Share on Facebook Share on Twitter Share on Google+ Share on Pinterest Share on Linkedin ਸੁਪਰ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ (ਮਟੌਰ) ਦੀ ਚੋਣ ਵਿੱਚ ਹਿੰਦਪਾਲ ਸਿੰਘ ਨੂੰ ਪ੍ਰਧਾਨ ਚੁਣਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ: ਸੁਪਰ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਦੀ ਇੱਥੇ ਸਰਵਸਮੰਤੀ ਨਾਲ ਹੋਈ ਚੋਣ ਵਿੱਚ ਹਿੰਦਪਾਲ ਸਿੰਘ ਨੂੰ ਮਾਰਕੀਟ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋੱ ਪਹਿਲਾਂ ਜਸਵੀਰ ਸਿੰਘ ਮਾਰਕੀਟ ਦੇ ਪ੍ਰਧਾਨ ਸਨ। ਇਸ ਮੌਕੇ ਹਿੰਦਪਾਲ ਸਿੰਘ ਨੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਉਹਲਾਂ ਤੇ ਪ੍ਰਗਟਾਏ ਭਰੋਸੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ ਅਤੇ ਬਹੁਤ ਵਾਰ ਮਿਲਣ ਅਤੇ ਅਰਜ਼ੀਆਂ ਭੇਜਣ ਤੋਂ ਬਾਅਦ ਵੀ ਮੌਜੂਦਾ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਮਾਰਕੀਟ ਦੇ ਸਾਹਮਣੇ ਕੂੜੇ ਦਾ ਵੱਡਾ ਢੇਰ ਲਗਿਆ ਹੋਇਆ ਹੈ ਅਤੇ ਮਟੌਰ ਪਿੰਡ ਦੇ ਡੰਗਰਾਂ ਦਾ ਸਾਰਾ ਗੋਹਾ ਮਾਰਕੀਟ ਦੇ ਸਾਮਣੇ ਸੁਟਿਆ ਜਾਂਦਾ ਹੈ, ਜਿਸ ਕਰਕੇ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਮਾਰਕੀਟ ਦੇ ਦੁਕਾਨਦਾਰਾਂ ਦਾ ਵਫਦ ਲੈ ਕੇ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚ ਕਰਨਗੇ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੁਰਜੋਰ ਯਤਨ ਕਰਣਗੇ। ਇਸ ਮੌਕੇ ਗੁਰਕਿਰਪਾਲ ਸਿੰਘ ਮਾਨ ਜਸਵੀਰ ਸਿੰਘ, ਬਲਜੀਤ ਸਿੰਘ ਗਾਹਲਾ, ਇਕਬਾਲ ਸਿੰਘ ਜੋਸਨ, ਸੁਰੇਸ਼ ਕੁਮਾਰ ਜੈਨ, ਲਲਿਤ ਕੁਮਾਰ, ਗਿਆਨ ਸਿੰਘ, ਦੇਵ ਰਾਜ, ਜਸਪ੍ਰੀਤ ਸਿੰਘ, ਨਵੀਨ ਗੁਪਤਾ, ਸਰੀਫ ਅਹਿਮਦ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ