Share on Facebook Share on Twitter Share on Google+ Share on Pinterest Share on Linkedin ਮਾਤਾ ਚੰਦਕਾ ਦੇਵੀ ਮੇਲੇ ਨੂੰ ਸਮਰਪਿਤ ਪਿੰਡ ਸ਼ਕਰੂਲਾਂਪੁਰ ਵਿੱਚ ਕਰਵਾਇਆ ਕੁਸ਼ਤੀ ਦੰਗਲ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਅਗਸਤ: ਖਰੜ ਦੇ ਨੇੜਲੇ ਪਿੰਡ ਸ਼ਕਰੂਲਾਂਪੁਰ ਵਿਖੇ ਮਾਤਾ ਚੰਦਕਾ ਦੇਵੀ ਮੇਲੇ ਦੇ ਸਬੰਧ ਵਿਚ ਹਰ ਸਾਲ ਕਲੱਬ ਅਤੇ ਪੰਚਾਇਤ ਤੇ ਮੇਲਾ ਕਮੇਟੀ ਵਲੋਂ ਕਰਵਾਏ ਜਾਂਦੇ ਕੁਸ਼ਤੀ ਦੰਗਲ ਵਿਚ ਝੰਡੀ ਦੀ ਕੁਸ਼ਤੀ ਰਾਜਾ ਬਲਾੜੀ ਨੇ ਜਿੱਤੀ ਤੇ ਕਾਲਾ ਚਮਕੌਰ ਸਾਹਿਬ ਸੈਕਿੰਡ ਰਿਹਾ। ਦੂਸਰੀ ਝੰਡੀ ਦੀ ਕੁਸ਼ਤੀ ਵਿਚ ਸੁੱਖਾ ਵਜ਼ੀਦਪੁਰ ਤੇ ਅਮਰਜੀਤ ਚੰਡੀਗੜ੍ਹ ਵਿੱਚ ਬਰਾਬਰ ਰਹੀ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਾਸਟਰ ਪ੍ਰੇਮ ਸਿੰਘ ਖਰੜ, ਸੰਜੀਵ ਕੁਮਾਰ ਰੂਬੀ ਨੇ ਹਾਜ਼ਰੀ ਲਗਵਾਈ ਅਤੇ ਮੇਲਾ ਕਮੇਟੀ ਨੂੰ 11 ਹਜ਼ਾਰ ਰੁਪਏ ਅਤੇ ਜਗਰਾਣ ਲਈ 21000 ਰੁਪਏ ਦਿੱਤੇ। ਇਸ ਮੌਕੇ ਸ੍ਰੀ ਸੰਜੀਵ ਰੂਬੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਬੇਹੱਦ ਜ਼ਰੂਰੀ ਹੋ ਗਿਆ ਹੈ ਕਿਉਂਕਿ ਖੇਡਾਂ ਜਿੱਥੇ ਮਨੁੱਖ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਉਥੇ ਆਪਸੀ ਭਾਈਚਾਰਕ ਸਾਂਝ ਵੀ ਬਣੀ ਰਹਿੰਦੀ ਹੈ ਅਤੇ ਪਿੰਡਾਂ ਵਿੱਚ ਖੁਸ਼ੀਆਂ ਖੇੜ੍ਹਿਆਂ ਦੇ ਮੌਕਿਆਂ ਨਾਲ ਏਕਤਾ ਬਣੀ ਰਹਿੰਦੀ ਹੈ। ਮਨਵਿੰਦਰ ਸਿੰਘ ਸੋਨੂੰ, ਅਮਰੀਕ ਸਿੰਘ ਪੰਚ, ਹਰਜਿੰਦਰ ਸਿੰਘ, ਕਰਮਜੀਤ ਸਿੰਘ, ਪ੍ਰਭਜੋਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ, ਸਮੇਤ ਭਾਰੀ ਗਿਣਤੀ ਵਿਚ ਪਿੰਡ ਨਿਵਾਸੀ ਅਤੇ ਦਰਸ਼ਕ ਹਾਜ਼ਰ ਸਨ। ਇਹ ਜਾਣਕਾਰੀ ਸੁਰਿੰਦਰ ਸਿੰਘ ਬੱਬੀ ਵੱਲੋਂ ਦਿੱਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ