Share on Facebook Share on Twitter Share on Google+ Share on Pinterest Share on Linkedin ਸਿਹਤ ਵਿਭਾਗ ਲੋੜਵੰਦਾਂ ਤੇ ਗਰੀਬਾਂ ਨੂੰ ਮੁਫ਼ਤ ਦੰਦ ਇੰਪਲਾਂਟੇਸ਼ਨ ਮੁਹੱਈਆ ਕਰਵਾਏਗਾ: ਬ੍ਰਹਮ ਮਹਿੰਦਰਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦੰਦ ਵਿਭਾਗ ਨੂੰ 40 ਨਵੀਆਂ ਦੰਦਾਂ ਦੇ ਇਲਾਜ਼ ਸਬੰਧੀ ਕੁਰਸੀਆਂ 80 ਦੰਦਾਂ ਦੀਆਂ ਐਕਸਰੇ ਮਸ਼ੀਨਾਂ, 100 ਆਓਕਲੇਵ ਦੇਣ ਦਾ ਐਲਾਨ, ਦੂਜੀ ਪੰਜਾਬ ਨੈਸ਼ਨਲ ਡੇਂਟਲ ਕਾਨਫਰੰਸ ਦਾ ਉਦਘਾਟਨ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜੁਲਾਈ: ਪੰਜਾਬ ਦੇ ਸਿਹਤ ਵਿਭਾਗ ਨੇ ਇੱਕ ਵੱਡਾ ਕਦਮ ਚੁੱਕਦਿਆਂ ਸੂਬੇ ਅੰਦਰ ਗਰੀਬਾਂ ਤੇ ਲੋੜਵੰਦਾਂ ਨੂੰ ਮੁਫ਼ਤ ਦੰਦ ਇੰਪਲਾਂਟੇਸ਼ਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਰਦਿਆਂ, ਸਿਹਤ, ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਸਬੰਧੀ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਲੋਕਾਂ ਲਈ ਮੀਲ ਪੱਥਰ ਸਾਬਤ ਹੋਵੇਗਾ। ਸ੍ਰੀ ਮਹਿੰਦਰਾ ਪੰਜਾਬ ਸਿਵਲ ਮੈਡੀਕਲ ਸਰਵਿਸੇਜ ਡੇਂਟਲ ਐਸੋਸੀਏਸ਼ਨ ਵੱਲੋਂ ਅਯੋਜਿਤ ਦੂਜੀ ਪੰਜਾਬ ਨੈਸ਼ਨਲ ਡੇਂਟਲ ਕਾਨਫਰੰਸ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪੰਜਾਬ ਅੰਦਰ ਪਬਲਿਕ ਕੇਅਰ ਸੰਸਥਾਨਾਂ ਲਈ 3.5 ਕਰੋੜ ਦੀ ਲਾਗਤ ਨਾਲ 40 ਨਵੀਆਂ ਦੰਦਾਂ ਦੇ ਇਲਾਜ ਸਬੰਧੀ ਕੁਰਸੀਆਂ, 80 ਦੰਦਾਂ ਦੀਆਂ ਐਕਸਰੇ ਮਸ਼ੀਨਾਂ, 100 ਆਟੋਕਲੇਵ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ 1 ਤੋਂ 15 ਨਵੰਬਰ ਤੇ 1 ਤੋਂ 15 ਫਰਵਰੀ ਤੱਕ 80 ਲੱਖ ਰੁਪਏ ਦੀ ਲਾਗਤ ਨਾਲ ਦੋ ਪੰਦਰਵਾੜਿਆਂ ਦਾ ਅਯੋਜਨ ਕੀਤਾ ਜਾਵੇਗਾ, ਜਿਨ੍ਹਾਂ ’ਚ 80 ਲੱਖ ਰੁਪਏ ਦੀ ਲਾਗਤ ਵਾਲੇ 5500 ਡੇਂਟਰ ਪੰਜਾਬ ਦੇ ਲੋਕਾਂ ਨੂੰ ਫ੍ਰੀ ਦਿੱਤੇ ਜਾਣਗੇ। ਕਾਨਫਰੰਸ ’ਚ ਉਦਘਾਟਨੀ ਭਾਸ਼ਣ ਦੌਰਾਨ ਸ੍ਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਸੂਬੇ ਅੰਦਰ ਇਸ ਤਰ੍ਹਾਂ ਦੇ ਵੱਡੇ ਪ੍ਰੋਗਰਾਮ ਦਾ ਅਯੋਜਨ ਬਹੁਤ ਹੀ ਮੁਸ਼ਕਿਲ ਕੋਸ਼ਿਸ਼ ਹੈ। ਪੰਜਾਬ ਸਿਵਲ ਮੈਡੀਕਲ ਸਰਵਿਸੇਜ (ਡੇਂਟਲ) ਅਗਾਂਹਵਧੂ ਸੋਚ ਰੱਖਦੀ ਹੈ, ਜਿਸ ’ਚ ਉਤਸਾਹੀ ਤੇ ਸਖ਼ਤ ਮਿਹਨਤ ਕਰਨ ਵਾਲੇ ਡੇਂਟਲ ਸਰਜਨ ਸ਼ਾਮਲ ਹਨ। ਸ੍ਰੀ ਮੋਹਿੰਦਰਾ ਨੇ ਕਿਹਾ ਕਿ ਸੂਬੇ ਦੀਆਂ ਓਰਲ ਹੈਲਥ ਸਰਵਿਸੇਜ ਸਾਡੇ ਦੇਸ਼ ਅੰਦਰ ਸੱਭ ਤੋਂ ਬੇਹਤਰ ਹਨ। ਜਿੱਥੇ ਕਈ ਸੂਬੇ ਜ਼ਿਲ੍ਹਾ ਪੱਧਰ ’ਤੇ ਬੇਸਿਕ ਡੇਂਟਲ ਕੇਅਰ ਉਪਲਬਧ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿਥੇ ਪ੍ਰਾਇਮਰੀ ਹੈਲਥ ਸੈਂਟਰਾਂ ’ਚ ਮੈਨਪਾਵਰ ਦੇ ਨਾਲ ਨਾਲ ਪੱਧਰੀ ਡੇਂਟਲ ਮੈਡੀਕਲ ਉਪਕਰਨ ਮੌਜ਼ੂਦ ਹਨ। ਇਸ ਲੜੀ ਹੇਠ 300 ਮਜ਼ਬੂਤ ਮੇਡੀਕਲ ਅਫਸਰਾਂ (ਡੇਂਟਲ) ਦੇ ਕੈਡਰਾਂ ਵੱਲੋਂ ਵੱਖ ਵੱਖ ਪ੍ਰੋਗਰਾਮਾਂ, ਜਿਵੇਂ ਨੈਸ਼ਨਨ ਓਰਲ ਹੈਲਥ ਪ੍ਰੋਗਰਾਮ, ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ, ਨੈਸ਼ਨਲ ਫਲੋਰਸਿਸ ਕੰਟਰੋਲ ਪ੍ਰੋਗਰਾਮ ਤੇ ਰਾਸ਼ਟਰੀ ਬੱਲ ਸਿਹਤ ਪ੍ਰੋਗਰਾਮ ਨੂੰ ਸੂਬੇ ਅੰਦਰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ। ਵਰਲਡ ਓਰਲ ਹੈਲਥ ਡੇਅ, ਨੋ ਤੰਬਾਕੂ ਡੇਅ ਮੌਕੇ ਅਯੋਜਨਾਂ, ਐਂਟੀ ਤੰਬਾਕੂ ਮੁਹਿਮਾਂ, ਕੈਂਸਰ ਜਾਗਰੂਕਤਾ ਪ੍ਰੋਗਰਾਮਾਂ, ਸਕੂਲ ਡੇਂਟਲ ਹੈਲਥ ਪ੍ਰੋਗਰਾਮਾਂ ਤੇ ਮੁਫਤ ਡੇਂਟਲ ਹੈਲਥ ਚੈਕਅਪ ਕੈਂਪਾਂ ਦਾ ਬੀਤੇ ਸਮੇਂ ਦੌਰਾਨ ਰੇਗੁਲਰ ਪੱਧਰ ’ਤੇ ਅਯੋਜਨ ਕੀਤਾ ਜਾ ਰਿਹਾ ਹੈ। ਸ਼ੱਕੀ ਮਰੀਜਾਂ ’ਚ ਓਰਲ ਕਸਰ ਦੀ ਪਛਾਣ ਤੇ ਉਨ੍ਹਾਂ ਦਾ ਉਚਿਤ ਇਲਾਜ਼, ਗਰਭਵਤੀ ਅੌਰਤਾਂ ਲਈ ਫ੍ਰੀ ਐਂਟਰੀ ਨਟਲ ਡੇਂਟਲ ਹੈਲਥ ਚੈਕਅਪ, 18 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਫ੍ਰੀ ਡੇਂਟਲ ਟ੍ਰੀਟਮੇਂਟ, ਸੂਬੇ ’ਚ ਕੰਮ ਕਰਦੇ 302 ਡੇਂਟਲ ਓ.ਪੀ.ਡੀ ਮੁਹੱਈਆ ਕਰਵਾਏ ਜਾ ਰਹੇ ਹਨ। ਕਾਨਫਰੰਸ ਦੇ ਆਰਗੇਨਾਈਜਿੰਗ ਚੇਅਰਪਰਸਨ ਡਾ. ਆਰ.ਐਸ ਮਾਨ, ਜਿਹੜੇ ਪੰਜਾਬ ਸਿਵਲ ਮੈਡੀਕਲ ਸਰਵਿਸੇਜ (ਡੇਂਟਲ) ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪੰਜਾਬ ਸਿਵਲ ਮੈਡੀਕਲ ਸਰਵਿਸੇਜ (ਡੇਂਟਲ) ਐਸੋਸੀਏਸ਼ਨ ਪੰਜਾਬ ਦੇ ਲੋਕਾਂ ਨੂੰ ਅਤਿ ਆਧੁਨਿਕ ਤੇ ਬੇਹਤਰ ਓਰਲ ਹੈਲਥ ਕੇਅਰ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕੇਡਰ ਵੱਲੋਂ ਅਜਿਹੇ ਪ੍ਰੋਗਰਾਮਾਂ ਦਾ ਰੈਗੂਲਰ ਪੱਧਰ ’ਤੇ ਅਯੋਜਨ ਕਰਨ ਦੀ ਵੀ ਇੱਛਾ ਪ੍ਰਗਟਾਈ। ਇਸ ਮੌਕੇ ਡਾਇਰੈਕਟਰ ਹੈਲਥ ਸਰਵਿਸੇਜ ਡਾ. ਰਾਜੀਵ ਭੱਲਾ, ਡਾਇਰੈਕਟਰ ਈ.ਐਸ.ਆਈ ਡਾ. ਰਾਜੇਸ਼ ਸ਼ਰਮਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ