nabaz-e-punjab.com

ਪੰਚਾਇਤ ਸਕੱਤਰ ਬਦਲੀ ਮਗਰੋਂ ਰਿਕਾਰਡ 3 ਦਿਨਾਂ ਦੇ ਅੰਦਰ ਅੰਦਰ ਦੂਜੇ ਸਕੱਤਰ ਨੂੰ ਸੌਂਪਣ: ਤ੍ਰਿਪਤ ਬਾਜਵਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਗਸਤ:
ਪੰਜਾਬ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬਦਲੀ ਉਪਰੰਤ ਰਿਕਾਰਡ ਨਾ ਦੇਣ ਵਾਲੇ ਪੰਚਾਇਤ ਸਕੱਤਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਸ੍ਰੀ ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਸ੍ਰੀ ਸਿਬਨ ਸੀ ਵਲੋਂ ਸਮੂਹ ਜ਼ਿਲ੍ਹਾ ਵਿਕਾਸ ਅਫਸਰਾਂ, ਉਪ ਕਾਰਜਕਾਰੀ ਅਫਸਰਾਂ ਅਤੇ ਬਲਾਕ ਵਿਕਾਸ ਅਫਸਰਾਂ ਨੂੰ ਪੱਤਰ ਲਿਖ ਕੇ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ ਕਿ ਦੂਜੇ ਬਲਾਕ ਵਿਚ ਬਦਲੀ ਉਪਰੰਤ ਪੰਚਾਇਤ ਸਕੱਤਰ ਤਿੰਨ ਦਿਨਾਂ ਦੇ ਅੰਦਰਨ ਦੂਜੇ ਪੰਚਾਇਤ ਸਕੱਤਰ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਰਿਕਾਰਡ ਸੌਂਪਣਾ ਯਕੀਨੀ ਬਣਾਉਣ। ਸ੍ਰੀ ਬਾਜਵਾ ਨੇ ਨਾਲ ਹੀ ਇਹ ਵੀ ਦੱਸਿਆ ਕਿ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਪੰਚਾਇਤ ਸਕਤਰ ਗਰਾਮ ਪੰਚਾਇਤ ਦਾ ਰਿਕਾਰਡ ਸਬੰਧਤ ਪੰਚਾਇਤ ਸਕੱਤਰ ਨੂੰ ਨਹੀਂ ਹੈਂਡਓਵਰ ਕਰਦਾ ਤਾਂ ਉਸ ਦੇ ਵਿਰੁਧ ਅਨੁਸਾਸ਼ਨੀ ਕਾਰਵਾਈ ਕਰਨ ਦੇ ਨਾਲ ਨਾਲ ਫੌਜਦਾਰੀ ਕੇਸ ਦਰਜ਼ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…