nabaz-e-punjab.com

ਦਰਪਣ ਸਿਟੀ ਖਰੜ ਦੇ ਵਸਨੀਕਾਂ ਨੇ ਕੌਂਸਲਰ ਦਵਿੰਦਰ ਬੱਲਾਂ ਨੂੰ ਸਮੱਸਿਆ ਦੇ ਹੱਲ ਲਈ ਮੰਗ ਪੱਤਰ ਸੌਂਪਿਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਅਗਸਤ:
ਦਰਪਣ ਸਿਟੀ ਖਰੜ ਦੇ ਵਸਨੀਕਾਂ ਨੇ ਸੀਵਰੇਜ਼ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਪੈਰਾਡਾਈਜ਼ ਦੇ ਬਿਲਡਰ ਅਤੇ ਮਿਉਂਸਪਲ ਕੌਂਸਲਰ ਦਵਿੰਦਰ ਸਿੰਘ ਬੱਲਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਹਰਭਿੰਦਰ ਕੌਰ, ਮਨਦੀਪ ਕੌਰ, ਈਸ਼ਾ ਅਰੋੜਾ, ਯੁਵਰਾਜ਼ ਕੌਰ, ਜਸਵੰਤ ਸਿੰਘ, ਜਤਿਨ ਕੁਮਾਰ, ਅਮਰਜੀਤ ਸਿੰਘ, ਰੇਖਾ, ਅੰਨੂ ਬਾਲਾ, ਹਰਮੀਤ ਕੌਰ, ਸੀਮਾ, ਕੰਚਨਾ, ਚਰਨਜੀਤ ਕੌਰ ਸਮੇਤ ਕਰੀਬ ਦੋ ਦਰਜ਼ਨਾਂ ਤੋਂ ਵੱਧ ਕਲੋਨੀ ਵਾਸੀਆਂ ਨੇ ਦੱਸਿਆ ਕਿ ਸੀਵਰੇਜ਼ ਬੋਰਡ ਵਲੋਂ ਰੰਧਾਵਾ ਰੋਡ ਤੋਂ ਸਟੇਡੀਅਮ ਤੱਕ ਸੀਵਰੇਜ਼ ਪਾਈਪਾਂ ਪਾਈਆਂ ਗਈਆਂ ਹਨ ਅਤੇ ਉਸ ਤੋਂ ਬਾਅਦ ਸੜਕ ਵਿੱਚ ਖੱਡੇ ਪੁੱਟੇ ਹੋਏ ਹਨ ਅਤੇ ਸੜਕ ਦੀ ਮੁਰੰਮਤ ਵੀ ਨਹੀਂ ਕੀਤੀ ਗਈ। ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਖਰੜ ਸ਼ਹਿਰ ਦਾ ਸਾਰਾ ਪਾਣੀ ਇਕੱਠਾ ਹੋ ਕੇ ਦਰਪਨ ਸਿਟੀ ਨੇੜੇ ਇਕੱਠਾ ਹੋ ਜਾਂਦਾ ਹੈ ਅਤੇ ਕਲੋਨੀ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਨਹੀਂ ਕੰਮ ਕਾਜੀ ਅੌਰਤਾਂ ਅਤੇ ਸਕੂਲੀ ਬੱਚਿਆਂ ਨੂੰ ਲੰਘਣਾ ਵੀ ਅੌਖਾ ਹੋ ਜਾਂਦਾ ਹੈ। ਪੈਰਾਡਾਈਜ਼ ਦੇ ਐਮ.ਡੀ. ਅਤੇ ਮਿਉਂਸਪਲ ਕੌਂਸਲਰ ਦਵਿੰਦਰ ਸਿੰਘ ਬੱਲਾ ਨੇ ਕਲੋਨੀ ਦੇ ਵਸਨੀਕਾਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਥਾਨਕ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ ਅਤੇ ਕਲੋਨੀ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…