Share on Facebook Share on Twitter Share on Google+ Share on Pinterest Share on Linkedin ਐਜੂਸਟਾਰ ਆਦਰਸ਼ ਸਕੂਲ ਵਿੱਚ ‘ਕਾਰਗਿੱਲ ਦਿਵਸ’ ’ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਜੁਲਾਈ: ਇੱਥੋਂ ਦੇ ਨੇੜਲੇ ਪਿੰਡ ਕਾਲੇਵਾਲ ਦੇ ਐਜੂਸਟਾਰ ਆਦਰਸ਼ ਸਕੂਲ ਵਿੱਚ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ 1999 ਵਿੱਚ ਹੋਏ ਕਾਰਗਿਲ ਯੁੱਧ ਦੀ 18ਵੀਂ ਇਤਿਹਾਸਿਕ ਜਿੱਤ ਨੂੰ ਸਮਰਪਿਤ ਦੇ ਸੰਬੰਧ ਵਿੱਚ ਇੱਕ ਵਿਸ਼ੇਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਇਸ ਮੌਕੇ ਪ੍ਰਿੰਸੀਪਲ ਅਨੂ ਸ਼ਰਮਾ ਨੇ ‘ਅਮਰ ਜਵਾਨ ਜਯੋਤੀ’ ਜਗਾਉਂਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਿ.ੰ ਅਨੂ ਸ਼ਰਮਾ ਨੇ ਕਿਹਾ ਕਿ ਫੌਜ ਦੇ ਜਵਾਨਾਂ ਦੀ ਬਦੌਲਤ ਅਸੀਂ ਸਾਰੇ ਵਧੀਆ ਜੀਵਨ ਜੀਅ ਰਹੇ ਹਾਂ ਕਿਉਂਕਿ ਬਾਰਡਰ ਤੇ ਦੇਸ਼ ਦੀ ਸੁਰੱਖਿਆ ਕਰਦੇ ਹਨ ਅਤੇ ਵਿਰੋਧੀਆਂ ਖਿਲਾਫ ਜੰਗ ਦੌਰਾਨ ਸ਼ਹੀਦ ਹੋਣ ਤੋਂ ਕਦੇ ਵੀ ਫੌਜੀ ਪਿੱਛੇ ਨਹੀਂ ਹੱਟਦੇ ਜਿਸ ਕਾਰਨ ਅੱਜ ਸਾਰਾ ਦੇਸ਼ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਇਸ ਦਿਨ ਸਬੰਧੀ ਯਾਦ ਕਰਵਾਉਂਦੇ ਹੋਏ ਸ਼ਹੀਦਾਂ ਜਿਵੇਂ ਕੈਪਟਨ ਵਿਕਰਮ, ਕੈਪਟਨ ਅਨੁਜ ਨਾਈਅਰ, ਮੇਜਰ ਅਜੈ ਸਿੰਘ ਜਸਰੋਤੀਆਂ ਤੇ ਹੋਰ ਬਹੁਤ ਸਾਰੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਵਿਦਿਆਰਥੀਆਂ ਨੂੰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇੱਕ ਸ਼ਰਧਾਂਜਲੀ ਭਰਿਆ ਗੀਤ ਵੀ ਗਾਇਆ । ਇਸ ਸਭਾ ਦਾ ਆਯੋਜਨ ਅੱਠਵੀਂ ਜਮਾਤ ਦੀ ਇੰਚਾਰਜ ਅਧਿਆਪਕ ਰਮਨਦੀਪ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਕਾਰਗਿਲ ਨੂੰ ਯਾਦ ਤਾਜ਼ਾ ਕਰਵਾਉਂਦੇ ਪੋਸਟਰ ਵੀ ਬਣਾਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ