nabaz-e-punjab.com

ਸਵਰਾਜ ਇਨਕਲੇਵ ਵਿਖੇ ਧੂਮ ਧੜੱਕੇ ਨਾਲ ਮਨਾਇਆ ਤੀਆਂ ਦਾ ਤਿਉਹਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਅਗਸਤ:
ਸਵਰਾਜ ਇਨਕਲੇਵ ਰੈਜੀਡੈਂਟ ਵੈਲਫੇਅਰ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਸਵਰਾਜ ਇਨਕਲੇਵ ਨਿੱਝਰ-ਛੱਜੂ ਮਾਜਰਾ ਵਿੱਚ ਤੀਆਂ ਦਾ ਤਿਉਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਵਾਰਡ ਨੰਬਰ 13 ਤੋਂ ਕੌਂਸਲਰ ਬੀਬੀ ਜਸਵੀਰ ਕੌਰ ਨੇ ਕੀਤੀ। ਇਸ ਮੌਕੇ ਬੀਬੀਆਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਖੂਬ ਮਨੋਰੰਜਨ ਕੀਤਾ।
ਇਸ ਮੌਕੇ ਬੋਲਦਿਆਂ ਸ੍ਰੀਮਤੀ ਅੰਜੂ ਚੰਦਰ ਨੇ ਅਖਿਆ ਕਿ ਤੀਆਂ ਦਾ ਤਿਉਹਾਰ ਪੰਜਾਬੀ ਵਿਰਸੇ ਅਤੇ ਸੱਭਿਅਤਾ ਦਾ ਅਨਖਿੜਵਾਂ ਅੰਗ ਹੈ। ਉਹਨਾਂ ਕਿਹਾ ਕਿ 80ਵੇੱ ਦਸ਼ਕ ਤੋੱ ਪਹਿਲਾਂ ਪਿੰਡਾਂ ਅੰਦਰ ਸਾਉਣ ਦੇ ਮਹੀਨੇ ਵਿੱਚ ਤੀਆਂ ਪੁਰਾ ਮਹੀਨਾ ਮਨਾਈਆਂ ਜਾਂਦੀਆਂ ਸਨ। ਜਦੋੱ ਵਿਆਹੀਆਂ ਲੜਕੀਆਂ ਆਪਣੇ ਸਹੁਰਿਆਂ ਤੋਂ ਪੇਕੇ ਆਉਦੀਆਂ ਤਾਂ ਉਹ ਹੋਰਨਾਂ ਪਿੰਡ ਦੀਆਂ ਅੋਰਤਾਂ ਨਾਲ ਮਿਲਕੇ ਪਿੱਪਲ ਅਤੇ ਬੋਹੜ ਵਰਗੇ ਪੁਰਾਣੇ ਦਰਖਤਾਂ ਤੇ ਪੀਘਾਂ ਝੂਟਦੀਆਂ ਤੇ ਗਿੱਧਾ ਪਾਕੇ ਮਨੋਰੰਜਨ ਕਰਦੀਆਂ ਸਨ। ਪਰੰਤੂ ਹੁਣ ਸ਼ੋਸ਼ਲ ਮੀਡੀਆ ਅਤੇ ਮਨੋਰੰਜਨ ਦੇ ਸਾਧਨ ਜਿਆਦਾ ਹੋਣ ਆਪਸੀ ਭਾਈਚਾਰੇ ਵਿਚ ਆਈ ਗਿਰਾਵਟ ਅਤੇ ਸਮੇੱ ਦੀ ਘਾਟ ਕਾਰਨ ਇਹ ਤਿਉਹਾਰ ਫਿੱਕਾ ਪੈ ਗਿਆ ਹੈ।
ਇਸ ਮੌਕੇ ਬੀਬੀ ਸੁਨੀਤਾ ਸ਼ਰਮਾ ਅਤੇ ਬਲਜੀਤ ਕੌਰ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਨੌਜਵਾਨ ਪੀੜੀ ਨੂੰ ਆਪਣੇ ਸਭਿਆਚਾਰ ਤੋੱ ਜਾਣੂ ਕਰਵਾਉਣ ਲਈ ਉਨਾਂ ਵੱਲੋੱ ਹਰ ਸਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋੱ ਇਲਾਵਾ ਰੀਨਾ ਦੁਆ, ਕੁਸਮ ਰਾਣਾ, ਨੀਲਮ, ਉਸ਼ਾ ਬਾਲੀ, ਰੇਨੂ, ਅਮਿਤ ਸ਼ਰਮਾ, ਸਰੋਜ, ਸੰਤੋਸ਼ ਰੋਹੇਲਾ, ਮਮਤਾ, ਸਰੀਤਾ, ਸਵਿਤਾ, ਰਿਕੂੰ, ਪ੍ਰਿਅੰਕਾ, ਕੰਚਨ ਠਾਕੁਰ, ਸਰੋਜ ਲਾਡੀ, ਜੈਸਮੀਨ, ਰੇਨੂੰ, ਇੰਦੂ, ਅੰਜੂ, ਅੰਨੂ ਵਰਮਾ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…