nabaz-e-punjab.com

ਫੋਰਟਿਸ ਹਸਪਤਾਲ ਵਿੱਚ ਰੱਖੜੀ ਦੇ ਤਿਓਹਾਰ ਉੱਤੇ ਭੈਣ ਨੇ ਛੋਟੇ ਭਰਾ ਨੂੰ ਦਿੱਤਾ ਨਵਾਂ ਜੀਵਨ ਦਾਨ ਦਾ ਤੋਹਫਾ

37 ਸਾਲਾ ਭੈਣ ਨੇ ਆਪਣੀ ਕਿਡਨੀ ਦੇ ਕੇ ਆਪਣੇ ਛੋਟੇ ਭਰਾ ਦਾ ਜੀਵਨ ਬਚਾਇਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਫੋਰਟਿਸ ਹਸਪਤਾਲ, ਮੁਹਾਲੀ ਵਿੱਚ ਡਾਕਟਰਾਂ ਨੇ ਇੱਕ ਕਿਡਨੀ ਟਰਾਂਸਪਲਾਂਟ ਕਰਕੇ ਰੱਖੜੀ ਦੇ ਤਿਓਹਾਰ ਦੇ ਮੌਕੇ ਉਤੇ ਇੱਕ ਭੈਣ ਦੁਆਰਾ ਆਪਣੇ ਭਰਾ ਨੂੰ ਜੀਵਨ ਦਾ ਤੋਹਫਾ ਦੇਣ ਵਿੱਚ ਮਦਦ ਕੀਤੀ। ਭੈਣ ਨੇ ਰੱਖੜੀ ਦੇ ਤਿਓਹਾਰ ਉਤੇ ਆਪਣੇ ਭਰਾ ਦੀ ਜਾਨ ਬਚਾਉਣ ਦੇ ਲਈ ਆਪਣੀ ਕਿਡਨੀ ਦਾਨ ਕੀਤੀ ਹੈ। ਇੱਕ ਕਿਡਨੀ ਟ੍ਰਾਂਸਪਲਾਂਟ ਉਸ ਸਮੇਂ ਜਰੂਰੀ ਹੋ ਗਿਆ ਸੀ ਕਿਉਂਕਿ ਮਰੀਜ ਕ੍ਰੋਨਿਕ ਕਿਡਨੀ ਡਿਸੀਜ (ਸੀਕੇਡੀ) ਤੋਂ ਪੀੜਿਤ ਸੀ। ਅਪਰੇਸ਼ਨ ਨੂੰ ਡਾ. ਪ੍ਰਿਯਦਰਸ਼ੀ ਰੰਜਨ, ਕੰਸਲਟੈਂਟ, ਯੂਰੋਲੋਜੀ ਅਤੇ ਟ੍ਰਾਂਸਪਲਾਂਟ ਸਰਜਰੀ, ਫੋਰਟਿਸ ਹਸਪਤਾਲ, ਮੋਹਾਲੀ ਦੁਆਰਾ ਸਫਲਤਾਪੂਰਵਕ ਕੀਤਾ ਗਿਆ।
37 ਸਾਲਾ ਰੀਟਾ ਦੇਵੀ ਨੇ ਆਪਣੇ 35 ਸਾਲਾ ਛੋਟੇ ਭਰਾ ਸੁਰਿੰਦਰ ਦੀ ਜਾਨ ਬਚਾਉਣ ਦੇ ਲਈ ਇਸ ਪਵਿੱਤਰ ਤਿਓਹਾਰ ਦੇ ਦਿਨ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ। ਡਾਕਟਰਾਂ ਦੀ ਸਲਾਹ ਉਤੇ ਉਸ ਨੇ ਆਪਣੇ ਭਰਾ ਨੂੰ ਸੀਕੇਡੀ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਦੇ ਲਈ ਮਦਦ ਕਰਨ ਦਾ ਫੈਸ਼ਲਾ ਕੀਤਾ। ਮਰੀਜ ਦੇ ਕ੍ਰੇਇਟਨਨਾਇਨ ਦਾ ਪੱਧਰ ਹੌਲੀ-ਹੌਲੀ ਲਗਾਤਾਰ ਵੱਧ ਰਿਹਾ ਸੀ ਅਤੇ ਬੀਤੇ 12 ਮਹੀਨਿਆਂ ਤੋਂ ਕਿਡਨੀ ਦੇ ਕੰਮ ਕਰਨ ਦੀ ਪ੍ਰਕਿਰਿਆ ਲਗਾਤਾਰ ਪ੍ਰਭਾਵਿਤ ਹੋ ਰਹੀ ਸੀ। ਦੋਨੋਂ ਭੈਣ-ਭਰਾ ਹਿਮਾਚਲ ਪ੍ਰਦੇਸ਼ ਤੋਂ ਹਨ ਅਤੇ ਸ਼ਹਿਰ ਵਿੱਚ ਇਲਾਜ ਦੇ ਲਈ ਆਏ ਹੋਏ ਹਨ।
ਰਿਸ਼ਤਿਆਂ ਨੂੰ ਨਵਾਂ ਆਯਾਮ ਦੇਣ ਵਾਲੇ ਇਸ ਮਹੱਤਵਪੂਰਨ ਮੌਕੇ ਉੱਤੇ ਡਾ. ਪ੍ਰਿਯਦਰਸ਼ੀ ਰੰਜਨ ਨੇ ਕਿਹਾ, ਕਿ ‘‘ਇਹ ਮਾਮਲਾ ਕਿਡਨੀ ਟਰਾਂਸਪਲਾਂਟ ਦਾ ਬੇਮਿਸਾਲ ਮਾਮਲਾ ਹੈ ਜਿਸ ਵਿੱਚ ਡਾਇਲਸਿਸ ਦੀ ਸ਼ੁਰੂਆਤ ਤੋਂ ਪਹਿਲਾਂ ਟਰਾਂਸਪਲਾਂਟ ਕੀਤਾ ਗਿਆ ਹੈ। ਮਰੀਜ ਦੀ ਐਮਰਜੈਂਸੀ ਸਥਿਤੀ ਨੂੰ ਦੇਖਦੇ ਹੋਏ ਮਰੀਜ ਦੀ ਭੈਣ ਨੇ ਟਰਾਂਸਪਲਾਂਟ ਦੇ ਲਈ ਆਪਣੀ ਕਿਡਨੀ ਦਾਨ ਕਰਨ ਦਾ ਫੈਸ਼ਲਾ ਕੀਤਾ। ਇਸ ਟਰਾਂਸਪਲਾਂਟ ਨੂੰ ਕਰਨ ਦੇ ਲਈ ਸਾਰੀਆਂ ਕਨੂੰਨੀ ਜਰੂਰਤਾਵਾਂ ਨੂੰ ਪੂਰਾ ਕਰਨ ਵਿੱਚ ਲਗਭਗ 15 ਦਿਨ ਲੱਗ ਗਏ ਅਤੇ ਅੱਜ ਇਥੇ ਅਸੀਂ ਇੱਕ ਸਿਹਤਮੰਦ ਮਰੀਜ ਦੇ ਨਾਲ ਹਾਂ, ਜਿਸ ਨੇ ਰੱਖੜੀ ਦੇ ਤਿਓਹਾਰ ਦੇ ਮੌਕੇ ਉਤੇ ਆਪਣੀ ਭੈਣ ਨੂੰ ਲੱਖਾਂ ਅਸੀਰਵਾਦ ਦੇਣ ਤੋਂ ਇਲਾਵਾ ਕੁੱਝ ਨਹੀਂ ਕੀਤਾ ਹੈ।’’
ਸੁਰਿੰਦਰ, ਜੋ ਹੁਣ ਹਸਪਤਾਲ ਵਿੱਚ ਠੀਕ ਹੋ ਰਿਹਾ ਹੈ, ਨੇ ਕਿਹਾ, ਕਿ ‘‘ਮੇਰੀ ਭੈਣ ਮੇਰੇ ਪੂਰੇ ਜੀਵਨ ਵਿੱਚ ਮੇਰੇ ਲਈ ਤਾਕਤ ਦਾ ਇੱਕ ਅਧਾਰ ਰਹੀ ਹੈ। ਜਦੋਂ ਤੋਂ ਮੈਨੂੰ ਇਹ ਪਤਾ ਲੱਗਾ ਹੈ ਉਦੋਂ ਤੋਂ ਮੇਰੇ ਕੋਲ ਉਸਦਾ ਧੰਨਵਾਦ ਕਰਨ ਦੇ ਲਈ ਸ਼ਬਦ ਨਹੀਂ ਹਨ। ਉਹ ਇੱਕ ਤਰ੍ਹਾਂ ਨਾਲ ਮੇਰਾ ਜੀਵਨ ਬਚਾ ਰਹੀ ਹੈ।’’ ਇਸ ਖੂਬਸੂਰਤ ਪਲ ਵਿੱਚ, ਮੋਹਾਲੀ ਵਿੱਚ ਫੋਰਟਿਸ ਹਸਪਤਾਲ ਦੇ ਕਰਮਚਾਰੀਆਂ ਨੇ ਭਰਾ ਅਤੇ ਭੈਣ ਦੇ ਲਈ ਛੋਟਾ ਜਿਹਾ ਰੱਖੜੀ ਦੇ ਤਿਓਹਾਰ ਉਤੇ ਪ੍ਰਗਰਾਮ ਦਾ ਆਯੋਜਨ ਕੀਤਾ। ਇੱਕ ਵੱਡੀ ਮੁਸਕਾਨ ਅਤੇ ਭਰੀਆਂ ਅੱਖਾਂ ਦੇ ਨਾਲ, ਭਾਵਨਾਤਮਕ ਹੋਈ ਰੀਟਾ ਦੇਵੀ ਨੇ ਕਿਹਾ, ਕਿ ‘‘ਰੱਖੜੀ ਦਾ ਤਿਓਹਾਰ ਇੱਕ ਅਜਿਹਾ ਮੌਕੇ ਹੈ ਜੋ ਮਿਰੇ ਕਿਲ ਦੇ ਬਹੁਤ ਨੇੜੇ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਭਰਾ ਦੇ ਨਾਲ ਇੱਕ ਅਜਿਹਾ ਤੋਹਫਾ ਸਾਂਝਾ ਕਰ ਸਕੀ ਹਾਂ ਕਿ ਉਹ ਪੂਰਾ ਜੀਵਨ ਉਸਦੇ ਨਾਲ ਰਹੇਗਾ ਅਤੇ ਉਹ ਇੱਕ ਅਨਮੋਲ ਤੋਹਫਾ ਹੈ।’’

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …