪ੍ਰੀਸਰ ਵਿੱਚ ਪੰਜ ਦਿਨਾਂ ਸ਼੍ਰੀ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਜਿਸ ਦੇ ਦੂਜੇ ਦਿਨ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਕਾ ਸਾਧਵੀ ਸ਼ਵੇਤਾ ਭਾਰਤੀ ਨੇ ਕਿਹਾ ਕਿ ਜਦੋ ਬ੍ਰਹਮਾਂ ਜੀ ਨੇ ਸਤੀ ਦੇ ਪਿਤਾ ਦਕਸ਼ ਨੂੰ ਪਰਜਾਪਤੀ ਦੀ ਉੱਚ ਪਦਵੀ ਤੇ ਮਾਨਿਤ ਕੀਤਾ ਤਾਂ ਰਾਜਾ ਦਕਸ਼ ਹੰਕਾਰ ਦੇ ਭਾਵ ਨਾਲ ਭਰ ਗਿਆ। ਆਪਣੇ ਹੰਕਾਰ ਭਾਵ ਨੂੰ ਪੋਸ਼ਿਤ ਕਰਨ ਦੇ ਲਈ ਰਾਜਾ ਦਕਸ਼ ਨੇ ਵਿਸ਼ਾਲ ਯੱਗ ਦਾ ਆਯੋਜਨ ਕੀਤਾ ਉਸਨੇ ਸਤੀ ਅਤੇ ਮਹਾਂਦੇਵ ਜੀ ਨੂੰ ਛੱਡ ਕੇ ਸਾਰਿਆ ਨੂੰ ਯੱਗ ਤੇ ਬੁਲਾਇਆ। ਜਦੋਂ ਸਤੀ ਮਹਾਂਦੇਵ ਦੀ ਆਗਿਆ ਲੈ ਕੇ ਸ਼ਿਵ ਗਨਾ ਦੇ ਨਾਲ ਯੱਗ ’ਤੇ ਪਹੁੰਚੀ ਤਾਂ ਕਿਸੇ ਨੇ ਵੀ ਰਾਜਾ ਦਕਸ਼ ਦੇ ਡਰ ਨਾਲ ਉਸ ਦਾ ਮਾਣ ਸਮਾਨ ਨਹੀਂ ਕੀਤਾ।
ਯੱਗ ਵਿੱਚ ਜਦੋ ਮਹਾਂਦੇਵ ਦਾ ਕੋਈ ਵੀ ਹਿੱਸਾ ਨਹੀਂ ਕੱਢਇਆ ਤਾਂ ਸਤੀ ਜੀ ਨੇ ਮਹਾਦੇਵ ਜੀ ਦਾ ਅਪਮਾਨ ਜਾਨ ਕੇ ਯੱਗ ਅਗਨੀ ਵਿਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਪਰਜਾ ਪਤੀ ਦਕਸ਼ ਦਾ ਯੱਗ ਖੰਡਿਤ ਹੋ ਗਿਆ। ਸਾਧਵੀ ਨੇ ਕਿਹਾ ਕਿ ਜੀਵਨ ਵਿਚ ਹੰਕਾਰ ਭਾਵ ਨਾਲ ਕੀਤਾ ਪ੍ਰਤੇਕ ਕਰਮ ਸਦਾ ਹੀ ਅਸਫਲ ਰਹਿੰਦਾ ਹੈ। ਹੰਕਾਰ ਇਕ ਦੀਵਾਰ ਹੈ। ਜਿਸ ਦੇ ਕਾਰਨ ਜੀਵ ਆਤਮਾ ਅਤੇ ਪਰਮਾਤਮਾ ਦਾ ਮਿਲਨ ਸੰਭਵ ਨਹੀਂ ਹੋ ਸਕਦਾ। ਇਹ ਇਕ ਅਜਿਹਾ ਰੋਗ ਵੀ ਹੈ, ਜਿਸਦੇ ਕਾਰਨ ਮਨੁੱਖ ਨੂੰ ਯਮਦੂਤ ਦੀ ਮਾਰ ਵੀ ਸਹਿਨ ਕਰਨੀ ਪੈਦੀ ਹੈ। ਸੱਚੇ ਸੰਤ ਬ੍ਰਹਮ ਗਿਆਨ ਦੀ ਦੀਕਸ਼ਾ ਦੇ ਕੇ ਵਿਕਾਰਾ ਤੋਂ ਮੁਕਤ ਕਰ ਪਰਮਾਤਮਾ ਨਾਲ ਮਿਲਾਪ ਕਰਵਾ ਦੇਦੇਂ ਹਨ। ਇਸਦੇ ਨਾਲ ਹੀ ਭਜਨਾਂ ਅਤੇ ਚੌਪਾਈਆ ਦਾ ਗਾਇਨ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…