nabaz-e-punjab.com

ਮਾਈਕਰੋਸੌਫਟ ਵੱਲੋਂ ਪੰਜਾਬ ਵਿੱਚ ਰੌਸ਼ਨੀ, ਮੋਬਾਈਲ ਚਾਰਜਿੰਗ, ਇੰਟਰਨੈਟ ਸੰਪਰਕ ਲਈ ਸੌਰ ਊਰਜਾ ਯੰਤਰਾਂ ਦੀ ਪੇਸ਼ਕਸ਼

ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੋਜੈਕਟ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਆਪਣੇ ਪ੍ਰਮੁੱਖ ਸਕੱਤਰ ਅਤੇ ਪੇਡਾ ਨੂੰ ਨਿਰਦੇਸ਼

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਅਗਸਤ:
ਮਾਈਕਰੋਸੌਫਟ ਨੇ ਪੰਜਾਬ ਵਿੱਚ ਰੌਸ਼ਨੀ, ਮੋਬਾਈਲ ਚਾਰਜਿੰਗ ਅਤੇ ਇੰਟਰਨੈਟ ਸੰਪਰਕ ਦੇ ਲਈ ਸੌਰ ਊਰਜਾ ਪੋਟੇਬਲ ਸਾਇਲੈਂਡਰ-ਹੈਡ-ਸਰਵਿਸ ਯੰਤਰ ਮੁਹੱਈਆ ਕਰਾਉਣ ਵਿੱਚ ਭਾਰੀ ਦਿਲਚਸਪੀ ਵਿਖਾਈ ਹੈ ਜੋ ਕਿ ਬਹੁਤ ਜ਼ਿਆਦਾ ਕਫਾਇਤੀ ਹੈ ਅਤੇ ਇਸ ਸਬੰਧ ਵਿੱਚ ਸੂਬੇ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ। ਮਾਈਕਰੋਸੌਫਟ ਅਤੇ ਵੈਰੀਅੋਨ ਗਲੋਬਲ ਹੋਲਡਿੰਗਜ਼ ਦਾ ਇਕ ਸਾਂਝਾ ਵਫਦ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਅਤੇ ਉਪਰੋਕਤ ਯੰਤਰਾਂ ਨੂੰ ਸੂਬੇ ਵਿੱਚ ਬੜ੍ਹਾਵਾ ਦੇਣ ਲਈ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਵਿਚਾਰ-ਵਟਾਂਦਰਾ ਕੀਤਾ ਜਿਨ੍ਹਾਂ ਨੂੰ ਇਕ ਛੱਜੇ (ਟੈਬਲੇਟ) ਨਾਲ ਜੋੜਿਆ ਜਾਵੇਗਾ। ਸਿੱਖਿਆ ਅਤੇ ਖੇਤੀਬਾੜੀ ਸਣੇ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਦੇ ਵਾਸਤੇ ਇਹ ਯੰਤਰ ਕੰਪਨੀਆਂ ਵੱਲੋਂ ਮੁਹੱਈਆ ਕਰਾਏ ਜਾਣਗੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੋਵਾਂ ਕੰਪਨੀਆਂ ਨਾਲ ਮਿਲ ਕੇ ਇਕ ਗਰੁੱਪ ਦਾ ਗਠਨ ਕਰੇ ਤਾਂ ਜੋ ਸੂਬੇ ਵਿੱਚ ਅਜਿਹੇ ਯੰਤਰਾਂ ਦੀ ਵਰਤੋਂ ਅਤੇ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਸਕੇ। ਮੀਟਿੰਗ ਦੌਰਾਨ ਐਨਰਜੀ ਅਸੈਸ ਇਨੀਸ਼ਿਏਟਿਵ ਮਾਈਕਰੋਸੌਫਟ ਦੇ ਡਾਇਰੈਕਟਰ ਕੇਵਿਨ ਕੌਂਨਲੀ ਨੇ ਵਾਜ਼ਬ ਦਰਾਂ ਵਾਲੇ ਇੰਟਰਨੈਟ ਸੰਪਰਕ ਮੁਹੱਈਆ ਕਰਾਉਣ ਲਈ ਆਪਣੇ ਤਜਰਬੇ ਸਾਂਝੇ ਕੀਤੇ। ਵੈਰੀਅੋਨ ਦੇ ਸੀ.ਈ.ਓ. ਟਿਮ ਕੋਨਡੋਨ ਨੇ ਇਸ ਸਬੰਧ ਵਿਚ ਵਿਸਤ੍ਰਿਤ ਪੇਸ਼ਕਾਰੀ ਕੀਤੀ ਅਤੇ ਵੈਰੀਅੋਨ ਸਾਇਲੈਂਡਰ-ਹੈਡ-ਸੈਕਟਰ (ਸੀਐਚਐਸ) ਸਰਵਿਸ ਦਾ ਪ੍ਰਦਰਸ਼ਨ ਕੀਤਾ ਜੋ ਰੋਸ਼ਨੀ ਅਤੇ ਮੋਬਾਈਲ ਫੋਨ ਚਾਰਜਿੰਗ ਨਾਲ ਸਬੰਧਤ ਸੀ। ਉਨ੍ਹਾਂ ਮੀਟਿੰਗ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਆਪਣੇ ਕਾਰਜ ਇਤਿਹਾਸ ਨੂੰ ਸਿੱਧ ਕੀਤਾ ਹੈ ਅਤੇ ਇਹ ਇੰਟਰਨੈਟ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਉੱਤੇ ਸੌਰ ਊਰਜਾ ਪੈਨਲ ਲਾਉਣ ਲਈ ਜਾਣੀ ਜਾਂਦੀ ਹੈ ਜਿਨ੍ਹਾਂ ਦੀ ਸਮਰਥਾ 1 ਕਿਲੋਵਾਟ ਤੋਂ 100 ਕਿਲੋਵਾਟ ਦੇ ਵਿਚਕਾਰ ਹੈ।
ਸ੍ਰੀ ਕੋਨਡੋਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਘਰਾਂ ਵਿਚ ਲੱਗਣ ਵਾਲੀ ਸੌਰ ਊਰਜਾ ਪ੍ਰਣਾਲੀ ਸਥਾਪਤ ਕਰਨ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਦੇ 1 ਲੱਖ ਸਿਸਟਮ ਲਾਏ ਗਏ ਹਨ ਅਤੇ ਭਾਰਤ ਵਿਚ 80 ਹਜ਼ਾਰ ਸੋਲਰ ਸਟਰੀਟ ਲਾਈਟਾਂ ਪਹਿਲਾਂ ਹੀ ਲਾਈਆਂ ਜਾ ਚੁੱਕੀਆਂ ਹਨ। ਇਸ ਗਰੁੱਪ ਨੇ ਸਾਲ 2020 ਦੇ ਆਖਿਰ ਤੱਕ 20 ਲੱਖ ਸੋਲਰ ਹੋਮ ਸਿਸਟਮ ਲਾਉਣ ਦਾ ਟੀਚਾ ਮਿਥਿਆ ਹੈ। ਸ੍ਰੀ ਕੋਨਡੋਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਆਸਾਮ, ਬਿਹਾਰ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਹਰਿਆਣਾ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ 12 ਸੂਬਿਆਂ ਵਿਚ ਸੌਰ ਊਰਜਾ ਦੀ ਸਪਲਾਈ ਲਈ ਸਰਗਰਮੀ ਨਾਲ ਲੱਗੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੇਡਾ ਦੇ ਸੀ.ਈ.ਓ ਨੂੰ ਆਖਿਆ ਹੈ ਕਿ ਉਹ ਇਸ ਸਬੰਧੀ ਇਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਲਈ ਵੈਰੀਅੋਨ ਅਤੇ ਮਾਈਕਰੋਸੌਫਟ ਨਾਲ ਤਾਲਮੇਲ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਇਹ ਪ੍ਰੋਜੈਕਟ ਖਾਸ ਤੌਰ ’ਤੇ ਗਰੀਬ ਬਸਤੀਆਂ ਵਿਚ ਸ਼ੁਰੂ ਕਰਨ ਲਈ ਕਿਹਾ ਹੈ ਜਿਥੇ ਕਿ ਬਹੁਤੇ ਘਰਾਂ ਵਿਚ ਇੱਕ ਬਲਬ ਦਾ ਕੁਨੈਕਸ਼ਨ ਹੈ।
ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਵੈਰੀਅੋਨ ਦੀ ਤਕਨੀਕੀ ਸਮਰਥਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਅਤੇ ਸਿਹਤ, ਸਿੱਖਿਆ ਅਤੇ ਖੇਤੀਬਾੜੀ ਵਰਗੇ ਮਹੱਤਵਪੂਰਨ ਸੈਕਟਰਾਂ ਨੂੰ ਵਿਗਿਆਨਿਕ ਲੀਹਾਂ ਉੱਤੇ ਵਿਕਸਤ ਕਰਨ ਲਈ ਸਹਿਯੋਗ ਵਾਸਤੇ ਆਖਿਆ ਹੈ। ਮੀਟਿੰਗ ਦੌਰਾਨ ਇਹ ਵੀ ਪ੍ਰਸਤਾਵ ਰੱਖਿਆ ਗਿਆ ਕਿ ਮੰਡੀ ਬੋਰਡ ਸੂਬੇ ਭਰ ਦੀਆਂ ਆਪਣੀ ਮੰਡੀ ਵਿਚ ਛਾਬੜੀ ਵਾਲਿਆਂ ਲਈ ਸੌਰ ਊਰਜਾ ਲਾਈਟਾਂ ਦੀ ਖਰੀਦ ਕਰ ਸਕਦਾ ਹੈ। ਮੀਟਿੰਗ ਵਿਚ ਹਾਜ਼ਰ ਹੋਰਨਾਂ ਵਿਚ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਬਿਜਲੀ ਏ. ਵੇਨੂ ਪ੍ਰਸ਼ਾਦ, ਸਕੱਤਰ ਬਿਜਲੀ ਆਰ.ਕੇ. ਕੌਸ਼ਿਕ ਅਤੇ ਸੀ.ਈ.ਓ ਪੇਡਾ ਨਵਜੋਤ ਪਾਲ ਸਿੰਘ ਰੰਧਾਵਾ ਸ਼ਾਮਲ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…