Share on Facebook Share on Twitter Share on Google+ Share on Pinterest Share on Linkedin ਪਿੰਡ ਫਤਹਿਗੜ੍ਹ ਵਿੱਚ ਹੋਈ ਦੋਗਾਣਾ ਜੋੜੀ ਦੇ ਨਵੇਂ ਗੀਤ ‘ਬਿੱਲੀ ਅੱਖ’ ਦੀ ਸ਼ੂਟਿੰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 1 ਅਗਸਤ: ਪੰਜਾਬ ਦੀ ਉਘੀ ਦੋਗਾਣਾ ਜੋੜੀ ਅਮਰਜੀਤ ਬੈਨੀਪਾਲ ਅਤੇ ਬੀਬਾ ਬਲਜਿੰਦਰ ਸਿੱਧੂ ਦੇ ਨਵੇਂ ਆ ਰਹੇ ਗਾਣੇ ‘ਬਿੱਲੀ ਅੱਖ’ ਦੀ ਸ਼ੂਟਿੰਗ ਪਿੰਡ ਫਤਿਹਗੜ੍ਹ ਵਿਖੇ ‘ਮੇਜਰ ਦਾ ਵਿਹੜਾ’ ‘ਚ ਕੀਤੀ ਗਈ। ਇਸ ਦੌਰਾਨ ਸ਼ੂਟਿੰਗ ਦਾ ਉਦਘਾਟਨ ਉਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਨੇ ਕਰਦਿਆਂ ਕਿਹਾ ਕਿ ਪੰਜਾਬੀ ਵਿਰਸੇ ਨੂੰ ਯਾਦ ਰੱਖਣ ਲਈ ਦੋਗਾਣਾ ਗਾਇਕੀ ਸਹਾਈ ਸਿੱਧ ਹੁੰਦੀ ਹੈ ਜਿਸ ਲਈ ਉਨ੍ਹਾਂ ਗਾਇਕ ਅਮਰਜੀਤ ਬੈਨੀਪਾਲ ਅਤੇ ਬਲਜਿੰਦਰ ਸਿੱਧੂ ਦੇ ਨਵੇਂ ਗਾਣੇ ਦੀ ਸ਼ੂਟਿੰਗ ਕਰਨ ਲਈ ਸਾਥ ਦਿੱਤਾ। ਇਸ ਮੌਕੇ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਅਮਰਜੀਤ ਬੈਨੀਪਾਲ ਅਤੇ ਬਲਜਿੰਦਰ ਸਿੱਧੂ ਨੇ ਦੱਸਿਆ ਕਿ ਗੀਤ ‘ਬਿੱਲੀ ਅੱਖ’ ਵਿਚ ਪੰਜਾਬੀ ਸਭਿਆਚਾਰ ਦੀ ਝਲਕਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਜਿਸ ਵਿੱਚ ਵੰਗਾਂ, ਪੰਜਾਬੀ ਸੂਟ, ਪੰਜਾਬੀ ਵਿਰਸੇ ਦੇ ਪੁਰਾਤਨ ਅੰਗ, ਟਰੈਕਟਰ, ਘੋੜੇ ਗੇਟ ਵਿੱਚ ਵਿਖਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗੀਤ ਨੂੰ ਡਾਇਰੈਕਟਰ ਮਲਕੀਤ ਮਾਵੀ, ਮਿਊਜ਼ਿਕ ਸੰਜਨ ਮਿਊਜ਼ਿਕ, ਗੀਤਕਾਰ ਦੀਪ ਧੀਮਾਨ ਤਲਾਣੀਆਂ ਵੱਲੋਂ ਤਿਆਰ ਕੀਤਾ ਗਿਆ ਹੈ ਜਦੋਂ ਕਿ ਗਾਣੇ ਵਿਚ ਐਕਟਿੰਗ ਹਿੰਦੀ ਫ਼ਿਲਮਾਂ ਦੇ ਹੀਰੋ ‘ਗੁਰਤੇਜ ਤੇਜੀ’ ਅਤੇ ਐਕਟਰੈਸ ਸਿਵਾਨੀ ਅਤੇ ਮੁਸਕਾਨ ਵੱਲੋਂ ਰੋਲ ਅਦਾ ਕੀਤਾ ਗਿਆ। ਇਸ ਮੌਕੇ ਦਿਲਾਵਰ ਸਿੰਘ ਫੇਮ ‘ਕੈਲਾ ਬੁੜਾ’, ਭੁਪਿੰਦਰ ਸਿੰਘ ਮਾਵੀ, ਆਜ਼ਾਦ ਪੇਂਟਰ, ਮੰਗੀ ਮਹਿਰਮ, ਸੁਖਜਿੰਦਰ ਸਿੰਘ ਸੋਢੀ, ਗਗਨਦੀਪ ਸਿੰਘ, ਬਿੱਟੂ ਮਾਮੁਪੂਰ, ਗੁਰਦੀਪ ਮਹਿਤੋਂ, ਸੱੁਖ ਗਿੱਲ, ਸੁਖਵਿੰਦਰ ਪੰਛੀ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ