Share on Facebook Share on Twitter Share on Google+ Share on Pinterest Share on Linkedin ਸਰਵੇਖਣ ਰਿਪੋਰਟ: ਭਾਰਤੀਆਂ ਵਿੱਚ ਪ੍ਰੋਟੀਨ ਦੀ ਘਾਟ ਦਾ ਪੱਧਰ ਚਿੰਤਾਜਨਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ: ਮੋਹਰੀ ਰਿਸਰਚ ਫਰਮ ਆਈਐਮਆਰਬੀ ਨੇ ਭਾਰਤੀਆਂ ਦੇ ’ਚ ਪ੍ਰੋਟੀਨ ਦੇ ਮਿਥਕਾਂ ਅਤੇ ਅੰਤਰ ਨੂੰ ਲੈ ਕੇ ਸਮਝ ’ਤੇ ਇੱਕ ਰਾਸ਼ਟਰ ਪੱਧਰੀ ਰਿਸਰਚ ਦੇ ਨਤੀਜੇ ਅੱਜ ਜਾਰੀ ਕੀਤੇ। ਇਸ ਰਿਸਰਚ ’ਚ ਪੂਰਬ, ਪੱਛਮ, ਉੱਤਰ ਅਤੇ ਦੱਖਣ ਖੇਤਰਾਂ ’ਚ 1800 ਲੋਕਾਂ ਕੋਲੋਂ ਪ੍ਰਤੀਕ੍ਰਿਆ ਲਈ ਗਈ। ਰਿਸਰਚ ’ਚ ਪ੍ਰੋਟੀਨ ਅਤੇ ਇਸਦੇ ਉਪਭੋਗ ਨੂੰ ਲੈ ਕੇ ਜਾਗਰੁਕਤਾ ਦੇ ਪੱਧਰਾਂ ’ਚ ਜਿਕਰਯੋਗ ਅੰਤਰ ਸਾਹਮਣੇ ਆਇਆ। ਲੋਕਾਂ ਵੱਲੋਂ ਆਪਣੀ ਸਿਹਤ ਲਾਭ ਦੇ ਲਈ ਗਿਣਾਏ ਗਏ ਪੋਸ਼ਕ ਤੱਤਾਂ ’ਚ ਪ੍ਰੋਟੀਨ ਦਾ ਅੌਸਤ ਸਭ ਤੋਂ ਜ਼ਿਆਦਾ 53 ਪ੍ਰਤੀਸ਼ਤ ਰਿਹਾ, ਜਦੋਂ ਕਿ ਕੈਲਸ਼ੀਅਮ ਦਾ 48 ਪ੍ਰਤੀਸ਼ਤ, ਵਿਟਾਮਿਨ ਦਾ 43 ਪ੍ਰਤੀਸ਼ਤ ਅਤੇ ਕਾਰਬੋਹਾਈਡ੍ਰੇਟਸ ਦਾ 32 ਪ੍ਰਤੀਸ਼ਤ ਰਿਹਾ। ਪ੍ਰੋਟੀਨ ਦੀ ਅਲਪਤਾ ਦੇ ਪ੍ਰਤੀਕੂਲ ਪ੍ਰਭਾਵ ਕੀ ਹਨ ਇਸਨੂੰ ਆਮ ਤੌਰ ’ਤੇ ਭਾਰਤੀ ਚੰਗੀ ਤਰ੍ਹਾਂ ਨਹੀਂ ਸਮਝਦੇ ਅਤੇ ਸਿਰਫ ਇੱਕ ਤਿਹਾਈ ਲੋਕਾਂ ਨੇ ਮੰਨਿਆ ਕਿ ਪ੍ਰੋਟੀਨ ਦੀ ਘਾਟ ਨਾਲ ਕਮਜ਼ੋਰੀ ਅਤੇ ਥਕਾਵਟ ਆ ਸਕਦੀ ਹੈ। ਇਸ ਰਿਸਰਚ ’ਚ ਇਹ ਸਮਝਣ ਦੇ ਲਈ ਕੀ ਕਿ ਭਾਰਤੀ ਲੋਕ ਆਪਣੇ ਦੈਨਿਕ ਭੋਜਨ ’ਚ ਨਿਰਧਾਰਿਤ ਮਾਤਰਾ ’ਚ ਪ੍ਰੋਟੀਨ ਲੈ ਰਹੇ ਹਨ, ਲੋਕਾਂ ਦੇ ਆਹਾਰ ਦੇ ਢਾਂਚੇ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਸ਼ਲੇਸ਼ਣ ’ਚ ਪਾਇਆ ਗਿਆ ਕਿ ਭਾਰਤੀਆਂ ’ਚ ਪ੍ਰੋਟੀਨ ਦੀ ਕਾਫੀ ਘਾਟ ਹੈ ਅਤੇ 73 ਪ੍ਰਤੀਸ਼ਤ ਭਾਰਤੀ ਪ੍ਰੋਟੀਨ ਦੀ ਘਾਟ ਵਾਲਾ ਭੋਜਨ ਲੈ ਰਹੇ ਹਨ। ਪ੍ਰੋਟੀਨ ਦੀ ਘਾਟ ਨੂੰ ਲੈ ਕੇ ਕੀਤੇ ਗਏ ਖੇਤਰ ਵਾਰ ਵਿਸ਼ਲੇਸ਼ਣ ’ਚ ਲਖਨਊ ਸਭ ਤੋਂ ਜ਼ਿਆਦਾ ਪ੍ਰੋਟੀਨ ਦੀ ਘਾਟ ਵਾਲਾ ਸ਼ਹਿਰ ਰਿਹਾ ਜਿੱਥੇ 90 ਪ੍ਰਤੀਸ਼ਤ ਲੋਕਾਂ ਦੇ ਆਹਾਰ ’ਚ ਪ੍ਰੋਟੀਨ ਦੀ ਕਮੀ ਪਾਈ ਗਈ। ਉੱਥੇ ਹੀ ਦੂਜੇ ਸਥਾਨ ’ਤੇ ਅਹਿਮਦਾਬਾਦ ਅਤੇ ਚੇਨੰਈ ਰਹੇ ਜਿੱਥੇ 84 ਪ੍ਰਤੀਸ਼ਤ ਲੋਕਾਂ ਦੇ ਭੋਜਨ ’ਚ ਪ੍ਰੋਟੀਨ ਦੀ ਘਾਟ ਪਾਈ ਗਈ। ਵਿਜੈਵਾੜਾ ’ਚ 72 ਪ੍ਰਤੀਸ਼ਤ, ਮੁੰਬਈ ’ਚ 70 ਪ੍ਰਤੀਸ਼ਤ ਲੋਕਾਂ ਦੇ ਭੋਜਨ ’ਚ ਪ੍ਰੋਟੀਨ ਦੀ ਘਾਟ ਰਹੀ। ਸਿਰਫ ਕਲਕੱਤਾ ’ਚ ਅੱਧੀ ਨਾਲੋਂ ਘੱਟ ਅਬਾਦੀ (43 ਪ੍ਰਤੀਸ਼ਤ) ਆਪਣੇ ਆਹਾਰ ’ਚ ਪ੍ਰੋਟੀਨ ਦੀ ਘੱਟ ਮਾਤਰਾ ਦਾ ਸਾਹਮਣਾ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ