Share on Facebook Share on Twitter Share on Google+ Share on Pinterest Share on Linkedin ਕਾਂਗਰਸ ਆਗੂ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਰਾਜਮਾਤਾ ਮੋਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਮੋਹਿੰਦਰ ਕੌਰ (ਰਾਜਮਾਤਾ) ਨੂੰ ਪਬਲਿਕ ਕੋਆਰਡੀਨੇਟਰ ਸੈਲ ਪੰਜਾਬ ਦੇ ਚੇਅਮੈਨ ਕਮਲਜੀਤ ਚਾਵਲਾ ਦੀ ਅਗਵਾਈ ਵਿੱਚ ਆਗੂਆਂ ਵੱਲੋਂ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ। ਜਿਕਰਯੋਗ ਹੈ ਕਿ ਰਾਜਮਾਤਾ ਮਹਿੰਦਰ ਕੌਰ ਦੀਆਂ ਅਸਥੀਆਂ ਪਤਾਲਪੁਰੀ ਸ਼੍ਰੀ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਲਈ ਇੱਕ ਕਾਫਲਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਤੋਂ ਚੱਲਿਆ ਸੀ। ਜਿਸ ਦਾ ਰੂਟ ਬਕਾਇਦਾ ਕੁਰਾਲੀ ਤੋਂ ਹੋ ਕਿ ਜਾਣ ਦਾ ਸੀ ਪਰ ਅੱਜ ਪੈ ਰਹੀ ਬਾਰਿਸ਼ ਕਾਰਨ ਰੂਟ ਬਦਲਣਾ ਪਿਆ ਅਤੇ ਰਾਜਮਾਤਾ ਦੀਆਂ ਅਸਥੀਆਂ ਵਾਲਾ ਕਾਫਲਾ ਮੋਰਿੰਡਾ ਤੋਂ ਰੋਪੜ ਚਲਾ ਗਿਆ। ਰਾਜਮਾਤਾ ਦੀਆਂ ਅਸਥੀਆਂ ਦੇ ਕਾਫਲੇ ਨੂੰ ਮੁੱਖ ਰੱਖਦਿਆਂ ਕੁਰਾਲੀ ਤੋਂ ਰੋਪੜ ਤੱਕ ਸੜਕ ਕਿਨਾਰੇ ਪੁਲੀਸ ਕਰਮਚਾਰੀ ਬਕਾਇਦਾ ਰੂਪ ਵਿੱਚ ਤਿਆਰ ਬਰ ਤਿਆਰ ਖੜੇ ਸਨ ਤਾਂ ਜੋ ਟਰੈਫ਼ਿਕ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਪਰ ਰੂਟ ਬਦਲਣ ਦਾ ਪਤਾ ਲੱਗਦਿਆਂ ਕਾਂਗਰਸੀ ਆਗੂਆਂ ਨੇ ਕਮਲਜੀਤ ਚਾਵਲਾ ਦੇ ਗ੍ਰਹਿ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਰਾਜਮਾਤਾ ਦੇ ਤਸਵੀਰ ਅੱਗੇ ਸ਼ਰਧਾ ਦੇ ਫੁਲ ਭੇਂਟ ਕੀਤੇ। ਇਸ ਮੌਕੇ ਜਸਵਿੰਦਰ ਸਿੰਘ ਮੰਡ, ਜਗਤਾਰ ਸਿੰਘ ਗਿੱਲ, ਲਾਲ ਸਿੰਘ ਟੌਹੜਾ, ਹਿਮਾਂਸ਼ੂ ਧੀਮਾਨ, ਕਿਰਪਾਲ, ਵਿਸ਼ਾਲ ਰਾਣਾ, ਅਮਰੀਕ ਸਿੰਘ ਧੜਾਕ, ਗੋਰੂ ਦੀਕਸ਼ਤ, ਨਿਰਮਲ ਸਿੰਘ ਨੌਰਥ ਬੰਨਮਾਜਰਾ, ਸੁਮੰਤ ਪੁਰੀ, ਮਨਜੀਤ ਸਿੰਘ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ