Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਫੇਜ਼-6 ਦੀ ਸੁੰਨੀ ਕੋਠੀ ਵਿੱਚੋਂ ਸੋਨੇ ਦੇ ਗਹਿਣੇ ਅਤੇ ਐਲਈਡੀ ਚੋਰੀ ਫੇਜ਼-6 ਵਿੱਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ’ਤੇ ਤੁਰੰਤ ਕਾਬੂ ਪਾਏ ਪੁਲੀਸ: ਆਰ.ਪੀ. ਸ਼ਰਮਾ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ: ਸਥਾਨਕ ਫੇਜ਼-6 ਦੀ ਇੱਕ ਕੋਠੀ ਵਿੱਚ ਸੋਨੇ ਦੇ ਗਹਿਣੇ ਅਤੇ ਐਲ ਈ ਡੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼-6 ਵਿੱਚ ਸਥਿਤ ਕੋਠੀ ਨੰਬਰ 125 ਮਾਲਕ ਅਨਿਲ ਧਵਨ ਖੁਦ ਚੰਡੀਗੜ੍ਹ ਰਹਿੰਦੇ ਹਨ ਪਰ ਇਸ ਕੋਠੀ ਦੇ ਇੱਕ ਪੋਰਸ਼ਨ ਨੂੰ ਉਹਨਾਂ ਨੇ ਕਿਰਾਏ ਉੱਪਰ ਦਿਤਾ ਹੋਇਆ ਹੈ ਅਤੇ ਇੱਕ ਪੋਰਸ਼ਨ ਆਪਣੇ ਕੋਲ ਰੱਖ ਕੇ ਤਾਲਾ ਲਗਾਇਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇਸ ਕੋਠੀ ਦਾ ਕਿਰਾਏਦਾਰ ਪਰੀਤੋਸ਼ ਸੂਦ ਆਪਣੇ ਪਰਿਵਾਰ ਸਮੇਤ ਪਟਿਆਲਾ ਚਲਾ ਗਿਆ ਸੀ। ਜਦੋਂ ਉਹ ਅੱਜ ਵਾਪਸ ਆਏ ਤਾਂ ਵੇਖਿਆ ਕਿ ਕੋਠੀ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਹੋਇਆ ਸੀ। ਉਹਨਾਂ ਤੁਰੰਤ ਇਸਦੀ ਸੂਚਨਾ ਪੀਸੀਆਰ ਨੂੰ ਦਿੱਤੀ। ਕਿਰਾਏਦਾਰ ਪਰੀਤੋਸ਼ ਸੂਦ ਨੇ ਦਸਿਆ ਕਿ ਚੋਰ ਉਹਨਾਂ ਦੇ ਕਮਰੇ ਵਿੱਚੋਂ ਕਰੀਬ 3 ਲੱਖ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਜਦੋਂ ਕਿ ਕੋਠੀ ਮਾਲਕ ਦੇ ਕਮਰੇ ਵਿੱਚੋਂ ਐਲ ਈ ਡੀ ਚੋਰੀ ਹੋ ਗਈ ਹੈ ਅਤੇ ਇਸ ਕਮਰੇ ਵਿਚਲੀ ਅਲਮਾਰੀ ਦਾ ਤਾਲਾ ਟੁਟਿਆ ਹੋਇਆ ਸੀ। ਜਿਸ ਵਿੱਚੋਂ ਚੋਰੀ ਹੋਏ ਸਮਾਨ ਦਾ ਅਜੇ ਅੰਦਾਜਾ ਨਹੀਂ ਲਗਾਇਆ ਗਿਆ। ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮਿਉਂਸਪਲ ਕੌਂਸਲਰ ਆਰ.ਪੀ. ਸ਼ਰਮਾ ਨੇ ਕਿਹਾ ਕਿ ਫੇਜ਼-6 ਵਿੱਚ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਜਿਸ ਕਾਰਨ ਇਸ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਦੋ ਕੁ ਮਹੀਨੇ ਪਹਿਲਾਂ ਕੋਠੀ ਨੰਬਰ 309 ਵਿੱਚੋਂ ਕਾਰ ਦੇ ਚਾਰ ਟਾਇਰ ਚੋਰੀ ਹੋ ਗਏ ਸਨ। ਉਸ ਤੋਂ ਬਾਅਦ ਇਸ ਇਲਾਕੇ ਵਿੱਚੋਂ ਇੱਕ ਕਾਰ ਚੋਰੀ ਹੋ ਗਈ। ਇਸ ਤੋੱ ਬਾਅਦ ਇੱਕ ਸਕੂਲ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਬੈਗ ਹੀ ਚੋਰੀ ਹੋ ਗਏ। ਇਸ ਤੋੱ ਬਾਅਦ ਕੋਠੀ ਨੰਬਰ 306 ਵਿੱਚ ਕਾਰ ਦਾ ਸ਼ੀਸ਼ਾ ਤੋੜ ਦਿਤਾ ਗਿਆ ਪਰ ਕਾਰ ਚੋਰੀ ਹੋਣ ਤੋਂ ਬਚ ਗਈ। ਇਸ ਤੋਂ ਬਾਅਦ ਕੋਠੀ ਨੰਬਰ 169 ਵਿੱਚ ਚੋਰੀ ਹੋਈ। ਪਿਛਲੇ ਹਫਤੇ ਪਾਰਕ ਵਿੱਚ ਖੜੇ ਟਰੈਕਟਰ ਵਿੱਚੋੱ ਬੈਟਰੀ ਚੋਰੀ ਹੋ ਗਈ। ਕੁਝ ਦਿਨ ਪਹਿਲਾਂ ਹੀ ਇਸ ਇਲਾਕੇ ਵਿੱਚੋੱ ਮੋਟਰਸਾਈਕਲ ਵੀ ਚੋਰੀ ਹੋ ਗਿਆ ਸੀ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਆਏ ਦਿਨ ਚੋਰੀਆਂ ਹੋ ਰਹੀਆਂ ਹਨ ਪ੍ਰੰਤੂ ਇਹਨਾਂ ਵਾਰਦਾਤਾਂ ਤੇ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ। ਉਹਨਾਂ ਮੰਗ ਕੀਤੀ ਕਿ ਫੇਜ਼-6 ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਚੋਰੀ ਦੀਆਂ ਘਟਨਾਵਾਂ ਨਾ ਵਾਪਰ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ